ਹੋਸ਼ੰਗਾਬਾਦ — ਕਰੋੜਾਂ ਦੀ ਜਾਇਦਾਦ ਵਾਲੇ ਰਾਮ ਰਹੀਮ ਦਾ ਡੇਰਾ ਸੱਚਾ ਸੌਦਾ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ 'ਚ ਬਿਜਲੀ ਕੰਪਨੀ ਦਾ ਡਿਫਾਲਟਰ ਹੋ ਗਿਆ ਹੈ। ਉਸਦੇ ਫਾਰਮ ਹਾਊਸ ਦੀ ਬਿਜਲੀ ਕੱਟ ਗਈ ਹੈ। ਮੱਧ ਪ੍ਰਦੇਸ਼ ਖੇਤਰ ਪਾਵਰ ਵੰਡ ਕੰਪਨੀ ਦੇ ਡਿਪਟੀ ਜਨਰਲ ਮੈਨੇਜਰ ਸਮੀਰ ਸ਼ਰਮਾ ਨੇ ਦੱਸਿਆ ਹੈ ਕਿ ਹੋਸ਼ੰਗਾਬਾਦ 'ਚ ਰਾਸ਼ਟਰੀ ਰਾਜ ਮਾਰਗ-69 ਦੇ ਕੋਲ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦੇ ਨਾਂ 'ਤੇ ਸੱਤ ਏਕੜ ਖੇਤੀਬਾੜੀ ਵਾਲੀ ਜ਼ਮੀਨ ਹੈ।
ਇਸ ਬਣੇ ਫਾਰਮ ਹਾਊਸ 'ਤੇ ਖੇਤੀਬਾੜੀ ਦੇ ਕੰਮ ਲਈ ਬਿਜਲੀ ਦਾ ਥ੍ਰੀ ਫੇਸ ਮੀਟਰ ਓਮ ਪ੍ਰਕਾਸ਼ ਭਰਨਾਥ ਡੇਰਾ ਸੱਚਾ ਸੌਦਾ ਸ਼ਤਨਾਮ ਦੇ ਨਾਂ 'ਤੇ ਲਗਵਾਇਆ ਗਿਆ ਸੀ। ਇਸ 'ਤੇ 4,827 ਰੁਪਏ ਦਾ ਬਿਲ ਬਾਕੀ ਹੈ। ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਫਾਰਮ ਹਾਊਸ 'ਤੇ ਤਾਲਾ ਲੱਗ ਗਿਆ ਹੈ।
ਸ਼ਰਮਾ ਨੇ ਦੱਸਿਆ ਕਿ ਬਿਲ ਵਸੂਲੀ ਦੇ ਲਈ ਕੰਪਨੀ ਨੇ ਫਾਰਮ ਹਾਊਸ ਦੀ ਬਿਜਲੀ ਕੱਟ ਦਿੱਤੀ ਹੈ। ਬਿਲ ਦੀ ਵਸੂਲੀ ਲਈ ਹੁਣ ਨੋਟਿਸ ਜਾਰੀ ਕੀਤਾ ਜਾਵੇਗਾ ਜੇਕਰ ਉਸ ਤੋਂ ਬਾਅਦ ਵੀ ਬਿਲ ਜਮ੍ਹਾ ਨਾ ਹੋਇਆ ਤਾਂ ਕੁਰਕੀ ਕਰਕੇ ਕਾਰਵਾਈ ਕੀਤੀ ਜਾਵੇਗੀ। ਹੋਸ਼ੰਗਾਬਾਦ 'ਚ ਭੋਪਾਲ ਨਾਗਪੁਰ ਨੈਸ਼ਨਲ ਹਾਈਵੇ 69 'ਤੇ ਰਾਮ ਰਹੀਮ ਦੀ 7 ਏਕੜ ਜ਼ਮੀਨ ਹੈ। ਜ਼ਮੀਨ 'ਤੇ ਫਾਰਮ ਹਾਊਸ ਅਜੇ ਨਿਰਮਾਣ ਅਧੀਨ ਹੈ। ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਹੀ ਉਥੋਂ ਦੇ ਰਹਿਣ ਵਾਲੇ ਲੋਕ ਗਾਇਬ ਹਨ।
ਡੇਰਾ ਮੁਖੀ ਮਾਮਲੇ 'ਚ ਮੋਢੇ ਨਾਲ ਮੋਢਾ ਮਿਲਾ 'ਚੰੰਡੀਗੜ੍ਹ ਪੁਲਸ' ਨੇ ਕਰਾਈ ਬੱਲੇ-ਬੱਲੇ, ਜਾਣੋ ਕੀ ਮਿਲੇਗਾ ਇਨਾਮ
NEXT STORY