ਪਠਾਨਕੋਟ (ਸ਼ਾਰਦਾ) : ਪੰਜਾਬੀ ਸੂਬਾ ਬਣਨ ਦੇ ਲਗਭਗ 6 ਦਹਾਕਿਆਂ ਬਾਅਦ ਪੰਜਾਬੀ ਹਿੰਦੂਆਂ ਦੇ ਸ਼੍ਰੀ ਰਾਮ ਮੰਦਰ ਨਿਰਮਾਣ ਲਹਿਰ ਦੌਰਾਨ ਧਰੁਵੀਕਰਨ ਦਾ ਪ੍ਰਭਾਵ ਸਿਆਸੀ ਪਾਰਟੀਆਂ ’ਚ ਸਾਫ਼ ਤੌਰ ’ਤੇ ਦੇਖਣ ਨੂੰ ਮਿਲ ਰਿਹਾ ਹੈ। ਹੁਣ 2024 ਦੀਆਂ ਲੋਕ ਸਭਾ ਚੋਣਾਂ ’ਚ ਹਿੰਦੂ ਰਾਜਨੀਤਕ ਖੁੱਲ੍ਹ ਕੇ ਸ਼੍ਰੀ ਰਾਮ ਲਹਿਰ ਦੌਰਾਨ ਹਿੰਦੂਆਂ ਨੂੰ ਜ਼ਿਆਦਾ ਸੀਟਾਂ ਦੇਣ ਲਈ ਜਨਤਕ ਤੌਰ ’ਤੇ ਗੱਲ ਕਰਨ ਲੱਗੇ ਹਨ ਕਿਉਂਕਿ ਸ਼ਹਿਰੀ ਖੇਤਰ ਹੋਵੇ ਜਾਂ ਗ੍ਰਾਮੀਣ, ਸ਼੍ਰੀ ਰਾਮ ਮੰਦਰ ਲਹਿਰ ਦਾ ਪ੍ਰਭਾਵ ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਪੰਜਾਬ ’ਚ ਵੀ ਸਪੱਸ਼ਟ ਤੌਰ ’ਤੇ ਹੈ। ਪਾਰਟੀ ਦੇ ਨੇਤਾ ਹੁਣ ਹਿੰਦੂ ਬਹੁਲ ਸੀਟਾਂ ’ਤੇ ਹਿੰਦੂ ਚਿਹਰੇ ਦੀ ਮੰਗ ਖੁੱਲ੍ਹ ਕੇ ਕਰਨ ਲੱਗੇ ਹਨ ਕਿਉਂਕਿ ਹਿੰਦੂ ਚਾਹੇ ਕਿਤੇ ਘੱਟ ਗਿਣਤੀ ’ਚ ਹੋਣ ਜਾਂ ਸ਼ਹਿਰਾਂ ’ਚ ਜ਼ਿਆਦਾ ਗਿਣਤੀ ’ਚ ਸਾਰੇ ਮੰਦਰ ਦੇ ਨਿਰਮਾਣ ਨੂੰ ਸਰਾਹ ਰਹੇ ਹਨ ਕਿਉਂਕਿ ਤਾਨਾਸ਼ਾਹ ਬਾਬਰ ਨੇ ਸ਼੍ਰੀ ਰਾਮ ਮੰਦਰ ਨੂੰ ਤੌੜ ਦਿੱਤਾ ਸੀ ਅਤੇ 550 ਸਾਲਾਂ ਬਾਅਦ ਮੰਦਰ ਦਾ ਨਿਰਮਾਣ ਹੋਣਾ ਸਾਰੇ ਦੇਸ਼ ਵਾਸੀਆਂ ਲਈ ਇਕ ਸੁਖਦ ਅਨੁਭਵ ਹੈ।
ਪੰਜਾਬ ਦੇ ਸਿੱਖ ਵੀ ਇਸ ਨੂੰ ਲੈ ਕੇ ਸਾਰਥਕ ਪ੍ਰਕਿਰਿਆ ਹੀ ਦੇ ਰਹੇ ਹਨ। ਦਲਿਤ ਅਤੇ ਬਾਕੀ ਪਿਛੜੇ ਵਰਗ ਵੀ ਪੂਰੀ ਤਰ੍ਹਾਂ ਨਾਲ ਇਸ ਲਹਿਰ ਦੇ ਰੰਗ ’ਚ ਰੰਗੇ ਹੋਏ ਹਨ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਹੁਣ ਰਾਜਨੀਤਕ ਦਲਾਂ ਦੀ ਮਜਬੂਰੀ ਬਣ ਰਹੀ ਹੈ ਕਿ ਉਹ ਆਪਣੀਆਂ 13 ਲੋਕ ਸਭਾ ਸੀਟਾਂ ’ਚ ਜ਼ਿਆਦਾ ਤੋਂ ਜ਼ਿਆਦਾ ਹਿੰਦੂਆਂ ਨੂੰ ਐਡਜਸਟ ਕਰਨ ਨਹੀਂ ਤਾਂ ਕੋਈ ਹੋਰ ਦਲ ਇਸ ਦਾ ਲਾਭ ਚੁੱਕ ਸਕਦਾ ਹੈ। ਇਸ ’ਤੇ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਕਾਂਗਰਸ ਪਾਰਟੀ ਦੇ ਹਿੰਦੂ ਆਗੂਆਂ ਨੇ ਪੰਜਾਬ ਦੇ ਹਿੰਦੂਆਂ ਨੂੰ ਦੁਬਾਰਾ ਇਕੋ ਸਮੇਂ ਆਪਣੇ ਨਾਲ ਜੋੜਨ ਲਈ ਦਸੰਬਰ ਮਹੀਨੇ ’ਚ ਇਕ ਪ੍ਰਦੇਸ਼ ਪੱਧਰੀ ਮੀਟਿੰਗ ਵੀ ਕੀਤੀ ਸੀ ਪਰ ਮੀਟਿੰਗ ਨੂੰ ਲੈ ਕੇ ਉਨ੍ਹਾਂ ਨੇ ਮੀਡੀਆ ’ਚ ਜ਼ਿਆਦਾ ਜਨਤਕ ਚਰਚਾ ਨਹੀਂ ਕੀਤੀ। ਹੁਣ ਸਥਿਤੀ ਬਦਲ ਚੁੱਕੀ ਹੈ। ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਫਿਰੋਜ਼ਪੁਰ ਆਦਿ ’ਚ ਹਿੰਦੂ ਆਗੂ ਖੁੱਲ੍ਹ ਕੇ ਆਪਣੀ ਗੱਲ ਰੱਖ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ
ਬਾਕੀ ਦਲਾਂ ਦੀ ਚਿੰਤਾ- ਜੇਕਰ ਭਾਜਪਾ ਲੋਕ ਸਭਾ ’ਚ ਇਕ ਚੌਥਾਈ ਵੋਟ ਹਾਸਲ ਕਰ ਗਈ ਤਾਂ ਭਵਿੱਖ ’ਚ ਹੋਵੇਗੀ ਮੁਸ਼ਕਿਲ
ਇਸ ਸਮੇਂ ਆਮ ਆਦਮੀ ਪਾਰਟੀ ਪੰਜਾਬ ’ਚ 92 ਸੀਟਾਂ ਦੇ ਨਾਲ ਸੱਤਾ ’ਚ ਹੈ ਅਤੇ ਵੱਡੀ ਗਿਣਤੀ ’ਚ ਹਿੰਦੂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹਨ। ਪਾਰਟੀ ਨੇ ਕਦੇ ਵੀ ਆਪਣਾ ਹਿੰਦੂ ਪ੍ਰੇਮ ਲੁਕਾਇਆ ਨਹੀਂ। ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਆਪਣੀ ਸ਼ਰਧਾ ਪ੍ਰਗਟ ਕੀਤੀ ਹੈ ਅਤੇ ਦਿੱਲੀ ’ਚ ਵੱਧ-ਚੜ੍ਹ ਕੇ ਪ੍ਰੋਗਰਾਮ ਕੀਤੇ ਹਨ, ਇਹ ਇਸ ਗੱਲ ਦਾ ਸਬੂਤ ਹੈ ਕਿ ਜਲਦ ਹੀ ਉਹ ਰਾਮ ਮੰਦਰ ਦੇ ਦਰਸ਼ਨ ਲਈ ਆਪਣੇ ਸਾਥੀਆਂ ਸਮੇਤ ਜਾ ਸਕਦੇ ਹਨ। ਇਹ ਸਥਿਤੀ ਪੰਜਾਬੀ ਹਿੰਦੂਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਪਰ ਕਿਤੇ ਨਾ ਕਿਤੇ ‘ਆਪ’ ਅਤੇ ਕਾਂਗਰਸ ’ਚ ਇਸ ਗੱਲ ਨੂੰ ਲੈ ਕੇ ਸ਼ੱਕ ਹੈ ਕਿ ਜੇਕਰ ਕਾਂਗਰਸ ਅਤੇ ‘ਆਪ’ ਇਕਜੁੱਟ ਹੋ ਕੇ ਚੋਣ ਲੜਦੇ ਹਨ ਤਾਂ ਵਿਪੱਖ ਦਾ ਜੋ ਸਥਾਨ ਹੈ ਕਿਤੇ ਉਹ ਭਾਜਪਾ ਨਾ ਲੈ ਜਾਵੇ। ਜੇਕਰ ਪੰਜਾਬ ਦੇ 40 ਫੀਸਦੀ ਤੋਂ ਜ਼ਿਆਦਾ ਹਿੰਦੂਆਂ ਨੇ ਇਕਜੁੱਟ ਹੋ ਕੇ ਧਰੁਵੀਕਰਨ ਕੀਤਾ ਅਤੇ ਭਾਜਪਾ ਨੂੰ ਜ਼ਿਆਦਾ ਵੋਟਾਂ ਮਿਲੀਆਂ ਤਾਂ ਨਿਸ਼ਚਿਤ ਤੌਰ ’ਤੇ ਉਨ੍ਹਾਂ ਦਾ ਇੰਨਾ ਵੱਡਾ ਵੋਟ ਬੈਂਕ ਬਣ ਜਾਵੇਗਾ ਕਿ ਭਾਜਪਾ ਨੂੰ ਭਵਿੱਖ ’ਚ ਰੋਕ ਪਾਉਣਾ ਮੁਸ਼ਕਿਲ ਹੋ ਜਾਵੇਗਾ। ਇਨ੍ਹਾਂ ਹਾਲਾਤ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਹਿੰਦੂ ਉਮੀਦਵਾਰਾਂ ਨੂੰ ਚੋਣ ਦੰਗਲ ’ਚ ਲਾਹੁਣ ਦੇ ਬਾਰੇ ’ਚ ਸੋਚ ਸਕਦੀ ਹੈ ਤਾਂ ਜੋ ਭਾਜਪਾ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਕਾਂਗਰਸ ਦੇ ਹਿੰਦੂ ਆਗੂ ਤਾਂ ਮੁਖਰ ਹੋ ਚੁੱਕੇ ਹਨ ਅਤੇ ਅੰਮ੍ਰਿਤਸਰ ਅਤੇ ਲੁਧਿਆਣਾ ਜਿੱਥੇ ਇਸ ਸਮੇਂ ਸੀਟਿੰਗ ਸਿੱਖ ਐੱਮ. ਪੀ. ਹਨ, ਉਥੇ ਵੀ ਹਿੰਦੂ ਆਗੂਆਂ ਨੂੰ ਟਿਕਟ ਦੇਣ ਦੀ ਗੱਲ ਪਬਲਿਕ ਪਲੇਟਫਾਰਮ ’ਤੇ ਹੋ ਰਹੀ ਹੈ। ਇਹ ਸਾਰੀਆਂ ਗੱਲਾਂ ਕਾਂਗਰਸ ਨੂੰ ਸੁਚੇਤ ਕਰਨ ਲਈ ਕਾਫੀ ਹਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਪੰਜਾਬ ਨੂੰ ਅਟਲ-ਭੂ ਜਲ ਯੋਜਨਾ ’ਚ ਸ਼ਾਮਲ ਕਰੇ : ਚੇਤਨ ਸਿੰਘ ਜੌੜਾਮਾਜਰਾ
ਅਕਾਲੀ ਦਲ ਆਪਣਾ ਵੋਟ ਬੇਸ ਵਾਪਸ ਲਿਆਉਣ ਲਈ ਕਰ ਰਿਹੈ ਯਤਨ
ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਮਜ਼ਬੂਤ ਕਰਨ, ਇਕਜੁੱਟ ਕਰਨ ਅਤੇ ਆਪਣਾ ਖੋਇਆ ਬੇਸ ਦੁਬਾਰਾ ਵਾਪਸ ਲਿਆਉਣ ਲਈ ਯਤਨ ਕਰ ਰਿਹਾ ਹੈ। ਅਕਾਲੀ ਦਲ ਆਪਣੇ ਪੰਥਕ ਏਜੰਡੇ ਨੂੰ ਵੀ ਅੱਗੇ ਵਧਾ ਰਿਹਾ ਹੈ, ਨਾਲ ਹੀ ਉਹ ਹਿੰਦੂਆਂ ਨੂੰ ਆਪਣੇ ਨਾਲ ਜੋੜੇ ਰੱਖਣ ਦੀ ਕੋਸ਼ਿਸ਼ ’ਚ ਹਨ। ਅਕਾਲੀ ਦਲ ਅਤੇ ਭਾਜਪਾ ਜੇਕਰ ਵੱਖ-ਵੱਖ ਚੋਣ ਲੜਦੇ ਹਨ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਵੀ ਨਹੀਂ ਹੋਵੇਗਾ ਅਤੇ ਜੇਕਰ ਅਗਲੇ ਕੁਝ ਹੀ ਦਿਨਾਂ ’ਚ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੁੰਦਾ ਦਿਖਾਈ ਦਿੱਤਾ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਹਾਈਕਮਾਨ ਵੀ ਇਸ ਗੱਠਜੋੜ ਦੀ ਚਿੰਤਾ ਨੂੰ ਲੈ ਕੇ ਇਕੋ ਸਮੇਂ ਆ ਸਕਦੇ ਹਨ ਅਤੇ 7-7 ਸੀਟਾਂ ’ਤੇ (ਚੰਡੀਗੜ੍ਹ) ਸਮੇਤ ਚੋਣ ਲੜ ਸਕਦੇ ਹਨ ਪਰ ਉਨ੍ਹਾਂ ਦਾ ਇਕਜੁੱਟ ਹੋਣਾ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕੀ ਰੰਗ ਲਿਆਏਗਾ। ਇਸ ਨੂੰ ਸੋਚ ਕੇ ਆਗੂ ਚਿੰਤਤ ਹੋ ਜਾਂਦੇ ਹਨ। ਲੋਕ ਸਭਾ ਚੋਣਾਂ ਦੀ ਵਿਸਾਤ ਬਿਛ ਚੁੱਕੀ ਹੈ, ਸਾਰੇ ਰਾਜਨੀਤਕ ਦਲ ਲੋਕਾਂ ਦੀ ਨਬਜ਼ ਨੂੰ ਟੁਟੋਲਣ ਲੱਗੇ ਹਨ। ਜਲਦ ਹੀ ਪੰਜਾਬ ਵੀ ਦੇਸ਼ ਦੀ ਰਾਜਨੀਤੀ ’ਚ ਆਕਰਸ਼ਣ ਦਾ ਕੇਂਦਰ ਬਣ ਸਕਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ, ਸਖ਼ਤ ਹਦਾਇਤਾਂ ਜਾਰੀ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਲੰਧਰ ਕਮਿਸ਼ਨਰੇਟ ਪੁਲਸ ਨੇ 3 ਔਰਤਾਂ ਸਣੇ 5 ਨਸ਼ਾ ਤਸਕਰ 5 ਕਿਲੋ ਅਫ਼ੀਮ ਸਮੇਤ ਕੀਤੇ ਗ੍ਰਿਫ਼ਤਾਰ
NEXT STORY