ਦਿੱਲੀ/ਚੰਡੀਗੜ੍ਹ(ਬਿਊਰੋ) : ਸੰਸਦ 'ਚ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਖੂਬ ਗਰਜਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਬੇਬਾਕ ਬੋਲਣ ਵਾਲੀ ਬਣੀ ਹੋਈ ਹੈ। 8 ਜੁਲਾਈ ਸੋਮਵਾਰ ਦੇ ਦਿਨ ਭਗਵੰਤ ਮਾਨ ਨੇ ਸੰਸਦ ਵਿਚ ਫਿਰ ਤੋਂ ਪੰਜਾਬ ਦੇ ਮੁੱਦੇ ਚੁੱਕੇ ਅਤੇ ਬਠਿੰਡਾ ਦੀ ਐਮ.ਪੀ. ਅਤੇ ਕੇਂਦਰੀ ਮੰਤਰੀ ਹਰਸਿਮਰਤ ਨੂੰ ਵੀ ਸੁਖਬੀਰ ਬਾਦਲ ਦੇ ਸਾਹਮਣੇ ਨਿਸ਼ਾਨੇ 'ਤੇ ਲਿਆ।
ਮਾਨ ਨੇ ਕਿਹਾ ਕਿ ਸਾਡੇ ਕੋਲ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਤਾਂ ਹੈ ਪਰ ਪੰਜਾਬ 'ਚ ਫ਼ੂਡ ਪ੍ਰੋਸੈਸਿੰਗ ਇੰਡਸਟਰੀ ਹੀ ਨਹੀਂ। ਮਾਨ ਨੇ ਕਿਹਾ ਕਿ ਜੇਕਰ ਸਾਡੇ ਕੋਲ ਫ਼ੂਡ ਪ੍ਰੋਸੈਸਿੰਗ ਇੰਡਸਟਰੀ ਆ ਜਾਵੇ ਤਾਂ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਜਾਵੇਗਾ।
ਸਿੱਧੂ ਵਿਵਾਦ 'ਤੇ ਉੱਠੇ ਸੰਵਿਧਾਨਕ ਸੰਕਟ 'ਚ ਦਖਲ-ਅੰਦਾਜ਼ੀ ਕਰਨ ਰਾਜਪਾਲ: ਤਰੁਣ ਚੁੱਘ (ਵੀਡੀਓ)
NEXT STORY