ਧੂਰੀ (ਦਵਿੰਦਰ ਖੀਪਲ)— ਰੇਲਵੇ ਵਿਭਾਗ ਦੀਆਂ ਕਈ ਅਣਗਹਿਲੀਆਂ ਕਾਰਨ ਅਕਸਰ ਵੱਡੇ ਹਾਦਸੇ ਵਾਪਰ ਜਾਂਦੇ ਹਨ ਅਤੇ ਅਨੇਕਾਂ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਬੀਤੇ ਦਿਨ ਧੂਰੀ ਦੇ ਨੇੜਲੇ ਰੇਲਵੇ ਸਟੇਸ਼ਨ ਅਲਾਲ ਕੋਲ ਵੀ ਵਿਭਾਗ ਦੀਆਂ ਅਣਗਹਿਲੀਆਂ ਦਾ ਜਿਉਂਦਾ ਜਾਗਦਾ ਸਬੂਤ ਇਸ ਗੱਲ ਤੋਂ ਬਾਅਦ ਵੇਖਣ ਨੂੰ ਮਿਲਿਆ, ਜਦੋਂ ਜੰੰਮੂ ਤੋਂ ਸ਼੍ਰੀ ਗੰਗਾਨਗਰ ਜਾਣ ਵਾਲੀ ਗੱਡੀ ਨੰਬਰ 14714 ਦਾ ਇੰਜਨ ਰੇਲਗੱਡੀ ਦੇ ਡੱਬਿਆਂ ਨਾਲੋਂ ਅਲੱਗ ਹੋ ਕੇ ਕਰੀਬ 2 ਕਿਲੋਮੀਟਰ ਅੱਗੇ ਨਿਕਲ ਗਿਆ ਅਤੇ ਟ੍ਰੇਨ ਵਿੱਚ ਬੈਠੇ ਹਜ਼ਾਰਾਂ ਯਾਤਰੀ ਬਾਲ-ਬਾਲ ਬਚ ਗਏ। ਹਜ਼ਾਰਾਂ ਯਾਤਰੀ ਭਾਵੇਂ ਬਾਲ-ਬਾਲ ਬਚ ਗਏ, ਪਰੰਤੂ ਫਿਰ ਵੀ ਉਨ੍ਹਾਂ ਨੂੰ ਰੇਲ ਇੰਜਣ ਦੇ ਦੁਬਾਰਾ ਡੱਬਿਆਂ ਨਾਲ ਜੋੜੇ ਜਾਣ ਤੱਕ ਲੰਮਾਂ ਸਮਾਂ ਘਟਨਾ ਵਾਲੀ ਥਾਂ 'ਤੇ ਖੱਜਲ-ਖੁਆਰ ਹੋਣਾ ਪਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੰਮੂ-ਸ਼੍ਰੀ ਗੰਗਾਨਗਰ ਐਕਸਪ੍ਰੈਸ ਨਾਮੀ 14714 ਨੰਬਰ ਗੱਡੀ ਧੂਰੀ ਜੰਕਸ਼ਨ ਤੋਂ ਕਰੀਬ ਢਾਈ ਵਜੇ ਸ਼੍ਰੀ ਗੰਗਾਨਗਰ ਲਈ ਰਵਾਨਾ ਹੋਈ ਸੀ ਕਿਉਂਕਿ ਇਹ ਟ੍ਰੇਨ ਜੰਮੂ ਤੋਂ ਵਾਇਆ ਲੁਧਿਆਣਾ ਧੂਰੀ ਪਹੁੰਚਦੀ ਹੈ, ਇਸ ਲਈ ਇੰਜਣ ਦਾ ਮੂੰਹ ਦਿੱਲੀ ਵਾਲੇ ਪਾਸੇ ਹੁੰਦਾ ਹੈ ਅਤੇ ਧੂਰੀ ਜੰਕਸ਼ਨ ਉੱਤੇ ਇਸ ਦੇ ਇੰਜਣ ਦਾ ਮੂੰਹ ਬਦਲ ਕੇ ਬਠਿੰਡਾ ਵਾਲੇ ਪਾਸੇ ਕੀਤਾ ਜਾਂਦਾ ਹੈ ਅਤੇ ਘਟਨਾ ਵਾਲੇ ਦਿਨ ਵੀ ਇੰਜਣ ਬਦਲਣ ਵੇਲੇ ਕੋਈ ਤਕਨੀਕੀ ਨੁਕਸ ਰਹਿਣ ਕਾਰਨ ਇਹ ਇੰਜਨ ਧੂਰੀ ਜੰਕਸ਼ਨ ਤੋਂ ਕੁੱਝ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੀ ਰੇਲਗੱਡੀ ਦੇ ਡੱਬਿਆਂ ਤੋਂ ਅਲੱਗ ਹੋ ਗਿਆ ।
ਸੰਗਰੂਰ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਕੀਤਾ ਪਰਦਾਫਾਸ਼
NEXT STORY