ਜਲੰਧਰ (ਬਿਊਰੋ)- ਕੋਰੋਨਾ ਮਹਾਮਾਰੀ ਕਾਰਣ ਸੂਬੇ ਵਿਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸਰਕਾਰ ਵਲੋਂ ਇਸ ਸਬੰਧੀ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ। ਕਈ ਥਾਈਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਵੀ ਐਲਾਨੇ ਗਏ ਹਨ ਤਾਂ ਜੋ ਕੋਰੋਨਾ ਦੇ ਵੱਧਦੇ ਪਸਾਰ ਨੂੰ ਰੋਕਿਆ ਜਾ ਸਕੇ। ਕੋਰੋਨਾ ਦੇ ਵੱਧਦੇ ਪਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਕੂਲਾਂ ਕਾਲਜਾਂ ਨੂੰ ਅਗਲੇ ਹੁਕਮਾਂ ਤੱਕ ਲਈ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਸਰਕਾਰ ਦੇ ਇਨ੍ਹਾਂ ਹੁਕਮਾਂ ਕਾਰਣ ਬੱਚਿਆਂ ਦੇ ਮਾਂ-ਪਿਓ ਵਿਚ ਖਾਸਾ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਪੜਾਈ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਉਤੋਂ ਪ੍ਰਾਈਵੇਟ ਸਕੂਲਾਂ ਵਲੋਂ ਮਾਂ-ਪਿਓ ਕੋਲੋਂ ਭਾਰੀ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਮੰਤਰੀ ਦੇ ਪਰਿਵਾਰ ਦਾ ਕੋਰੋਨਾ ਟੀਕਾਕਰਨ 'ਤੇ ਵਿਵਾਦ
ਇਸੇ ਨੂੰ ਲੈ ਕੇ ਜਲੰਧਰ ਜ਼ਿਲੇ ਦੇ ਪ੍ਰਾਈਵੇਟ ਸਕੂਲਾਂ ਵਲੋਂ ਮਾਂ-ਪਿਓ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਮਾਂ-ਪਿਓ ਨੂੰ ਬਲੈਕਮੇਲ ਕਰ ਕੇ ਧੱਕੇਸ਼ਾਹੀ ਨਾਲ ਸਾਲਾਨਾ ਫੀਸਾਂ, ਬਿਲਡਿੰਗ ਫੰਡ ਅਤੇ ਹੋਰ ਨਾਜਾਇਜ਼ ਖਰਚਿਆਂ ਦੇ ਨਾਂ 'ਤੇ ਵਸੂਲੀ ਕੀਤੀ ਜਾ ਰਹੀ ਹੈ। ਹੋਰ ਤੇ ਹੋਰ ਬੱਚਿਆਂ ਦੇ ਸਾਲਾਨਾ ਨਤੀਜੇ ਅਤੇ ਪੜ੍ਹਾਈ ਰੋਕ ਕੇ ਉਲਟਾ ਉਨ੍ਹਾਂ ਦਾ ਨੁਕਸਾਨ ਕੀਤਾ ਜਾ ਰਿਹਾ। ਇਹ ਕਹਿਣਾ ਹੈ ਪੇਰੈਂਟਸ ਐਸੋਸੀਏਸ਼ਨ ਜਲੰਧਰ ਦਾ। ਇਸ ਦੌਰਾਨ ਐਸੋਸੀਏਸ਼ਨ ਵਲੋਂ ਮੰਗ ਪੱਤਰ ਦੀ ਕਾਪੀ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬਣਦੀ ਕਾਰਵਾਈ ਕਰਨ ਲਈ ਅੱਗੇ ਭੇਜੀ ਗਈ ਹੈ।
ਇਹ ਵੀ ਪੜ੍ਹੋ-ਪੁਲਸ ਹੱਥੇ ਚੜ੍ਹਿਆ ਸਿੱਧੂ ਮੂਸੇਵਾਲਾ ਦਾ ਫੈਨ ; ਕਾਰ 'ਤੇ ਲਿਖਵਾਇਆ 'ਬਲੈਕਲਿਸਟਿਡ', ਕੱਟਿਆ ਚਲਾਨ
ਇਸ ਮੰਗ ਪੱਤਰ ਦੇ ਨਾਲ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇਕ ਕਾਪੀ ਵੀ ਨੱਥੀ ਕੀਤੀ ਗਈ ਹੈ ਤਾਂ ਜੋ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ ਅਤੇ ਜੇਕਰ ਕੋਈ ਸਕੂਲ-ਮੈਨੇਜਮੈਂਟ ਵਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਉਸ ਸਬੰਧੀ ਤੁਰੰਤ ਪੜਤਾਲ ਕਰਨ ਉਪਰੰਤ ਸਬੰਧਤ ਵਿਭਾਗ ਨੂੰ ਇਸ ਸਬੰਧੀ ਜਾਣੂੰ ਕਰਵਾਇਆ ਜਾਵੇ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕਪੂਰਥਲਾ ਜ਼ਿਲ੍ਹੇ 'ਚ 48 ਘੰਟਿਆਂ ’ਚ ਕੋਰੋਨਾ ਕਾਰਣ 8 ਦੀ ਮੌਤ, 256 ਨਵੇਂ ਮਾਮਲੇ
NEXT STORY