ਲੁਧਿਆਣਾ (ਹਿਤੇਸ਼)— ਮੱਤੇਵਾੜਾ ਜੰਗਲਾਤ ਕੰਪਲੈਕਸ 'ਚ ਪੈਂਦੇ ਪਿੰਡ ਗੜ੍ਹੀ ਫਾਜ਼ਲ 'ਚ ਪਏ ਪਾੜ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਲਗਭਗ ਪੂਰ (ਮੁਰੰਮਤ ਕਰ) ਦਿੱਤਾ ਗਿਆ ਹੈ। ਹੁਣ ਇਸ ਬੰਨ੍ਹ੍ਹ ਦੀ ਲਗਾਤਾਰ ਨਿਗਰਾਨੀ ਲਈ ਡਿਪਟੀ ਕਮਿਸ਼ਨਰ ਵੱਲੋਂ ਪੀ.ਸੀ.ਐਸ. ਅਧਿਕਾਰੀਆਂ ਦੀ ਅਗਵਾਈ ਵਿੱਚ ਟੀਮਾਂ ਦੀ 24 ਘੰਟੇ ਡਿਊਟੀ ਲਗਾ ਦਿੱਤੀ ਗਈ ਹੈ।

ਇਸ ਸਬੰਧੀ ਡਿਊਟੀ ਰੋਸਟਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਡਿਊਟੀਆਂ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਲਗਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਦੀ ਅਗਵਾਈ ਪੀ.ਸੀ.ਐਸ. ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ, ਜਿਨ੍ਹਾਂ 'ਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ. ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਜਸਪਾਲ ਸਿੰਘ ਗਿੱਲ, ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਸ੍ਰੀ ਦਮਨਜੀਤ ਸਿੰਘ ਮਾਨ, ਸਹਾਇਕ ਆਬਕਾਰੀ ਅਤੇ ਕਰ ਅਫਸਰ ਸ੍ਰੀ ਦੀਪਕ ਰੋਹੇਲਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰ. ਮਨਜੀਤ ਸਿੰਘ ਚੀਮਾ, ਭੂਮੀ ਅਧਿਗ੍ਰਹਿਣ ਅਧਿਕਾਰੀ ਸ੍ਰ. ਜਸਪ੍ਰੀਤ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਸੁਰਿੰਦਰ ਪਾਲ ਸ਼ਾਮਲ ਹਨ।

ਇਨ੍ਹਾਂ ਟੀਮਾਂ 'ਚ ਹੋਰ ਮੈਂਬਰਾਂ ਵਜੋਂ ਪੰਜਾਬ ਰਾਜ ਟਿਊਬਵੈੱਲ ਕਾਰਪੋਰੇਸ਼ਨ ਦੇ ਐਕਸੀਅਨ, ਤਹਿਸੀਲਦਾਰ ਲੁਧਿਆਣਾ ਪੱਛਮੀ, ਤਹਿਸੀਲਦਾਰ ਲੁਧਿਆਣਾ ਪੂਰਬੀ, ਤਹਿਸੀਦਾਰ ਪਾਇਲ, ਬੀ.ਡੀ.ਪੀ.ਓ. ਲੁਧਿਆਣਾ-1, ਸਹਾਇਕ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ, ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ, ਅਸਿਸਟੈਂਟ ਲੇਬਰ ਕਮਿਸ਼ਨਰ, ਐਕਸੀਅਨ ਸੀਵਰੇਜ ਬੋਰਡ, ਐਕਸੀਅਨ ਨਗਰ ਸੁਧਾਰ ਟਰੱਸਟ, ਐਕਸੀਅਨ ਪੀ.ਡਬਲਿਊ.ਡੀ., ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਹੋਰ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਦੀ ਹਦੂਦ ਅੰਦਰ ਇੱਕ ਜਗ੍ਹਾ ਪਿੰਡ ਭੋਲਾਪੁਰ ਵਿਖੇ ਕਰੀਬ 70 ਫੁੱਟ ਦਾ ਪਾੜ੍ਹ ਪਿਆ ਸੀ ਜਿਸ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਦਿਨ-ਰਾਤ ਦੀ ਮਿਹਨਤ ਨਾਲ ਲਗਭਗ ਪੂਰ (ਮੁਰੰਮਤ ਕਰ) ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੱਤੇਵਾੜਾ ਜੰਗਲਾਤ ਕੰਪਲੈਕਸ 'ਚ ਪੈਂਦੇ ਗੜ੍ਹੀ ਫਾਜ਼ਲ ਨੇੜੇ ਵੀ ਸਤਲੁਜ 'ਚ ਪਾੜ ਪੈਣ ਲੱਗਾ ਸੀ ਪਰ ਇਸ ਨੂੰ ਸਮਾਂ ਰਹਿੰਦੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਬੰਨ੍ਹ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਗਿਆ ਹੈ। ਜ਼ਿਲਾ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਜਦੋਂ ਤੱਕ ਹੜ੍ਹ ਸਬੰਧੀ ਅਲਰਟ ਜਾਰੀ ਰਹੇਗਾ ਉਦੋਂ ਤੱਕ ਉੱਚ ਅਧਿਕਾਰੀਆਂ ਦੀ ਅਗਵਾਈ 'ਚ ਟੀਮਾਂ ਬਣਾ ਕੇ ਇਨ੍ਹਾਂ ਪੁੱਲਾਂ ਦੀ 24 ਘੰਟੇ ਨਿਗਰਾਨੀ ਕੀਤੀ ਜਾਵੇਗੀ।
ਨਕਲੀ ਸਾਧੂ ਨੇ ਔਰਤ ਨੂੰ ਗੁੰਮਰਾਹ ਕਰ ਕੇ ਲੁੱਟੇ ਗਹਿਣੇ
NEXT STORY