ਧਰਮਕੋਟ (ਸਤੀਸ਼): ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਅੱਜ ਧਰਮਕੋਟ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਮੋਗਾ-ਜਲੰਧਰ ਨੂੰ ਬਾਬਾ ਗੇਦੀ ਰਾਮ ਦੀਆਂ ਨਹਿਰਾਂ 'ਤੇ ਪੂਰੀ ਤਰ੍ਹਾਂ ਜਾਮ ਕੀਤਾ ਗਿਆ। ਇਸ ਦੀ ਅਗਵਾਈ ਸੂਰਤ ਸਿੰਘ ਕਿਸਾਨ ਸਭਾ ਆਗੂ, ਸੁਖਵਿੰਦਰ ਸਿੰਘ ਬਹਿਰਾਮ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਰੇਸ਼ਮ ਸਿੰਘ ਬੱਡੂਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਹਰੀ ਸਿੰਘ ਭੌਰਾ ਕਿਸਾਨ ਯੁਨੀਅਨ ਬਹਿਰੂ, ਨਛੱਤਰ ਸਿੰਘ ਰਸੂਲਪੁਰ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੋਂ ਇਲਾਵਾ ਹੋਰ ਕਿਸਾਨ ਆਗੂ ਕਰ ਰਹੇ ਸਨ। ਇਸ ਧਰਨੇ ਦੌਰਾਨ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਡੱਟ ਕੇ ਵਿਰੋਧਤਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਕਾਲਾ ਕਾਨੂੰਨ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਦੇਵੇਗਾ।
ਇਹ ਵੀ ਪੜ੍ਹੋ : ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਵੱਡੀ ਗਿਣਤੀ 'ਚ ਕਿਸਾਨਾਂ-ਮਜ਼ਦੂਰਾਂ ਨੇ ਅੰਮ੍ਰਿਤਸਰ ਵਿਖੇ ਰੇਲਵੇ ਟਰੈਕ ਕੀਤਾ ਜਾਮ
ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਕਿਸਾਨ ਵਿਰੋਧੀ ਕਾਨੂੰਨ ਦਾ ਕਿਸਾਨ ਲਗਾਤਾਰ ਵਿਰੋਧ ਕਰਨਗੇ ਅਤੇ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਸਬੰਧੀ ਆਪਣੇ ਕਾਨੂੰਨ ਨੂੰ ਰੱਦ ਨਹੀਂ ਕਰਦੀ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਧਰਨੇ ਦੌਰਾਨ ਸਦਰਪੁਰਾ ਪ੍ਰਧਾਨ ਪੀ. ਡੀ. ਐੱਫ਼. ਏ. ਪੰਜਾਬ, ਸੋਹਣ ਸਿੰਘ ਖੇਲਾ ਪੀਏ ਟੂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਸੰਜੀਵ ਕੋਛੜ ਆਪ ਆਗੂ, ਕੁਲਵਿੰਦਰ ਸਿੰਘ ਗਿੱਲ ਚੇਅਰਮੈਨ ਪੰਜਾਬ ਆੜ੍ਹਤੀ ਯੂਨੀਅਨ ਨੇ ਵੀ ਸੰਬੋਧਨ ਕੀਤਾ। ਕਿਸਾਨਾਂ ਲਈ ਲੰਗਰ ਦੀ ਸੇਵਾ ਬਾਬਾ ਮੰਗਾਂ ਸਿੰਘ ਜੀ ਗੁਰਦੁਆਰਾ ਹਜ਼ੂਰ ਸਾਹਿਬ ਵਾਲੇ, ਅਤੇ ਸੰਤ ਗੁਰਮੀਤ ਸਿੰਘ ਖੋਸਿਆ ਵਾਲੇ ਦੇ ਸੇਵਕਾਂ ਵਲੋਂ ਕੀਤੀ ਗਈ। ਇਸ ਮੌਕੇ ਤੇ ਜਸਵਿੰਦਰ ਸਿੰਘ ਬਲਾਕ ਪ੍ਰਧਾਨ ਧਰਮਕੋਟ, ਅਮਰਬੀਰ ਸਿੰਘ ਸਰਪੰਚ ਤੋਤਾ ਸਿੰਘ ਵਾਲਾ, ਗੁਰਨਿਸ਼ਾਨ ਸਿੰਘ ਸਰਪੰਚ ਕੈਲਾ, ਰੇਸ਼ਮ ਸਿੰਘ ਸਰਪੰਚ ਅੰਮੀ ਵਾਲ, ਨਛੱਤਰ ਸਿੰਘ ਸੈਦੇਵਾਲਾ, ਸੁਖਵਿੰਦਰ ਸ਼ਰਮਾ ਆੜਤੀ, ਸੂਰਤ ਸਿੰਘ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਉਥੇ ਬਡੂਵਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਕੋਰੋਨਾ ਮਰੀਜ਼ਾਂ ਦਾ ਹੋਵੇਗਾ 4 ਸਰਕਾਰੀ ਹਸਪਤਾਲਾਂ 'ਚ ਇਲਾਜ, ਸਿਰਫ 400 ਬੈੱਡ ਰਾਖਵੇਂ
ਖੇਤੀ ਆਰਡੀਨੈਂਸ ਵਿਰੁੱਧ ਸੁਲਤਾਨਪੁਰ ਲੋਧੀ 'ਚ ਕਿਸਾਨਾਂ ਦਾ ਉਮੜਿਆ ਸੈਲਾਬ
NEXT STORY