ਚੰਡੀਗੜ੍ਹ, (ਭੁੱਲਰ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 'ਰਾਇਸ਼ੁਮਾਰੀ 2020' ਦਾ ਆਯੋਜਨ ਕਰਨ ਵਾਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਕਾਰਵਾਈ ਨੂੰ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਅਤੇ ਮੁਲਕ ਦੇ ਟੁਕੜੇ ਕਰਨ ਵਾਸਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਮਿਲ ਕੇ ਰਚੀ ਗਈ ਖਤਰਨਾਕ ਸਾਜ਼ਿਸ਼ ਕਰਾਰ ਦਿੱਤਾ ਹੈ ।
ਅੱਜ ਇਥੇ ਮਜੀਠੀਆ ਨੇ ਕਿਹਾ ਕਿ ਭਾਰਤ ਤੋਂ ਵੱਖ ਹੋਣ ਦੀ ਅਜਿਹੀ ਘਿਨੌਣੀ ਮੰਗ ਸਿੱਖ ਧਰਮ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ, ਜਿੱਥੇ ਅਸੀਂ 'ਸਰਬੱਤ ਦੇ ਭਲੇ' ਲਈ ਅਰਦਾਸ ਕਰਦੇ ਹੋਏ ਭਾਈਚਾਰਕ ਸੁਲ੍ਹਾ ਅਤੇ ਸਦਭਾਵਨਾ ਲਈ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਰਾਇਸ਼ੁਮਾਰੀ ਭਾਰਤ ਦੇ ਉਸ ਲੋਕਤੰਤਰੀ ਕਿਰਦਾਰ ਦਾ ਨਿਰਾਦਰ ਹੈ, ਜਿਸ ਤਹਿਤ ਲੋਕ ਸਵੈ-ਸ਼ਾਸਨ ਵਾਸਤੇ ਹਰ ਪੰਜ ਸਾਲ ਮਗਰੋਂ ਆਪਣੀ ਸਰਕਾਰ ਚੁਣਦੇ ਹਨ ਅਤੇ ਇਹ ਪ੍ਰਕਿਰਿਆ ਕਿਸੇ ਵੀ ਤੌਰ 'ਤੇ ਰਾਇਸ਼ੁਮਾਰੀ ਤੋਂ ਘੱਟ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਸੰਵਿਧਾਨ ਨੂੰ ਮੰਨਦੇ ਹਾਂ ਅਤੇ ਇਸ ਰਾਇਸ਼ੁਮਾਰੀ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ।
ਉਨ੍ਹਾਂ ਪੰਜਾਬ ਸਰਕਾਰ ਨੂੰ ਰਾਇਸ਼ੁਮਾਰੀ 2020 ਵਾਸਤੇ ਪੈਸਾ ਲਾਉਣ ਵਾਲਿਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਵੀ ਚਰਚਾ ਹੈ ਕਿ ਕਾਂਗਰਸ ਅਤੇ ਕੁੱਝ ਹੋਰ ਪਾਰਟੀਆਂ ਨੇ ਵੀ ਇਸ ਰਾਇਸ਼ੁਮਾਰੀ ਦਾ ਸ਼ਰੇਆਮ ਸਮਰਥਨ ਕੀਤਾ ਸੀ, ਜਿਹੜੀ ਨਾ ਸਿਰਫ ਇਕ ਠੁੱਸ ਕਾਰਤੂਸ ਸਾਬਿਤ ਹੋਈ ਹੈ, ਸਗੋਂ ਦੇਸ਼ਭਗਤੀ ਦੀ ਭਾਵਨਾ ਰੱਖਣ ਵਾਲੇ ਸਿੱਖਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੰਡਨ ਰੈਲੀ ਵਿਚ ਭਾਗ ਲੈਣ ਵਾਲੇ ਬਹੁਗਿਣਤੀ ਲੋਕ ਆਈ. ਐੱਸ. ਆਈ. ਦੇ ਕੂੜ ਪ੍ਰਚਾਰ ਨਾਲ ਗੁੰਮਰਾਹ ਹੋਏ ਭੋਲੇ-ਭਾਲੇ ਵਿਅਕਤੀ ਸਨ, ਜਦਕਿ ਅਸਲੀ ਦੋਸ਼ੀ ਅਜਿਹੇ ਲੋਕ ਹਨ, ਜਿਹੜੇ ਬਾਹਰ ਬੈਠੇ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਅਤੇ ਸਿੱਖ ਭਾਈਚਾਰੇ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜੇਕਰ ਕੰਮ ਸਹੀ ਨਾ ਹੋਇਆ ਤਾਂ ਕੰਪਨੀਆਂ 'ਤੇ ਦਰਜ ਹੋਵੇਗਾ ਅਪਰਾਧਿਕ ਮਾਮਲਾ:ਨਵਜੋਤ ਸਿੱਧੂ
NEXT STORY