ਚੰਡੀਗੜ੍ਹ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਦੋਸ਼ੀ ਕਰਾਰ ਹੋਣ ਤੇ ਸਜ਼ਾ ਹੋਣ ਦੇ ਸਮੇਂ ਚੰਡੀਗੜ੍ਹ ਪੁਲਸ ਫੋਰਸ ਨੇ ਬਹੁਤ ਵਧੀਆ ਵਿਵਸਥਾ ਰੱਖੀ। ਪੁਲਸ ਨੇ ਇਕ ਵੀ ਸ਼ਖਸ ਨੂੰ, ਜੋ ਡੇਰੇ ਨਾਲ ਸਬੰਧ ਰੱਖਦਾ ਸੀ, ਉਸ ਨੂੰ ਚੰਡੀਗੜ੍ਹ 'ਚ ਦਾਖਲ ਨਹੀਂ ਹੋਣ ਦਿੱਤਾ। ਇਸੇ ਕਾਰਨ ਇਕ ਵੀ ਡੇਰਾ ਪ੍ਰੇਮੀ ਚੰਡੀਗੜ੍ਹ ਦੀ ਹੱਦ 'ਚ ਦਾਖਲ ਨਹੀਂ ਹੋ ਸਕਿਆ। ਇਸ ਕਾਰਗੁਜ਼ਾਰੀ ਤੋਂ ਬਾਅਦ ਪੁਲਸ ਦੀ ਬੱਲੇ-ਬੱਲੇ ਹੋ ਗਈ ਹੈ ਅਤੇ ਫੋਰਸ ਦੇ ਇਸ ਬਿਹਤਰੀਨ ਕੰਮ ਨੂੰ ਦੇਖਦੇ ਹੋਏ ਡੀ. ਜੀ. ਪੀ. ਵਲੋਂ 3200 ਪੁਲਸ ਕਰਮੀਆਂ ਅਤੇ 800 ਹੋਮ ਗਾਰਡ ਜਵਾਨਾਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਸਭ ਨੂੰ 'ਕਲਾਸ ਵਨ ਸਰਟੀਫਿਕੇਟ' ਅਤੇ 500-1000 ਰੁਪਏ ਤੱਕ ਦੀ ਨਕਦ ਇਨਾਮ ਰਾਸ਼ੀ ਦਿੱਤੀ ਜਾਵੇਗੀ। ਡੀ. ਜੀ. ਪੀ. ਤਜਿੰਦਰ ਸਿੰਘ ਲੂਥਰਾ ਮੁਤਾਬਕ ਉਨ੍ਹਾਂ ਦੀ ਫੋਰਸ ਵਿਵਾਦ ਦੇ ਸਮੇਂ ਮੋਢੇ ਨਾਲ ਮੋਢਾ ਮਿਲਾ ਕੇ ਲਗਾਤਾਰ ਦਿਨ-ਰਾਤ ਨਾਕਿਆਂ 'ਤੇ ਤਾਇਨਾਤ ਰਹੀ ਅਤੇ ਉਨ੍ਹਾਂ ਦੇ ਇਸ ਬਿਹਤਰੀਨ ਕੰਮ ਕਰਕੇ ਚੰਡੀਗੜ੍ਹ 'ਚ ਕੋਈ ਵੀ ਡੇਰਾ ਪ੍ਰੇਮੀ ਦਾਖਲ ਨਹੀਂ ਚੰਡੀਗੜ੍ਹ ਪੁਲਸ ਫੋਰਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਨੇ ਕਰਮਚਾਰੀਆਂ ਨੂੰ ਇੱਕੋ ਸਮੇਂ ਇਨਾਮ ਦਿੱਤਾ ਜਾਵੇਗਾ, ਜਿਸ ਕਾਰਨ ਸ਼ਹਿਰ 'ਚ ਲਾਅ ਐਂਡ ਆਰਡਰ ਕਾਇਮ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਹ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਜੇਕਰ ਡਿਊਟੀ ਨਾ ਲੱਗਣ ਵਾਲੇ ਸ਼ਖਸ ਦਾ ਨਾਮ ਲਿਸਟ 'ਚ ਦਿੱਤਾ ਗਿਆ ਤਾ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਡੀ. ਜੀ. ਪੀ. ਮੁਤਾਬਕ ਇਸ ਪੂਰੇ ਵਿਵਾਦ 'ਚ ਫੋਰਸ ਦਿਨ-ਰਾਤ ਸੜਕਾਂ 'ਤੇ ਤਾਇਨਾਤ ਰਹੀ, ਜਿਸ ਕਾਰਨ ਚੰਡੀਗੜ੍ਹ 'ਚ ਸ਼ਾਂਤੀ ਬਣੀ ਰਹੀ ਅਤੇ ਲਾਅ ਐਂਡ ਆਰਡਰ ਨੂੰ ਕਾਇਮ ਰੱਖਿਆ ਗਿਆ।
ਨੌਜਵਾਨ ਨੇ ਮਰਨ ਤੋਂ ਇਕ ਦਿਨ ਪਹਿਲਾਂ ਕੀਤਾ ਸਰੀਰ ਦਾਨ
NEXT STORY