ਜ਼ੀਰਾ (ਅਕਾਲੀਆਂ ਵਾਲਾ) - ਦੋ ਸਾਲ ਪਹਿਲਾਂ ਕੂਵੈਤ 'ਚ ਰੋਜ਼ੀ-ਰੋਟੀ ਕਮਾਉਣ ਗਿਆ ਕਿਸਾਨ ਸਲੱਖਣ ਸਿੰਘ 13 ਜੂਨ 2019 ਨੂੰ ਭਾਰਤੀ ਹਵਾਈ ਅੱਡੇ ਦਿੱਲੀ ਤੋਂ ਵਤਨ ਪਰਤ ਰਿਹਾ ਭੇਤਭਰੇ ਹਾਲਾਤ 'ਚ ਲਾਪਤਾ ਹੋ ਗਿਆ। ਲਾਪਤਾ ਕਿਸਾਨ ਦੇ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਪਾਸੋਂ ਉਸ ਨੂੰ ਲੱਭਣ ਲਈ ਸਹਿਯੋਗ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਲਾਪਤਾ ਹੋਏ ਕਿਸਾਨ ਸਲੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਹੋਲਾਵਾਲੀ (ਜ਼ੀਰਾ) ਦਾ ਵਿਆਹ ਜਸਪਾਲ ਕੌਰ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਕਿਸਾਨ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ 2 ਸਾਲ ਪਹਿਲਾਂ ਘੱਟ ਜ਼ਮੀਨ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਆਸ ਨਾਲ ਕੂਵੈਤ ਗਏ ਸਨ। ਉਸ ਦੇ ਕੂਵੇਤ ਤੋਂ ਵਾਪਸ ਆਉਣ ਦੀ ਖਬਰ ਉਨ੍ਹਾਂ ਨੂੰ ਉਸ ਸਮੇਂ ਮਿਲੀ, ਜਦੋਂ ਉਨ੍ਹਾਂ ਦੇ ਘਰ ਲਾਡੀ ਨਾਮਕ ਵਿਅਕਤੀ ਨੇ ਦੱਸਿਆ ਕਿ ਸੁਲੱਖਣ ਸਿੰਘ ਕੂਵੈਤ ਤੋਂ 13 ਜੂਨ 2019 ਨੂੰ ਭਾਰਤ ਆ ਚੁੱਕਾ ਹੈ। ਉਸ ਦਾ ਕੁਝ ਸਾਮਾਨ ਰਹਿ ਗਿਆ ਸੀ, ਜਿਸ ਨੂੰ ਉਹ ਲੈ ਕੇ ਆਇਆ ਹੈ ਤਾਂ ਪਰਿਵਾਰ 'ਚ ਸਹਿਮ ਦਾ ਮਾਹੌਲ ਛਾ ਗਿਆ ।
ਇਸ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਅਤੇ ਪਿੰਡ ਦੀ ਪੰਚਾਇਤ ਨੇ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਕੀਤੀ, ਜਿਥੇ ਉਹ ਹਵਾਈ ਅੱਡੇ ਤੋਂ ਬਾਹਰ ਆਉਦੇ ਅਤੇ ਕਸ਼ਮੀਰੀ ਗੇਟ ਤੋਂ ਲੋਕਲ ਬੱਸ ਚੜ੍ਹਦੇ ਨਜ਼ਰ ਆਏ। ਇਸ ਸਬੰਧੀ ਸਰਪੰਚ ਜਗਬੀਰ ਸਿੰਘ, ਸਿੱਖ ਆਗੂ ਬਾਬਾ ਸੁਖਦੇਵ ਸਿੰਘ ਹੋਲਾਵਾਲੀ, ਗੁਰਵਿੰਦਰ ਸਿੰਘ ਸਾਬਕਾ ਪੰਚ ਨੇ ਕਿਹਾ ਕਿ ਸੁਲੱਖਣ ਸਿੰਘ ਦਾ ਭੇਤਭਰੀ ਹਾਲਾਤ 'ਚ ਲਾਪਤਾ ਹੋਣਾ ਬਹੂਤ ਵੱਡੀ ਸ਼ਰਮਨਾਕ ਘਟਨਾ ਹੈ। ਪੁਲਸ ਨੂੰ ਇਸ ਦੀ ਰਿਪੋਰਟ ਦਿੱਤੀ ਨੂੰ ਇਕ ਹਫਤਾ ਹੋ ਚੁੱਕਾ ਪਰ ਉਨ੍ਹਾਂ ਵਲੋਂ ਕੋਈ ਸੰਜੀਦਗੀ ਨਹੀਂ ਵਿਖਾਈ ਜਾ ਰਹੀ । ਜਿਸ ਤੋਂ ਬਾਅਦ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਪਾਸੋ ਪਰਿਵਾਰ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ।
ਬਨਾਵਟੀ ਬਾਰਿਸ਼ ਨਾਲ ਦੂਰ ਹੋ ਸਕਦਾ ਹੈ ਪੰਜਾਬ 'ਚ ਜਲ ਦਾ ਸੰਕਟ, ਰੋਜ਼ਾਨਾ ਖਰਚਣੇ ਪੈਣਗੇ ਲੱਖਾਂ
NEXT STORY