ਗਿੱਦੜਬਾਹਾ (ਸੰਧਿਆ) - ਡੇਂਗੂ ਦੀ ਬੀਮਾਰੀ ਫੈਲਣ ਕਾਰਨ ਬੱਕਰੀ ਦਾ ਦੁੱਧ ਇਨ੍ਹਾਂ ਦਿਨਾਂ 'ਚ ਕਰੀਬ 400 ਤੋਂ 500 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਪਰ ਫਿਰ ਵੀ ਬੱਕਰੀ ਦਾ ਦੁੱਧ ਲੋੜੀਂਦੀ ਮਾਤਰਾ 'ਚ ਮੁਹੱਈਆ ਨਹੀਂ ਹੋ ਪਾ ਰਿਹਾ। ਡੇਂਗੂ ਦੀ ਬੀਮਾਰੀ ਦੀ ਲਪੇਟ 'ਚ ਆ ਚੁੱਕੇ ਲੋਕਾਂ ਲਈ ਇਹ ਦੁੱਧ ਅੰਮ੍ਰਿਤ ਦੇ ਸਾਮਾਨ ਮੰਨਿਆ ਜਾਂਦਾ ਹੈ ਤੇ ਲੋਕ ਇਸ ਦੁੱਧ ਦੀ ਭਾਲ ਲਈ ਥਾਂ-ਥਾਂ 'ਤੇ ਭਟਕਦੇ ਰਹਿੰਦੇ ਹਨ।
ਕੁਝ ਬੱਕਰੀ ਪਾਲਕਾਂ ਨੇ ਦੱਸਿਆ ਕਿ ਬੱਕਰੀ ਦੁੱਧ ਬਹੁਤ ਘੱਟ ਦਿੰਦੀ ਹੈ ਅਤੇ ਪਹਿਲਾਂ ਲੋਕ ਆਪਣੀ ਇੱਛਾ ਦੇ ਅਨੁਸਾਰ ਕੁਝ ਪੈਸੇ ਦੇ ਕੇ ਹੀ ਦੁੱਧ ਲੈ ਜਾਂਦੇ ਸਨ ਪਰ ਹੁਣ ਡੇਂਗੂ ਦੀ ਬੀਮਾਰੀ ਕਾਰਨ ਬੱਕਰੀ ਦੇ ਦੁੱਧ ਦੀ ਡਿਮਾਂਡ ਵੱਧ ਗਈ ਹੈ ਅਤੇ ਉਹ ਲੋਂੜੀਦੀ ਮਾਤਰਾ 'ਚ ਲੋਕਾਂ ਨੂੰ ਦੁੱਧ ਮੁਹੱਈਆ ਨਹੀਂ ਕਰਵਾ ਸਕਦੇ। ਉਨ੍ਹਾਂ ਦੱਸਿਆ ਕਿ ਲੋਕ ਬੱਕਰੀ ਦੇ ਦੁੱਧ ਦੇਣ ਤੋਂ ਪਹਿਲਾਂ ਹੀ ਆ ਜਾਂਦੇ ਹਨ ਤੇ ਉਹ ਬੱਕਰੀ ਦਾ ਦੁੱਧ ਕਰੀਬ 400-500 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਨ।
ਸੂਤਰਾਂ ਅਨੁਸਾਰ ਕੁਝ ਬੱਕਰੀ ਪਾਲਕ ਡੇਂਗੂ ਦੇ ਮਰੀਜ਼ਾਂ ਦੀ ਨਿਰਸੁਆਰਥ ਭਾਵਨਾ ਨਾਲ ਸੇਵਾ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਘੱਟ ਰੇਟ ਵਿਚ ਬੱਕਰੀ ਦਾ ਦੁੱਧ ਦੇ ਰਹੇ ਹਨ।
ਰਾਮ ਰਹੀਮ ਮਾਮਲਾ : ਕਾਂਗਰਸ ਦੇ ਸਾਬਕਾ ਵਿਧਾਇਕ ਜੱਸੀ ਤੋਂ ਪੁਲਸ ਕਰ ਸਕਦੀ ਹੈ ਪੁੱਛਗਿੱਛ
NEXT STORY