ਫਰੀਦਕੋਟ, (ਹਾਲੀ)-ਡੀ. ਸੀ. ਦਫਤਰ ਕਰਮਚਾਰੀ ਯੂਨੀਅਨ, ਪੰਜਾਬ ਵੱਲੋਂ ਦਿੱਤੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਅੱਜ ਚੌਥੇ ਦਿਨ ਵੀ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਜ਼ਿਲਾ ਫਰੀਦਕੋਟ ਯੂਨਿਟ ਵੱਲੋਂ ਪ੍ਰਧਾਨ ਗੁਰਵਿੰਦਰ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਡੀ. ਸੀ. ਦਫਤਰ/ਉਪ ਮੰਡਲਾਂ/ਤਹਿਸੀਲਾਂ/ਸਬ-ਤਹਿਸੀਲਾਂ ਦੇ ਸਮੂਹ ਦਰਜਾ-3 ਅਤੇ ਦਰਜਾ-4 ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਕਮਿਸ਼ਨਰ ਦਫਤਰ, ਫਰੀਦਕੋਟ ਦਾ ਘਿਰਾਓ ਕਰ ਕੇ ਧਰਨਾ ਦਿੱਤਾ। ਇਸ ਧਰਨੇ ਵਿਚ ਮੇਘ ਸਿੰਘ ਸਿੱਧੂ, ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਜ਼ਿਲਾ ਬਠਿੰਡਾ ਅਤੇ ਜਗਸੀਰ ਸਿੰਘ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਜ਼ਿਲਾ ਮਾਨਸਾ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਅਮਰੀਕ ਸਿੰਘ ਜ਼ਿਲਾ ਪ੍ਰਧਾਨ, ਪੀ. ਐੱਸ. ਐੱਮ. ਐੱਸ. ਯੂ. ਅਤੇ ਕਸਤੂਰੀ ਲਾਲ ਪ੍ਰਧਾਨ ਦਰਜਾ-4 ਕਰਮਚਾਰੀ ਡੀ. ਸੀ. ਦਫਤਰ ਯੂਨੀਅਨ, ਫਰੀਦਕੋਟ ਨੇ ਵੀ ਵਿਸ਼ੇਸ਼ ਤੌਰ ’ਤੇ ਪੁਹੰਚ ਕੇ ਧਰਨੇ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਰਕਾਰ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਜਾ ਚੁੱਕੇ ਹਨ ਪਰ ਉਸ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਇਸ ਲਈ ਮੁਲਾਜ਼ਮਾਂ ਨੂੰ ਤਿੱਖਾ ਸੰਘਰਸ਼ ਵਿੱਢਣ ਦਾ ਫੈਸਲਾ ਲੈਣਾ ਪਿਆ ਹੈ ਅਤੇ ਸੂਬਾ ਬਾਡੀ ਦੇ ਸੱਦੇ ’ਤੇ ਇਹ ਹਡ਼ਤਾਲ (ਅੱਜ) 31-08-2018 ਨੂੰ ਵੀ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ ਅਤੇ ਇਸ ਦੌਰਾਨ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਨਰਲ ਸਕੱਤਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ 01-09-2018 ਨੂੰ ਜਲੰਧਰ ਵਿਖੇ ਸੂਬਾ ਬਾਡੀ ਦੀ ਰੱਖੀ ਗਈ ਮੀਟਿੰਗ ’ਚ ਤਿੱਖਾ ਐਕਸ਼ਨ ਲੈਣ ਲਈ ਫੈਸਲਾ ਲਿਆ ਜਾਵੇਗਾ। ਇਸ ਸਮੇਂ ਜ਼ਿਲਾ ਬਠਿੰਡਾ ਤੋਂ ਹਰਬੰਸ ਲਾਲ ਖਿੱਚੀ, ਜਨਰਲ ਸਕੱਤਰ ਕੁਲਦੀਪ ਸ਼ਰਮਾ, ਜਗਸੀਰ ਸਿੰਘ ਸੁਪਰਡੈਂਟ, ਸੁਭਾਸ਼ ਚੰਦਰ ਸੁਪਰਡੈਂਟ, ਪਵਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਕੌਰ, ਚਰਨਜੀਤ ਕੌਰ, ਸੁਖਵਿੰਦਰ ਸਿੰਘ, ਨਰਿੰਦਰਪਾਲ ਕੌਰ, ਮਿੰਨੀ ਛਾਬਡ਼ਾ, ਰੀਨਾ ਰਾਣੀ, ਜੈ ਅਮਨਦੀਪ ਗੋਇਲ, ਦਿਲਬਾਗ ਸਿੰਘ, ਮੋਹਨ ਲਾਲ, ਰਾਕੇਸ਼ ਕੁਮਾਰ, ਅੰਕੁਸ਼ ਧਵਨ, ਸੋਨਿਕਾ ਵਧਵਾ, ਅਰਚਨਾ ਜੋਸ਼ੀ, ਸੁਰਜਨ ਸਿੰਘ ਆਦਿ ਮੌਜੂਦ ਸਨ।

ਲੋਕ ਹੋ ਰਹੇ ਨੇ ਖੱਜਲ-ਖੁਆਰ
ਸ੍ਰੀ ਮੁਕਤਸਰ ਸਾਹਿਬ, (ਪਵਨ)-ਡਿਪਟੀ ਕਮਿਸ਼ਨਰ ਦਫਤਰ ਦੇ ਸਮੂਹ ਕਮੁਲਾਜ਼ਮ ਅੱਜ ਸਮੂਹਿਕ ਛੁੱਟੀ ਲੈ ਕੇ ਕਮਿਸ਼ਨਰ ਦਫਤਰ ਵਿਚ ਹਡ਼ਤਾਲ ਕਰਨ ਵਾਸਤੇ ਫਿਰੋਜ਼ਪੁਰ ਗਏ ਹੋਏ ਹਨ, ਜਿਸ ਕਾਰਨ ਦਫਤਰ ਖਾਲੀ ਪਏ ਹੋਏ ਸਨ ਅਤੇ ਕੰਮ ਕਰਵਾਉਣ ਆਏ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁਲਾਜ਼ਮ 27 ਅਗਸਤ ਤੋਂ ਹਡ਼ਤਾਲ ’ਤੇ ਹਨ ਪਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਰ ਕੇ ਉਨ੍ਹਾਂ ਅੱਜ ਸਮੂਹਿਕ ਛੁੱਟੀ ਲਈ ਸੀ। ਸਮੂਹ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਾ ਲਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਸਰਕਾਰ ਦੇ ਅਡ਼ੀਅਲ ਵਤੀਰੇ ਵਿਰੁੱਧ ਬਿਜਲੀ ਮੁਲਾਜ਼ਮਾਂ ਵੱਲੋਂ ਸਰਕਲ ਦਫ਼ਤਰ ਅੱਗੇ ਧਰਨਾ
NEXT STORY