ਮੋਗਾ (ਗੋਪੀ ਰਾਊਕੇ) - ਦਲਿਤ ਵਰਗ ਲਈ ਸੰਘਰਸ਼ਸ਼ੀਲ ਸੰਸਥਾ ਆਦਿ ਧਰਮ ਸਮਾਜ ਜ਼ਿਲਾ ਮੋਗਾ ਵਲੋਂ ਬੀਤੇ ਦਿਨ ਪਿੰਡ ਜਨੇਰ ਵਿਚ ਇਕ ਦਲਿਤ ਨੌਜਵਾਨ ਦਾ ਪਿੰਡ ਵਾਸੀਆਂ ਵਲੋਂ ਪਿੰਡ ਦੇ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰਨ ਤੋਂ ਰੋਕਣ ਦੇ ਮਾਮਲੇ ’ਚ ਅੱਜ ਇਕ ਮੰਗ-ਪੱਤਰ ਸਹਾਇਕ ਕਮਿਸ਼ਨਰ ਜਨਰਲ (ਪੀ. ਪੀ. ਐੱਸ.) ਲਾਲ ਵਿਸ਼ਵਾਸ ਨੂੰ ਸੌਂਪਿਆ ਗਿਆ। ਇਸ ਮੌਕੇ ਰਾਜੂ ਸਿੰਘ, ਰਾਜਾ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਹੰਸਾ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਆਦਿ ਧਰਮ ਸਮਾਜ ਜ਼ਿਲਾ ਮੋਗਾ ਦੇ ਪ੍ਰਧਾਨ ਅਰਜਨ ਕੁਮਾਰ ਨੇ ਕਿਹਾ ਕਿ ਦਲਿਤ ਵਰਗ ਦੇ ਨਾਲ ਹੋ ਰਹੇ ਭੇਦਭਾਵ ਨੂੰ ਆਦਿ ਧਰਮ ਸਮਾਜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪਿੰਡ ਜਨੇਰ ਵਿਚ ਦਲਿਤ ਵਰਗ ਦੇ ਨੌਜਵਾਨ ਦਾ ਅੰਤਿਮ ਸਸਕਾਰ ਨਾ ਕਰਨ ਦੇਣਾ ਇਨਸਾਨੀਅਤ ਦੇ ਨਾਂ ’ਤੇ ਇਕ ਕਲੰਕ ਹੈ।
ਇਹ ਹੈ ਮੰਗ
ਮੰਗ-ਪੱਤਰ ਵਿਚ ਮ੍ਰਿਤਕ ਨੌਜਵਾਨ ਦੀ ਪਤਨੀ ਜਸਵਿੰਦਰ ਕੌਰ ਸਮੇਤ ਵਾਲਮੀਕਿ ਸੰਤ ਲਾਲ ਬੇਗੀ ਸਮਾਜ ਸਭਾ ਜਨੇਰ ਦੇ ਪ੍ਰਧਾਨ ਸਿਕੰੰਦਰ ਸ਼ਾਹ, ਉਪ ਪ੍ਰਧਾਨ ਰਾਜੂ ਸਿੰਘ ਤੇ ਆਦਿ ਧਰਮ ਸਮਾਜ ਦੇ ਜ਼ਿਲਾ ਪ੍ਰਧਾਨ ਅਰਜਨ ਕੁਮਾਰ ਸਮੇਤ ਸਮੂਹ ਦਲਿਤ ਵਰਗ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਆਏ ਦਿਨ ਪਿੰਡ ’ਚ ਦਲਿਤ ਵਰਗ ਨਾਲ ਹੋ ਰਹੇ ਕਥਿਤ ਭੇਦਭਾਵ ਨੂੰ ਖਤਮ ਕਰਨ ਲਈ ਪਿੰਡ ਜਨੇਰ ਵਿਚ ਦਲਿਤ ਵਰਗ ਨੂੰ ਇਕ ਵੱਖਰਾ ਸ਼ਮਸ਼ਾਨਘਾਟ ਸਥਾਪਤ ਕਰ ਕੇ ਦਿੱਤਾ ਜਾਵੇ। ਇਸ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦਿਨ ਉਸ ਦੇ ਪਤੀ ਦੇ ਅੰਤਿਮ ਸੰਸਕਾਰ ਨੂੰ ਰੋਕਣ ਵਾਲੇ ਪਿੰਡ ਵਾਸੀਆਂ, ਪਿੰਡ ਦੇ ਮੋਹਤਬਰਾਂ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਜਾਂਚ ਕਰੇ ਅਤੇ ਅੰਤਿਮ ਸੰਸਕਾਰ ਕਰਨ ਤੋਂ ਰੋਕਣ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਕਰ ਕੇ ਉਸ ਨੂੰ ਇਨਸਾਨੀਅਤ ਦੇ ਨਾਂ ’ਤੇ ਇਨਸਾਫ ਦਿਵਾਏ, ਜਿਸ ’ਤੇ ਕਮਿਸ਼ਨਰ ਜਨਰਲ ਨੇ ਪ੍ਰਤੀਨਿਧੀ ਮੰਡਲ ਨੂੰ ਉਕਤ ਮਾਮਲੇ ਦੀ ਜਲਦੀ ਹੀ ਜਾਂਚ ਕਰਵਾ ਕੇ ਸਾਰਾ ਮਾਮਲਆ ਨਿਪਟਾਉਣ ਦਾ ਵਿਸ਼ਵਾਸ ਦਿਵਾਇਆ।
ਕੀ ਹੈ ਮਾਮਲਾ
ਜਾਣਕਾਰੀ ਅਨੁਸਾਰ ਬੀਤੀ 14 ਜੁਲਾਈ ਨੂੰ ਪਿੰਡ ਜਨੇਰ ਵਿਚ ਇਕ ਦਲਿਤ ਵਰਗ ਨਾਲ ਸਬੰਧਤ ਨੌਜਵਾਨ ਸਿਕੰਦਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਜਾਣਾ ਸੀ ਪਰ ਜਦ ਨੌਜਵਾਨ ਦੀ ਲਾਸ਼ ਨੂੰ ਸ਼ਮਸ਼ਾਨਘਾਟ ਲੈ ਕੇ ਜਾ ਰਹੇ ਸਨ ਤਾਂ ਪਿੰਡ ਦੇ ਸਰਪੰਚ ਸਮੇਤ ਕੁਝ ਹੋਰ ਮੋਹਤਬਰਾਂ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਸਸਕਾਰ ਪਿੰਡ ਦੇ ਮੌਜੂਦ ਦਰਬਾਰ ਫੱਕਰ ਬਾਬਾ ਮੌਜਦੀਨ ਦੀ ਜਗ੍ਹਾ ’ਤੇ ਕੀਤਾ ਸੀ।
ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਕੀਤੀ ਹਵਾਈ ਫਾਇਰਿੰਗ
NEXT STORY