ਦੀਨਾਨਗਰ (ਗੁਰਪ੍ਰੀਤ ਚਾਵਲਾ) : ਦੀਨਾਨਗਰ ਦੀ ਦੋਦਵਾਂ ਸਹਿਕਾਰੀ ਕ੍ਰੋਆਪ੍ਰੇਟਿਵ ਸੋਸਾਇਟੀ ਦੇ ਸੈਕਟਰੀ ਵਲੋਂ ਦਾ ਕੋਆਪਰੇਟਿਵ ਬੈਂਕ ਦੇ ਖਤਾਧਾਰਕਾ ਅਤੇ ਛੋਟੇ ਕਿਸਾਨਾਂ ਦੇ ਜਾਅਲੀ ਹਸਤਾਖਰ ਕਰਕੇ ਉਨ੍ਹਾਂ ਨਾਲ ਲੱਖਾਂ ਰੁਪਏ ਦਾ ਘਪਲਾ ਕਰਨ ਦਾ ਮਾਮਲਾ ਸਾਮਣੇ ਆਇਆ ਹੈ। ਇਸ ਘਪਲੇਬਾਜ਼ੀ ਦਾ ਉਸ ਵੇਲੇ ਪਤਾ ਲੱਗਾ ਜਦੋਂ ਪੰਜਾਬ ਸਰਕਾਰ ਵਲੋਂ ਛੋਟੇ ਕਿਸਾਨਾਂ ਦੇ ਦੋ ਲੱਖ ਰੁਪਏ ਤੱਕ ਦੇ ਕਰਜ਼ ਮੁਆਫੀ ਦੀ ਲਿਸਟ ਬੈਂਕ ਵਲੋਂ ਜ਼ਾਰੀ ਕੀਤੀ ਗਈ।
ਪੀੜਤ ਕਿਸਾਨਾਂ ਨੇ ਸੈਕਟਰੀ ਤਿਲਕ ਰਾਜ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਸੈਕਟਰੀ ਤਿਲਕ ਰਾਜ ਨੇ ਬੈਂਕ ਖਾਤਾਧਾਰਕ ਕਿਸਾਨਾਂ ਦੀ ਪਾਸਬੁਕ ਅਤੇ ਚੈੱਕ ਬੁੱਕ ਵੀ ਅਪਣੇ ਕੋਲ ਰੱਖੀ ਹੋਈ ਸੀ ਅਤੇ ਖੁਦ ਹੀ ਬੈਂਕ ਵਿਚ ਲੈਣ ਦੇਣ ਕਰਦਾ ਸੀ। ਹੁਣ ਜਦੋਂ ਪੰਜਾਬ ਸਰਕਾਰ ਵਲੋਂ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਤਾਂ ਬੈਂਕ ਵਲੋਂ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਕਿ ਕਈ ਕਿਸਾਨਾਂ ਨੇ ਕਰਜ਼ਾ ਨਾ ਲੈਣ 'ਤੇ ਵੀ
ਉਨਾਂ ਵੱਲ ਵੱਡੀ ਰਕਮਾ ਬਕਾਇਆ ਹੈ ਜਦਕਿ ਕਈ ਕਿਸਾਨਾਂ ਦੇ ਉਹ ਖੁਦ ਹੀ ਖਾਤਿਆਂ 'ਚ ਲੈਣ ਦੇਣ ਕਰਦਾ ਸੀ, ਜਿਸਦੀ ਕਿਸਾਨਾਂ ਨੂੰ ਕੋਈ ਜਾਣਕਾਰੀ ਨਹੀ ਸੀ। ਕਿਸਾਨਾਂ ਨੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬੈਂਕ 'ਚ ਲੈਣ ਦੇਣ ਹੋਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 1996 'ਚ ਕੋਆਪ੍ਰੇਟਿਵ ਬੈਂਕ 'ਚ ਅਪਣਾ ਖਾਤਾ ਨਿੱਲ ਕਰ ਦਿੱਤਾ ਸੀ ਅਤੇ ਉਸਦੇ ਬਾਅਦ ਉਸੇ ਬੈਂਕ 'ਚ ਕਦੇ ਲੈਣ ਦੇਣ ਨਹੀ ਕੀਤਾ ਗਿਆ ਪਰ ਹੁਣ ਬੈਂਕ ਆ ਕੇ ਪਤਾ ਚੱਲਿਆ ਕਿ ਉਸਦੇ ਖਾਤੇ 'ਚ ਹਰ ਸਾਲ ਪੈਸਿਆਂ ਦਾ ਲੈਣ ਦੇਣ ਹੁੰਦਾ ਰਿਹਾ ਹੈ ਅਤੇ ਇਕ ਕਿਸਾਨ ਵੱਲ ਤਾਂ 2 ਲੱਖ 8 ਹਜ਼ਾਰ ਰੁਪਏ ਬਕਾਇਆ ਰੱਖਿਆ ਹੋਇਆ ਹੈ।
ਉਧਰ ਬੈਂਕ ਮੈਨੇਜਰ ਧੀਰਜ ਮਹਾਜਨ ਨੇ ਦੱਸਿਆ ਕਿ ਜਦੋਂ ਕਿਸਾਨਾਂ ਨੇ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਤਾਂ ਉਸਨੇ ਇਸਦੀ ਸੂਚਨਾ ਉੱਚ-ਅਧਿਕਾਰੀਆਂ ਨੂੰ ਦੇ ਦਿੱਤੀ ਅਤੇ ਉੱਚ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਆਪ੍ਰੇਟਿਵ ਸ਼ਾਖਾ ਦੇ ਸੈਕਟਰੀ ਤਿਲਕ ਰਾਜ ਵਲੋਂ ਕਿਸਾਨਾਂ ਨਾਲ ਘਪਲਾ ਕੀਤਾ ਗਿਆ ਹੈ ਜਿਸ ਕਾਰਨ ਦੀਨਾਨਗਰ ਕਾਪਰੇਟਿਵ ਬ੍ਰਾਂਚ 'ਚ ਪਹੁੰਚ ਕੇ ਸਾਰਾ ਰਿਕਾਰਡ ਕਬਜ਼ੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਿਕਾਰਡ 'ਚ ਕਾਫੀ ਕਮੀਆਂ ਪਾਈਆਂ ਗਈਆਂ ਹਨ ਤੇ ਜਾਂਚ ਦੌਰਾਨ ਜੋ ਵੀ ਸਚਾਈ ਸਾਹਮਣੇ ਆਵੇਗੀ ਉਹ ਉੱਚ-ਅਧਿਕਾਰੀਆ ਤੱਕ ਪਹੁੰਚਾਈ ਜਾਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Punjab Wrap Up : ਪੜ੍ਹੋ 15 ਜੁਲਾਈ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
NEXT STORY