ਰੂਪਨਗਰ, (ਕੈਲਾਸ਼)- ਕੁਲ ਹਿੰਦ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਐਫੀ ਸਬੰਧਤ ਏਟਕ ਦੇ ਸੱਦੇ 'ਤੇ ਜ਼ਿਲਾ ਹੈੱਡ ਕੁਆਰਟਰ 'ਤੇ ਪੰਜਾਬ ਰਾਜ ਬਿਜਲੀ ਮੁਲਾਜ਼ਮ ਫੈੱਡਰੇਸ਼ਨ ਏਟਕ ਸਰਕਲ ਵੱਲੋਂ ਧਰਨਾ ਦਿੱਤਾ ਗਿਆ, ਜਿਸ 'ਚ ਵੱਡੀ ਗਿਣਤੀ 'ਚ ਮੁਲਾਜ਼ਮ ਸ਼ਾਮਲ ਹੋਏ। ਸੀਨੀਅਰ ਮੀਤ ਪ੍ਰਧਾਨ ਦੇਸ ਰਾਜ ਘਈ ਦੀ ਪ੍ਰਧਾਨਗੀ 'ਚ ਬੁਲਾਰਿਆਂ ਨੇ ਮੰਗ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ-ਬਰਾਬਰ ਤਨਖਾਹ ਤੁਰੰਤ ਲਾਗੂ ਕੀਤਾ ਜਾਵੇ, ਠੇਕੇਦਾਰੀ ਪ੍ਰਥਾ ਬੰਦ ਕਰ ਕੇ ਬਿਜਲੀ ਬੋਰਡ 'ਚ ਆਊਟ ਸੋਰਸਿੰਗ ਤੇ ਕੰਟਰੈਕਟ 'ਤੇ ਰੱਖੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਮੁਲਾਜ਼ਮਾਂ ਨੂੰ ਸਕੇਲਾਂ 'ਚ ਪੈਂਦਾ ਘਾਟਾ ਦੂਰ ਕੀਤਾ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰ ਕੇ ਲਾਗੂ ਕੀਤੀ ਜਾਵੇ, ਮ੍ਰਿਤਕਾਂ ਦੇ ਵਾਰਿਸਾਂ ਦਾ ਪਿਛਲਾ ਬੈਕਲਾਗ ਭਰਿਆ ਜਾਵੇ, ਕੰਮ ਮੁਤਾਬਕ ਨਵੀਆਂ ਆਸਾਮੀਆਂ ਦੀ ਰਚਨਾ ਕਰ ਕੇ ਪੱਕੀ ਭਰਤੀ ਕੀਤੀ ਜਾਵੇ, ਰੂਪਨਗਰ ਅਤੇ ਸ੍ਰੀ ਆਨੰਦਪੁਰ ਸਾਹਿਬ ਸੰਚਾਲਨ ਮੰਡਲਾਂ ਅਧੀਨ ਕੰਮ ਕਰਦੇ ਠੇਕਾ ਕਾਮਿਆਂ ਨੂੰ ਜਲਦ ਤਨਖਾਹ ਦਿੱਤੀ ਜਾਵੇ ਤੇ ਉਨ੍ਹਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਨੂੰ ਬੰਦ ਕੀਤਾ ਜਾਵੇ। ਇਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੰਗਾਂ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਉਕਤ ਮੰਗਾਂ ਦੇ ਸਬੰਧ 'ਚ ਇਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਗਿਆ। ਇਸ ਮੌਕੇ ਆਗੂ ਭਾਗ ਸਿੰਘ, ਦੇਸ ਰਾਜ ਘਈ, ਰਜਿੰਦਰ ਸਿੰਘ, ਤਿਲਕ ਰਾਜ, ਦੀਦਾਰ ਸਿੰਘ, ਅਨੰਤ ਰਾਮ, ਬਨਵਾਰੀ ਲਾਲ, ਰਾਧੇ ਸ਼ਿਆਮ, ਰਾਮ ਕੁਮਾਰ ਤੇ ਮੁਰਲੀ ਮਨੋਹਰ ਨੇ ਸੰਬੋਧਨ ਕੀਤਾ।
ਸਾਧਵੀ ਸੈਕਸ ਸ਼ੋਸ਼ਣ ਮਾਮਲੇ 'ਚ ਡੇਰਾ ਮੁਖੀ ਨੂੰ ਝਟਕਾ
NEXT STORY