ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਵੱਲੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਛਾਪੇਮਾਰੀ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਮਹਿੰਗਾ ਪੈ ਸਕਦਾ ਹੈ। ਡਾਕਟਰਾਂ ਖਿਲਾਫ ਵੱਖਰੇ ਸੰਗਠਨਾਂ ਦੇ ਨੇਤਾ ਅਤੇ ਆਮ ਲੋਕ ਮੈਦਾਨ ਵਿਚ ਉਤਰ ਆਏ ਹਨ। ਵਾਰਡ-5 ਦੇ ਸੈਂਕੜੇ ਲੋਕਾਂ ਨੇ ਜਿਥੇ ਡਾਕਟਰਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ, ਉਥੇ ਹੀ ਆਮ ਜਨਤਾ ਨੇ ਵੀ ਜੰਮ ਕੇ ਡਾਕਟਰਾਂ ਨੂੰ ਕੋਸਿਆ। ਵਾਰਡ-5 ਦੇ ਅਣਗਿਣਤ ਲੋਕ ਔਜਲਾ ਦੇ ਪੱਖ 'ਚ ਉਤਰ ਆਏ ਹਨ। ਸਾਬਕਾ ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਦਾ ਰਵੱਈਆ ਮਰੀਜ਼ਾਂ ਪ੍ਰਤੀ ਠੀਕ ਨਹੀਂ ਹੈ। ਸੰਸਦ ਮੈਂਬਰ ਔਜਲਾ ਨੇ ਹਸਪਤਾਲ ਦੀ ਵਿਵਸਥਾ ਸੁਧਾਰਨ ਲਈ ਇਥੇ 3 ਵਾਰ ਛਾਪਾ ਮਾਰਿਆ, ਜਿਸ ਤੋਂ ਬੌਖਲਾਏ ਡਾਕਟਰਾਂ ਨੇ ਵੀਰਵਾਰ ਨੂੰ ਉਨ੍ਹਾਂ ਖਿਲਾਫ ਹਸਪਤਾਲ ਕੰਪਲੈਕਸ ਵਿਚ ਨਾਅਰੇ ਲਾਏ।
ਹੜਤਾਲ ਕਾਰਨ ਗੰਭੀਰ ਮਰੀਜ਼ਾਂ ਦੀ ਜਾ ਸਕਦੀ ਸੀ ਜਾਨ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਡਾ. ਸੁਭਾਸ਼ ਥੋਬਾ ਨੇ ਕਿਹਾ ਕਿ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਡਾਕਟਰਾਂ ਨੇ ਆਪ੍ਰੇਸ਼ਨ ਨਹੀਂ ਕੀਤੇ। ਕਿਸੇ ਦੀ ਵੀ ਜਾਨ ਜਾ ਸਕਦੀ ਸੀ। ਇਸ ਦੀ ਜਵਾਬਦੇਹੀ ਕਿਸ ਦੀ ਹੈ। ਜੇਕਰ ਡਾਕਟਰ ਠੀਕ ਢੰਗ ਨਾਲ ਕੰਮ ਕਰਦੇ ਤਾਂ ਸੰਸਦ ਮੈਂਬਰ ਔਜਲਾ ਨੂੰ ਉਥੇ ਕਿਉਂ ਜਾਣਾ ਪੈਂਦਾ।
ਔਰਤਾਂ ਨੇ ਵੀ ਖੋਲ੍ਹਿਆ ਮੋਰਚਾ : ਗੁੰਮਟਾਲਾ 'ਚ ਔਰਤਾਂ ਦੇ ਇਕ ਸਮੂਹ ਨੇ ਡਾਕਟਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਔਰਤਾਂ ਨੇ ਡਾਕਟਰਾਂ ਖਿਲਾਫ ਨਾਅਰੇ ਲਾਏ ਅਤੇ ਕਿਹਾ ਕਿ ਅਸੀਂ ਜਦੋਂ ਵੀ ਗੁਰੂ ਨਾਨਕ ਦੇਵ ਹਸਪਤਾਲ 'ਚ ਗਈਆਂ, ਡਾਕਟਰਾਂ ਨੇ ਹਮੇਸ਼ਾ ਹੀ ਮਾੜਾ ਵਿਵਹਾਰ ਕੀਤਾ ਹੈ। ਸੰਸਦ ਮੈਂਬਰ ਔਜਲਾ ਨੇ ਇਨ੍ਹਾਂ ਡਾਕਟਰਾਂ ਨੂੰ ਸਬਕ ਸਿਖਾਉਣ ਦਾ ਪ੍ਰਣ ਲਿਆ ਹੈ, ਇਸ ਲਈ ਇਨ੍ਹਾਂ ਨੂੰ ਆਪਣੀ ਨੌਕਰੀ ਖਤਰੇ ਵਿਚ ਦਿਸ ਰਹੀ ਹੈ।
ਡਾਕਟਰ ਠੀਕ ਢੰਗ ਨਾਲ ਨਹੀਂ ਕਰਦੇ ਕੰਮ : ਆਰ. ਟੀ. ਆਈ. ਐਕਟੀਵਿਸਟ ਜੈ ਗੋਪਾਲ ਲਾਲੀ ਤੇ ਸਮਾਜ ਸੇਵਕ ਸੁਧੀਰ ਸੂਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰਦੇ। ਹਸਪਤਾਲ ਵਿਚ ਜਿਥੇ ਜਾਅਲੀ ਮੈਡੀਕਲ ਲੀਗਲ ਦੇ ਕੇਸ ਤਿਆਰ ਹੋ ਰਹੇ ਹਨ, ਉਥੇ ਹੀ ਮਰੀਜ਼ਾਂ ਦਾ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਤੁਰੰਤ ਲਾਪ੍ਰਵਾਹੀ ਵਰਤਣ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਐੱਨ. ਪੀ. ਏ. ਭੱਤਾ ਲੈਣ ਦੇ ਬਾਵਜੂਦ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਹਨ, ਜੋ ਅਤਿ-ਨਿੰਦਣਯੋਗ ਹੈ।
ਸ਼ਾਹ ਪਹਿਲਾਂ ਆਪਣੇ ਪੁੱਤਰ ਦੀ ਪਕੌੜਿਆਂ ਦੀ ਰੇਹੜੀ ਲਗਵਾਉਣ
NEXT STORY