ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ ਨੇ 8 ਲੱਖ ਰੁਪਏ ਰਿਸ਼ਵਤ ਦੇ ਮਾਮਲੇ ਵਿਚ ਵਚੋਲੇ ਕ੍ਰਿਸ਼ਨੂ ਸ਼ਾਰਦਾ ਅਤੇ ਪੰਜਾਬ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ਕੇਸ ਵਿਚ ਇਕ ਨਵੀਂ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਨੇ ਭੁੱਲਰ ਦੀ ਭੂਮਿਕਾ ਨੂੰ ਪੱਕਾ ਕਰ ਦਿੱਤਾ ਹੈ।
ਇਸ ਰਿਕਾਰਡਿੰਗ ਵਿਚ ਭੁੱਲਰ ਅਤੇ ਕ੍ਰਿਸ਼ਨੂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਬਾਰੇ ਗੱਲਬਾਤ ਹੋਈ ਸੀ। ਇਸ ਵਿਚ ਕ੍ਰਿਸ਼ਨੂ ਭੁੱਲਰ ਨੂੰ ਕਹਿੰਦਾ ਹੈ ਕਿ 'ਓਹਨੂੰ 8 ਕਹੇ ਸੀ, 5 ਫੜਾ ਗਿਆ...' ਇਸ 'ਤੇ ਭੁੱਲਰ ਕਹਿੰਦੇ ਸੁਣੇ ਗਏ 'ਤੂੰ ਪਹਿਲਾ ਪੈਸੇ ਮੇਰੇ ਕੋਲ ਲੈ ਆ, ਓਹਨੂੰ ਵੀ ਨਾਲ ਲੈ ਆ ਫੇਰ ਗਲ ਕਰਦੇ ਆਂ'। ਇਸ ਗੱਲਬਾਤ ਤੋਂ ਇਹ ਸਾਫ਼ ਹੋ ਗਿਆ ਕਿ ਭੁੱਲਰ ਨੇ ਰਿਸ਼ਵਤ ਦੀ ਮੰਗ ਕੀਤੀ ਸੀ। ਭੁੱਲਰ ਨੇ 8 ਲੱਖ ਰੁਪਏ ਦੀ ਮੰਗ ਕੀਤੀ ਸੀ, ਹਾਲਾਂਕਿ ਸ਼ਿਕਾਇਤਕਰਤਾ ਨੇ ਵਚੋਲੇ ਨੂੰ 5 ਲੱਖ ਰੁਪਏ ਦਿੱਤੇ ਸਨ।
ਰਿਸ਼ਵਤ ਦੀ ਰਕਮ ਲੈ ਕੇ ਆਫਿਸ ਬੁਲਾਉਣ ਤੋਂ ਬਾਅਦ ਸੀ.ਬੀ.ਆਈ. ਨੇ ਵਚੋਲੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦੇ ਆਧਾਰ 'ਤੇ ਬਾਅਦ ਵਿਚ ਭੁੱਲਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਸੀ.ਬੀ.ਆਈ. ਨੇ ਭੁੱਲਰ ਦੇ ਘਰੋਂ ਜਾਂਚ ਦੌਰਾਨ 6 ਤੋਂ 7 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, ਕ੍ਰਿਸ਼ਨ ਦੇ ਘਰੋਂ ਮਿਲੀ ਡਾਇਰੀ ਵਿਚ ਕਈ ਹੋਰ ਅਫ਼ਸਰਾਂ ਦੇ ਨਾਂ ਵੀ ਹਨ, ਜਿਨ੍ਹਾਂ ਦੀ ਭੂਮਿਕਾ ਬਾਰੇ ਵੀ ਜਾਂਚ ਚੱਲ ਰਹੀ ਹੈ।
ਪੰਜਾਬ ਵਿਚ ਚੋਣਾਂ ਵਾਲਾ ਦਿਨ 'ਡਰਾਈ ਡੇ' ਐਲਾਨਿਆ
NEXT STORY