ਲੁਧਿਆਣਾ (ਸਹਿਗਲ)- ਜ਼ਿਲ੍ਹੇ ’ਚ ਡੇਂਗੂ ਦਾ ਖਤਰਾ ਅਜੇ ਬਰਕਰਾਰ ਹੈ। ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਚਾਰ ਮੈਂਬਰੀ ਟੀਮ ਦੇ ਸਰਵੇਖਣ ਦੌਰਾਨ 61 ਥਾਵਾਂ ’ਤੇ ਡੇਂਗੂ ਦਾ ਭਰਪੂਰ ਲਾਰਵਾ ਮਿਲਿਆ ਹੈ। ਇਸ ਮੌਕੇ ਰਾਜ ਪੱਧਰ ਤੋਂ 4 ਜਾਂਚ ਟੀਮਾਂ ਨੇ ਜ਼ਿਲ੍ਹੇ ’ਚ ਇਸ ਮੁਹਿੰਮ ’ਚ ਹਿੱਸਾ ਲਿਆ, ਜਿਨ੍ਹਾਂ ਵਿਚ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜਸਬੀਰ ਸਿੰਘ ਔਲਖ ਅਤੇ ਮੈਡੀਕਲ ਅਧਿਕਾਰੀ ਅਤੇ ਜ਼ਿਲਾ ਮਹਾਮਾਰੀ ਮਾਹਿਰ ਡਾ. ਪ੍ਰੀਤੀ ਥਾਵਰੇ ਨੇ ਮਾਡਲ ਗ੍ਰਾਮ ਅਤੇ ਜਵਾਹਰ ਨਗਰ ਕੈਂਪ ’ਚ ਘਰ-ਘਰ ਜਾ ਕੇ ਮੁਹਿੰਮ ਚਲਾਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਘਟਨਾ! ਕਾਂਗਰਸੀ ਆਗੂ ਦੀ ਗੱਡੀ 'ਤੇ ਫ਼ਾਇਰਿੰਗ
ਇਸ ਤੋਂ ਇਲਾਵਾ ਡਾ. ਦਲਜੀਤ ਸਿੰਘ ਡਿਪਟੀ ਡਾਇਰੈਕਟਰ, ਡਾ. ਰਸ਼ਮੀ ਸ਼ਰਮਾ ਅਸਿਸਟੈਂਟ ਡਾਇਰੈਕਟਰ, ਡਾ. ਅੰਮ੍ਰਿਤਪਾਲ ਸਿੰਘ ਮੈਡੀਕਲ ਅਫਸਰਾ ਨੇ ਬੀ. ਆਰ. ਐੱਸ. ਨਗਰ ਅਤੇ ਸੁਨੇਤ, ਡਾ. ਪ੍ਰਤਿਭਾ ਸਾਹੂ ਅਤੇ ਡਾ. ਆਰਤੀ ਮੈਡੀਕਲ ਅਫਸਰ ਨੇ ਕਨਾਲ ਐਨਕਲੇਵ ਅਤੇ ਜਵੱਦੀ, ਇਸੇ ਲੜੀ ’ਚ ਡਿਪਟੀ ਡਾਇਰੈਕਟਰ ਡਾ. ਨਵਜੋਤ ਕੌਰ, ਡਾ. ਸੰਦੀਪ ਭੋਲਾ ਸਹਾਇਕ ਨਿਦੇਸ਼ਕ ਅਤੇ ਅਕਸ਼ੇ ਭਾਰਗਵ ਨੇ ਸਾਊਥ ਸਿਟੀ ਅਤੇ ਕੂੰਮਕਲਾਂ ਕੋਲ ਬੀਰਮੀ ਪਿੰਡ ’ਚ ਸਰਵੇਖਣ ਮੁਹਿੰਮ ਚਲਾਈ ਅਤੇ ਇਲਾਕੇ ਦੇ ਘਰਾਂ ’ਚ ਲਾਰਵੇ ਦੀ ਜਾਂਚ ਕੀਤੀ।ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲੇ ਭਰ ’ਚ 248 ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ’ਚ 998 ਮੈਂਬਰਾਂ ਦੇ ਨਾਲ 213 ਇਲਾਕਿਆਂ ਦਾ ਦੌਰਾ ਕਰ ਕੇ 11, 880 ਘਰਾਂ ਅਤੇ 40 ਦਫਤਰਾਂ ’ਚ ਸਰਵੇਖਣ ਕੀਤਾ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 61 ਥਾਵਾਂ ’ਤੇ ਵੱਖ-ਵੱਖ ਪਾਣੀਆਂ ਤੋਂ ਇਕੱਤਰ ਪਾਣੀ ’ਚ ਲਾਰਵਾ ਮਿਲਿਆ। ਘਰਾਂ ਅਤੇ ਦਫਤਰਾਂ ’ਚ ਲਾਰਵਾ ਪਾਏ ਜਾਣ ’ਤੇ ਚਿਤਾਵਨੀ ਦਿੱਤੀ ਗਈ ਅਤੇ ਉਨ੍ਹਾਂ ਦੇ ਨਾਂ ਚਲਾਨ ਦੇ ਲਈ ਨਗਰ ਨਿਗਮ ਨੂੰ ਭੇਜ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Red Alert! ਥਾਈਂ-ਥਾਈਂ ਲੱਗੇ ਹਾਈਟੈੱਕ ਨਾਕੇ
ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਡੇਂਗੂ ਦੇ ਲਾਰਵਾ ਦੀ ਜਾਂਚ ਅਤੇ ਦੇ ਖਾਤਮੇ ਲਈ ਦਸੰਬਰ ਮਹੀਨੇ ਤੱਕ ਸਰਵੇਖਣ ਦਾ ਕਾਰਜ ਜਾਰੀ ਰਹੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸੁਚੇਤ ਰਹਿਣ ਅਤੇ ਆਪਣੇ ਘਰਾਂ ਦੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਸਿਹਤ ਵਿਭਾਗ ਵੱਲੋਂ ਦੱਸੇ ਸੁਝਾਵਾਂ ’ਤੇ ਅਮਲ ਕਰਨ, ਤਾਂ ਕਿ ਉਨ੍ਹਾਂ ਦਾ ਡੇਂਗੂ ਤੋਂ ਬਚਾਅ ਹੋ ਸਕੇ।
ਕਿਵੇਂ ਕਰੀਏ ਡੇਂਗੂ ਤੋਂ ਬਚਾਅ
ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਡੇਂਗੂ ਦੇ ਏਡੀਜ਼ ਏਜਿਪਟੀ ਨਾਮੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ’ਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿੱਛੇ ਦਰਦ, ਮਸੂੜਿਆਂ ਅਤੇ ਨੱਕ ’ਚ ਦਰਦ ਹੁੰਦਾ ਹੈ ਤਾਂ ਇਹ ਡੇਂਗੂ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਨੇ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੂਲਰ, ਗਮਲਿਆਂ, ਫਰਿੱਜ਼ਾ ਦੀਆਂ ਟ੍ਰੇਆਂ ’ਚ ਪਾਣੀ ਜਮ੍ਹਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੱਟਮਾਰ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ’ਚ 13 ਖ਼ਿਲਾਫ਼ ਮਾਮਲਾ ਦਰਜ
NEXT STORY