ਭਵਾਨੀਗੜ੍ਹ(ਵਿਕਾਸ) — ਸੂਬਾ ਸਰਕਾਰ ਦੇ ਕਰਜ਼ ਮਾਫੀ ਸਮਾਗਮ 'ਚ ਐਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਵਾਨੀਗੜ੍ਹ ਨਹੀਂ ਪਹੁੰਚਣ ਤੇ ਰੈਲੀ ਵਿਚ ਪੁੱਜੇ 6 ਜ਼ਿਲਿਆਂ ਦੇ ਕਿਸਾਨਾਂ ਸਮੇਤ ਪਾਰਟੀ ਵਰਕਰਾਂ 'ਚ ਨਿਰਾਸ਼ਾ ਦੀ ਲਹਿਰ ਦੌੜ ਗਈ । ਹਾਲਾਂਕਿ ਦੱਸਿਆ ਗਿਆ ਕਿ ਹੈਲੀਕੈਪਟਰ 'ਚ ਤਕਨੀਕੀ ਨੁਕਸ ਪੈ ਜਾਣ ਕਾਰਨ ਮੁੱਖ ਮੰਤਰੀ ਸਮਾਗਮ 'ਚ ਨਹੀਂ ਪਹੁੰਚ ਸਕੇ। ਜ਼ਿਕਰਯੋਗ ਹੈ ਕਿ ਸਮਾਗਮ ਨੂੰ ਲੈ ਕੇ ਸਰਕਾਰੀ ਤੰਤਰ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਦਿਨ ਰਾਤ ਤਿਆਰੀ 'ਚ ਜੁਟਿਆ ਹੋਇਆ ਸੀ ਅਤੇ ਪਾਰਟੀ ਵਰਕਰਾਂ 'ਚ ਭਾਰੀ ਉਤਸ਼ਾਹ ਬਣਿਆ ਹੋਇਆ ਸੀ ਪਰ ਅੱਜ ਜਿਵੇਂ ਹੀ ਮੁੱਖ ਮੰਤਰੀ ਦੇ ਸਮਾਗਮ 'ਚ ਨਹੀਂ ਆਉਣ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਚ ਤੋਂ ਲੋਕਾਂ ਸਾਹਮਣੇ ਅਫਸੋਸ ਜਾਹਿਰ ਕੀਤਾ ਤਾਂ ਉਸੇ ਸਮੇਂ ਪੰਡਾਲ 'ਚ ਲੋਕਾਂ ਦੀ ਹਲਚਲ ਸ਼ੁਰੂ ਹੋ ਗਈ ਅਤੇ ਸਵੇਰ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੁਣਨ ਲਈ ਬੈਠੇ ਲੋਕ ਪੰਡਾਲ ਚੋਂ ਇੱਕਦਮ ਬਾਹਰ ਨਿਕਲਣੇ ਸ਼ੁਰੂ ਹੋ ਗਏ ਅਤੇ ਕੁਝ ਹੀ ਮਿੰਟਾਂ 'ਚ ਪੰਡਾਲ ਖਾਲੀ ਦਿਖਣ ਲੱਗ ਪਿਆ। ਇਸ ਸਬੰਧੀ ਕਿਸਾਨਾਂ ਦਾ ਕਹਿਣਾ ਸੀ ਕਿ ਛੋਟੇ ਕਿਸਾਨਾਂ ਦੇ ਕਰਜ਼ ਭਾਵੇਂ ਮੁਆਫ ਹੋ ਗਏ ਪਰ ਸਮਾਗਮ 'ਚ ਕੈਪਟਨ ਦੇ ਨਹੀਂ ਪਹੁੰਚਣ ਨਾਲ ਉਨ੍ਹਾਂ ਨੂੰ ਨਿਰਾਸ਼ਾ ਹੋਈ।
ਬਾਵਾ ਨੇ ਬੰਨਿਆ ਸਮਾਂ

ਸਮਾਗਮ ਦੌਰਾਨ ਲੋਕਾਂ ਦੇ ਮੰਨੋਰੰਜਨ ਲਈ ਪਹੁੰਚੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਕਈ ਘੰਟੇ ਆਪਣੀ ਪੇਸ਼ਕਾਰੀ ਦੇ ਕੇ ਰੰਗ ਬੰਨਿਆ । ਇਸ ਮੌਕੇ ਰਣਜੀਤ ਬਾਵਾ ਨੇ ਆਪਣੇ ਮਸ਼ਹੂਰ ਗੀਤ “ਕਿੱਥੇ ਜਾਂਦੀ ਤਨਖਾਹਾਂ'' “ਮਾੜੇ ਬੰਦੇ ਨਾਲ ਲਾਈਆਂ ਯਾਰੀਆਂ“ ਆਦਿ ਗਾਣੇ ਗਾ ਕੇ ਪਹੁੰਚੇ ਲੋਕਾਂ ਦਾ ਭਰਪੂਰ ਮੰਨੋਰੰਜਨ ਕੀਤਾ।
13 ਅਪ੍ਰੈਲ ਨੂੰ ਫਿਲਮ 'ਨਾਨਕ ਸ਼ਾਹ ਫਕੀਰ' ਰਿਲੀਜ਼ ਮੌਕੇ SGPC ਦੇ ਸਮੂਹ ਅਦਾਰੇ ਰਹਿਣਗੇ ਬੰਦ : ਲੌਂਗੋਵਾਲ
NEXT STORY