ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ)-ਖੇਤੀ ਮੋਟਰਾਂ 'ਤੇ ਮੀਟਰ ਲਾਉਣ ਦਾ ਕੀਤਾ ਗਿਆ ਸਰਕਾਰ ਦਾ ਫੈਸਲਾ ਸਿਆਸਤ ਦੇ ਇਤਿਹਾਸ 'ਚ ਕਾਲੇ ਅੱਖਰਾਂ ਨਾਲ ਲਿੱਖਿਆ ਜਾਵੇਗਾ। ਇਹ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਤਰਨਤਾਰਨ ਦੇ ਡੈਲੀਗੇਟ ਇਜਲਾਸ ਦੌਰਾਨ ਪਿੰਡ ਦੋਦੇ ਸਥਿਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਸ਼ਵ ਸੰਸਥਾ ਦੇ ਨਿਰਦੇਸ਼ਾਂ 'ਤੇ ਦੇਸ਼ ਦੇ ਹਾਕਮ ਖੇਤੀ ਕਿੱਤੇ ਨੂੰ ਕਾਰਪੋਰੇਟ ਖੇਤੀ 'ਚ ਬਦਲ ਕੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰਨਾ ਚਾਹੁੰਦੀ ਹੈ।
ਕਾਮਰੇਡ ਹਰਦੀਪ ਸਿੰਘ ਰਸੂਲਪੁਰ, ਜਸਬੀਰ ਸਿੰਘ ਗੰਡੀਵਿੰਡ, ਜੋਗਿੰਦਰ ਸਿੰਘ ਮਾਣੋਚਾਹਲ, ਸੁਰਿੰਦਰ ਸਿੰਘ ਖੱਬੇ ਅਤੇ ਮੰਗਲ ਸਿੰਘ ਸਾਘਣਾਂ ਦੇ ਅਧਾਰਿਤ ਪ੍ਰਧਾਨਗੀ ਹੇਠ ਹੋਏ ਇਸ ਇਜਲਾਸ ਮੌਕੇ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਨੇ ਅੱਗੇ ਬੋਲਦਿਆਂ ਕਿਹਾ ਕਿ ਕਿਸਾਨਾਂ ਦੀਆਂ ਜਿਨਸਾਂ ਦੇ ਭਾਅ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਨਹੀਂ ਦਿੱਤੇ ਜਾ ਰਹੇ, ਉਤੋਂ ਕਿਸਾਨਾਂ ਦੀਆਂ ਮੋਟਰਾਂ 'ਤੇ ਬਿਜਲੀ ਮੀਟਰ ਲਾ ਕੇ ਸਰਕਾਰ ਬਿੱਲ ਲਾ ਕੇ ਕਿਸਾਨਾਂ ਨੂੰ ਹੋਰ ਆਰਥਿਕ ਬੋਝ ਹੇਠਾਂ ਦੱਬਣਾ ਚਾਹੁੰਦੀ ਹੈ, ਜਦ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਚੋਂ ਲੰਘਦਾ ਹੋਇਆ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ। ਇਸ ਸਮੇਂ ਕਿਸਾਨਾਂ ਨੂੰ ਜਥੇਬੰਦਕ ਤਾਕਤ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਕਾਮਰੇਡ ਜਸਪਾਲ ਸਿੰਘ ਢਿੱਲੋਂ ਝਬਾਲ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਸਾਂਝੇ ਏਕਤਾ ਨਾਲ ਹੀ ਮਜ਼ਬੂਤ ਸੰਘਰਸ਼ਾਂ ਦੀ ਨੀਂਹ ਰੱਖੀ ਜਾ ਸਕਦੀ ਹੈ। ਇਸ ਸਮੇਂ ਜਥੇਬੰਦੀ ਦੀ 21 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ, ਸਰਿੰਦਰ ਸਿੰਘ ਖੱਬੇ ਮੀਤ ਪ੍ਰਧਾਨ, ਚਰਨਜੀਤ ਸਿੰਘ ਬਾਠ ਜਨਰਲ ਸਕੱਤਰ, ਲੱਖਾ ਸਿੰਘ ਮੰਨਣ ਸਹਾਇਕ ਸਕੱਤਰ, ਗੁਰਿੰਦਰ ਸਿੰਘ ਭੋਲਾ ਪ੍ਰੈਸ ਸਕੱਤਰ ਅਤੇ ਹਰਦੀਪ ਸਿੰਘ ਰਸੂਲਪੁਰ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਜੋਗਿੰਦਰ ਸਿੰਘ ਮਾਣੋਚਾਹਲ, ਰਣਬੀਰ ਸਿੰਘ ਚੀਮਾ, ਹੀਰਾ ਸਿੰਘ ਨੌਸ਼ਹਿਰਾ ਪਨੂੰਆਂ, ਬੁੱਧ ਸਿੰਘ ਪੱਖੋਕੇ, ਬਲਦੇਵ ਸਿੰਘ ਸੇਰੋਂ, ਮੁਹਿੰਦਰ ਸਿੰਘ ਢੋਟੀਆਂ, ਸਵਿੰਦਰ ਸਿੰਘ ਦੋਦੇ, ਗੁਰਦੇਵ ਸਿੰਘ ਬਾਠ, ਪੂਰਨ ਸਿੰਘ ਜਗਤਪੁਰਾ, ਸੰਦੀਪ ਸਿੰਘ ਰਸੂਲਪੁਰ, ਅਮਨਪ੍ਰੀਤ ਸਿੰਘ ਗੰਡੀਵਿੰਡ, ਪੂਰਨ ਸਿੰਘ ਦੇਊ, ਹਰਭਜਨ ਸਿੰਘ ਆਦਿ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ।
ਗਣਤੰਤਰ ਦਿਵਸ ਵਾਲੇ ਦਿਨ ਲੁਟੇਰਿਆਂ ਨੇ ਰਾਡ ਮਾਰ ਕੇ ਕੀਤੀ ਲੁੱਟਖੋਹ
NEXT STORY