ਦੀਨਾਨਗਰ (ਦੀਪਕ) : ਪਿਛਲੇ ਦਿਨਾਂ 'ਚ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਕਾਫੀ ਫਸਲ ਨੂੰ ਨੁਕਸਾਨ ਹੋਇਆ ਹੈ। ਕਿਸਾਨਾਂ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਦੀਨਾਨਗਰ ਦੇ 5 ਪਿੰਡਾਂ ਦੇ ਕਿਸਾਨਾਂ ਦੀ 500 ਏਕੜ ਦੇ ਕਰੀਬ ਸਬਜ਼ੀ ਤੇ ਕਣਕ ਦੀ ਫਸਲ ਪਾਣੀ 'ਚ ਡੁੱਬਣ ਕਾਰਨ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖਰਾਬ ਫਸਲ ਦੀ ਜਾਣਕਾਰੀ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਪਰ ਅੱਜ ਦੋ ਦਿਨ ਬੀਤ ਚੁੱਕੇ ਹਨ ਨਾ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੇ ਨਾ ਹੀ ਰਾਜਨੀਤਿਕ ਨੇਤਾ ਉਨ੍ਹਾਂ ਦੀ ਸਾਰ ਲੈਣ ਪਹੁੰਚਿਆ ਹੈ, ਜਿਸ ਦੇ ਚੱਲਦੇ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਜਾਹਿਰ ਕੀਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਵੋਟ ਮੰਗਣੀਆਂ ਹੁੰਦੀਆਂ ਤਾਂ ਸਾਰੇ ਰਾਜਨੀਤਿਕ ਦਲਾਂ ਦੇ ਨੇਤਾਂ ਪਿੰਡਾਂ ਵੱਲ ਭੱਜਦੇ ਹਨ ਪਰ ਜਦੋਂ ਕਿਸਾਨ ਮੁਸੀਬਤ 'ਚ ਹੁੰਦੇ ਤਾਂ ਕੋਈ ਵੀ ਨੇਤਾ ਉਨ੍ਹਾਂ ਦੀ ਸਾਰ ਨਹੀਂ ਲੈਂਦਾ। ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮੁਆਵਜ਼ੇ ਦੀ ਮੰਗ ਕੀਤੀ।
ਸਾਬਕਾ ਕੈਬਨਿਟ ਮੰਤਰੀ ਦੇ ਪੁੱਤਰ ਨੇ ਮਜੀਠੀਆ ਨੂੰ ਲਗਾਈ ਸਵਾਲਾਂ ਦੀ ਝੜੀ
NEXT STORY