ਦੀਨਾਨਗਰ (ਗੁਰਪ੍ਰੀਤ) : ਥਾਣਾ ਦੀਨਾਨਗਰ ਦੀ ਪੁਲਸ ਨੇ ਸਾਲੇ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਜੀਜੇ ਖਿਲਾਫ ਮਾਮਲਾ ਦਰਜ ਕੀਤਾ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਅਜੇ ਮਹਾਤੋ ਪੁੱਤਰ ਪ੍ਰਕਾਸ਼ ਮਹਾਤੋ ਵਾਸੀ ਪਿੰਡ ਅਰਬਿਲ ਬਿਹਾਰ, ਜੋ ਕਿ ਇਸ ਸਮੇਂ ਸਮਰਾਲਾ 'ਚ ਰਹਿ ਰਿਹਾ ਹੈ ਨੇ ਦੱਸਿਆ ਕਿ ਉਹ ਪੱਥਰ ਟਾਈਲਾਂ ਲਗਾਉਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਠੇਕੇਦਾਰ ਦਿਲੀਪ ਮਹਾਤੋ ਪੁੱਤਰ ਜਿਗੋ ਮਹਾਲੋ ਵਾਸੀ ਬਿਹਾਰ, ਜੋ ਕਿ ਇਸ ਸਮੇਂ ਦੀਨਾਨਗਰ ਦੇ ਵਾਰਡ ਨੰਬਰ 1 'ਚ ਰਹਿ ਰਿਹਾ ਹੈ, ਨਾਲ ਦਿਹਾੜੀ 'ਤੇ ਕੰਮ ਕਰਦਾ ਹੈ ਤੇ ਉਸ ਨਾਲ ਉਸ ਦੀ ਕਾਫੀ ਦੋਸਤੀ ਹੈ। ਦਿਲੀਪ ਦਾ ਸਾਲਾ ਰਾਜੇਸ਼ ਵੀ ਉਸ ਦੇ ਨਾਲ ਹੀ ਕਮਰੇ 'ਚ ਰਹਿੰਦਾ ਸੀ ਪਰ ਇਨ੍ਹਾਂ ਦੋਵਾਂ ਵਿਚਕਾਰ ਝਗੜਾ ਰਹਿੰਦਾ ਸੀ। ਅਜੇ ਨੇ ਦੱਸਿਆ ਕਿ 3 ਮਈ ਦੀ ਰਾਤ ਜਦੋਂ ਉਹ ਖਾਣਾ ਖਾ ਰਿਹਾ ਸੀ ਤਾਂ ਉਸ ਨੂੰ ਦਿਲੀਪ ਦਾ ਫੋਨ ਆਇਆ ਕਿ ਮੇਰੇ ਸਾਲੇ ਰਾਕੇਸ਼ ਨੂੰ ਕੁਝ ਵਿਅਕਤੀ ਮਾਰ ਕੇ ਚਲੇ ਗਏ ਹਨ। ਅਗਲੇ ਦਿਨ ਜਦੋਂ ਮੈਂ ਦਿਲੀਪ ਦੇ ਘਰ ਗਿਆ ਤਾਂ ਉਸ ਨੇ ਦੱਸਿਆ ਕਿ ਰਾਕੇਸ਼ ਕਿਸੇ ਕੁੜੀ ਨੂੰ ਭਜਾ ਕੇ ਬਿਹਾਰ ਲੈ ਗਿਆ ਹੈ, ਜਿਸ ਤੋਂ ਬਾਅਦ ਮੈਂ ਘਰ ਵਾਪਸ ਆ ਗਿਆ। ਇਸ ਤੋਂ ਬਾਅਦ ਦਿਲੀਪ ਨੇ ਫਿਰ ਮੈਨੂੰ ਫੋਨ ਕੀਤਾ ਤੇ ਕਿਹਾ ਕਿ 300 ਰੁਪਏ ਚਾਹੀਦੇ ਹਨ ਪਰ ਮੈਂ ਉਸ ਨੂੰ ਮਨ੍ਹਾ ਕਰ ਦਿੱਤਾ। ਦਿਲੀਪ ਉਸੇ ਦਿਨ ਆਪਣੇ ਪਿੰਡ ਚਲਾ ਗਿਆ, ਜਿਸ ਤੋਂ ਬਾਅਦ 9 ਮਈ ਨੂੰ ਦਿਲੀਪ ਨੇ ਮੈਨੂੰ ਫਿਰ ਤੋਂ ਫੋਨ ਕੀਤਾ ਤੇ ਹਾਲ-ਚਾਲ ਪੁੱਛਿਆ। ਇਸ ਦੌਰਾਨ ਮੈਨੂੰ ਉਸ 'ਤੇ ਸ਼ੱਕ ਹੋਇਆ ਤਾਂ ਮੈਂ ਆਪਣੇ ਇਕ ਸਾਥੀ ਨਾਲ ਦਿਲੀਪ ਦੇ ਕਮਰੇ 'ਚ ਗਿਆ ਤਾਂ ਕਮਰੇ ਦੇ ਸਾਹਮਣੇ ਬਣੇ ਬਾਥਰੂਮ 'ਚੋਂ ਬਦਬੂ ਆ ਰਹੀ ਸੀ, ਜਦੋਂ ਉਥੇ ਜਾ ਕੇ ਦੇਖਿਆ ਤਾਂ ਉਸ 'ਚ ਰਾਜੇਸ਼ ਦੀ ਲਾਸ਼ ਪਈ ਹੋਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਦਿਲੀਪ ਸਿੰਘ ਨੇ ਹੀ ਆਪਣੇ ਸਾਲੇ ਨੂੰ ਮੌਤ ਦੇ ਘਾਟ ਉਤਾਰਿਆ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab Wrap Up : ਪੜ੍ਹੋ 10 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
NEXT STORY