ਚੰਡੀਗੜ੍ਹ (ਸੁਸ਼ੀਲ) : ਕਿਸਾਨ ਅੰਦੋਲਨ ਦੌਰਾਨ ਗਣਤੰਤਰ ਦਿਹਾੜੇ ਮੌਕੇ ਲਾਲ ਕਿਲ੍ਹੇ ’ਤੇ ਹਿੰਸਾ ਦੇ ਮਾਮਲੇ 'ਚ ਐਤਵਾਰ ਨੂੰ ਦਿੱਲੀ ਪੁਲਸ ਵੱਲੋਂ ਚੰਡੀਗੜ੍ਹ 'ਚ ਉਸ ਵੇਲੇ ਵੱਡੀ ਕਾਰਵਾਈ ਕੀਤੀ ਗਈ, ਜਦੋਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਚੰਡੀਗੜ੍ਹ ਪੁਲਸ ਦੇ ਨਾਲ ਮਿਲ ਕੇ ਇਕ ਵਿਅਕਤੀ ਨੂੰ ਧਰ ਦਬੋਚਿਆ। ਲਾਲ ਕਿਲ੍ਹੇ ’ਤੇ ਹੋਈ ਘਟਨਾ ਤੋਂ ਬਾਅਦ ਵਿਅਕਤੀ ਫਰਾਰ ਚੱਲ ਰਹੇ ਸਨ, ਜਿਨ੍ਹਾਂ 'ਚੋਂ ਇਕ ਦੇ ਚੰਡੀਗੜ੍ਹ 'ਚ ਲੁਕੇ ਹੋਣ ਦੀ ਜਾਣਕਾਰੀ ਦਿੱਲੀ ਪੁਲਸ ਨੂੰ ਮਿਲੀ ਸੀ।
ਇਹ ਵੀ ਪੜ੍ਹੋ : ਜਲੰਧਰ ਦੇ PAP ਕੈਂਪਸ 'ਚ ਚੱਲੀ ਗੋਲੀ, 9 ਬਟਾਲੀਅਨ ਦੇ ਸੀਨੀਅਰ ਕਾਂਸਟੇਬਲ ਦੀ ਮੌਤ
ਪੁਲਸ ਨੇ ਐਤਵਾਰ ਦੁਪਹਿਰ ਨੂੰ ਉਕਤ ਵਿਅਕਤੀ ਨੂੰ ਸੈਂਟਰਾ ਮਾਲ ਲਾਈਟ ਪੁਆਇੰਟ ਕੋਲੋਂ ਕਾਬੂ ਕੀਤਾ। ਦਿੱਲੀ ਪੁਲਸ ਉਸ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ।
ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਜੋੜੇ ਦੀ ਦਰਦਨਾਕ ਹਾਦਸੇ ਦੌਰਾਨ ਮੌਤ, ਮੱਥਾ ਟੇਕ ਕੇ ਘਰ ਵਾਪਸ ਪਰਤ ਰਿਹਾ ਸੀ ਪਰਿਵਾਰ
ਜ਼ਿਕਰਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ’ਤੇ ਬੈਠੇ ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਦਾ ਐਲਾਨ ਕੀਤਾ ਸੀ। ਇਸ ਦੌਰਾਨ ਕੁੱਝ ਲੋਕਾਂ ਨੇ ਲਾਲ ਕਿਲ੍ਹੇ ’ਤੇ ਹਿੰਸਾ ਕੀਤੀ ਸੀ।
ਇਹ ਵੀ ਪੜ੍ਹੋ : ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਨਵਾਂਗਰਾਓਂ 'ਚ ਵਾਰਦਾਤ, ਆਜ਼ਾਦ ਉਮੀਦਵਾਰ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼
ਇਸ ਹਿੰਸਾ ਦੇ ਇਕ ਵਿਅਕਤੀ ਨੂੰ ਦਿੱਲੀ ਪੁਲਸ ਨੇ ਚੰਡੀਗੜ੍ਹ ਤੋਂ ਕਾਬੂ ਕਰ ਲਿਆ। ਦਿੱਲੀ ਪੁਲਸ ਨੂੰ ਵਿਅਕਤੀ ਦੇ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ 'ਚ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਦਿੱਲੀ ਪੁਲਸ ਨੇ ਚੰਡੀਗੜ੍ਹ ਪੁਲਸ ਨਾਲ ਸੰਪਰਕ ਸਾਧਿਆ ਅਤੇ ਉਸ ਤੋਂ ਬਾਅਦ ਐਤਵਾਰ ਦੁਪਹਿਰ ਦੇ ਸਮੇਂ ਉਸ ਨੂੰ ਕਾਬੂ ਕਰ ਲਿਆ।
ਨੋਟ : ਲਾਲ ਕਿਲ੍ਹੇ 'ਤੇ ਹਿੰਸਾ ਦੇ ਦੋਸ਼ੀਆਂ ਨੂੰ ਫੜ੍ਹਨ ਲਈ ਦਿੱਲੀ ਪੁਲਸ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਬਾਰੇ ਦਿਓ ਆਪਣੀ ਰਾਏ
ਧੁੰਦ ਕਾਰਨ ਭਵਾਨੀਗੜ੍ਹ ਨੈਸ਼ਨਲ ਹਾਈਵੇ 'ਤੇ ਵਾਪਰਿਆ ਹਾਦਸਾ, ਬੱਸ ਚਾਲਕ ਸਣੇ ਦੋ ਦਰਜਨ ਲੋਕ ਜ਼ਖ਼ਮੀ
NEXT STORY