ਜਲੰਧਰ (ਵੈੱਬ ਡੈਸਕ) : ਸ਼੍ਰੋਮਣੀ ਅਕਾਲੀ ਦਲ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ 1984 ਦੇ ਕਤਲੇਆਮ ਬਾਰੇ ਦਿੱਤੇ ਬਿਆਨ 'ਹੁਣ ਕੀ ਹੈ 84 ਦਾ, ਜੋ ਹੋਇਆ ਸੋ ਹੋਇਆ' ਨੂੰ ਬੇਹੱਦ ਮੰਦਭਾਗਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਕਰਾਰ ਦਿੱਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਨੌਜਵਾਨ ਗੁਰਸੇਵਕ ਸਿੰਘ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਅਤੇ ਹੁਣ ਮਲੇਸ਼ੀਆ ਵਿਚ ਫਸਿਆ ਹੋਇਆ ਹੈ। ਗੁਰਸੇਵਕ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਭਗਵੰਤ ਮਾਨ ਕੋਲ ਆਪਣੀ ਪੰਜਾਬ ਵਾਪਸੀ ਲਈ ਗੁਹਾਰ ਲਾਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਚੋਣ ਕਮਿਸ਼ਨ ਨੇ ਜਲੰਧਰ ਨੂੰ ਸੰਵੇਦਨਸ਼ੀਲ ਹਲਕਾ ਐਲਾਨਿਆ, ਖਾਸ ਹੁਕਮ ਜਾਰੀ
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਤੋਂ ਹੁਣ ਤਕ 2.04 ਕਰੋੜ ਕੈਸ਼ ਜ਼ਬਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 30 ਲੱਖ ਰੁਪਏ ਦਾ ਸੋਨਾ ਅਤੇ ਸਾਢੇ 9 ਲੱਖ ਦੇ ਕਰੀਬ ਢਾਈ ਕਿਲੋ ਚਾਂਦੀ ਫੜੀ ਜਾ ਚੁੱਕੀ ਹੈ।
ਸਟਿੰਗ ਆਪ੍ਰੇਸ਼ਨ ਤੋਂ ਬਾਅਦ ਨਰਿੰਦਰ ਸ਼ੇਰਗਿੱਲ ਦਾ ਪਹਿਲਾ ਬਿਆਨ (ਵੀਡੀਓ)
ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਤਰਲੋਚਨ ਸਿੰਘ ਚੱਠਾ ਨੇ ਇਕ ਵੀਡੀਓ ਸਟਿੰਗ ਜਾਰੀ ਕੀਤਾ ਹੈ।
ਸੈਮ ਪਿਤਰੋਦਾ ਦੇ ਬਿਆਨ 'ਤੇ ਅਕਾਲੀ ਦਲ ਨੇ ਘੇਰੀ ਕਾਂਗਰਸ
ਸ਼੍ਰੋਮਣੀ ਅਕਾਲੀ ਦਲ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ 1984 ਦੇ ਕਤਲੇਆਮ ਬਾਰੇ ਦਿੱਤੇ ਬਿਆਨ 'ਹੁਣ ਕੀ ਹੈ 84 ਦਾ, ਜੋ ਹੋਇਆ ਸੋ ਹੋਇਆ' ਨੂੰ ਬੇਹੱਦ ਮੰਦਭਾਗਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਕਰਾਰ ਦਿੱਤਾ ਹੈ।
ਇਸ ਦਿਨ ਆਵੇਗਾ ਪੰਜਾਬ ਬੋਰਡ 12ਵੀਂ ਦਾ ਨਤੀਜਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਇਸ ਵਾਰ 12 ਮਈ 2019 ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ।
ਅੱਜ ਗੁਰਦਾਸਪੁਰ ਆਉਣਗੇ ਧਰਮਿੰਦਰ ਦਿਓਲ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪਿਤਾ ਧਰਮਿੰਦਰ ਦਿਓਲ ਪ੍ਰਚਾਰ ਕਰਨ ਲਈ ਅੱਜ ਗੁਰਦਾਸਪੁਰ ਪਹੁੰਚ ਰਹੇ ਹਨ।
ਮਲੇਸ਼ੀਆ 'ਚ ਫਸਿਆ ਭਗਵੰਤ ਮਾਨ ਦੇ ਪਿੰਡ ਦਾ ਮੁੰਡਾ, ਭਾਂਡੇ ਮਾਂਜਣ ਲਈ ਹੋਇਆ ਮਜਬੂਰ (ਵੀਡੀਓ)
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਨੌਜਵਾਨ ਗੁਰਸੇਵਕ ਸਿੰਘ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਤੇ ਹੁਣ ਮਲੇਸ਼ੀਆ ਵਿਚ ਫਸਿਆ ਹੋਇਆ ਹੈ।
ਬੈਂਸ ਦਾ ਵਿਰੋਧੀਆਂ ਨੂੰ ਚੈਲੰਜ, ਬਰਗਾੜੀ ਮੋਰਚੇ ਨੂੰ ਸਲਾਹ (ਵੀਡੀਓ)
ਚੋਣ ਪ੍ਰਚਾਰ ਦੌਰਾਨ ਹੋ ਰਹੇ ਵਿਰੋਧ ਨੂੰ ਲੁਧਿਆਣਾ ਤੋਂ ਪੀ. ਡੀ. ਏ. ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸ ਅਤੇ ਅਕਾਲੀ ਦਲ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।
ਇਸ ਵਰ੍ਹੇ ਸੂਬੇ 'ਚ ਘਟੇ ਰਹਿੰਦ-ਖੂੰਦ ਸਾੜਨ ਦੇ ਕੇਸ, ਮੋਹਾਲੀ 'ਚ 20 ਕੇਸ ਵਧੇ
ਨੈਸ਼ਨਲ ਗਰੀਨ ਟਰਬਿਊਨਲ (ਐੱਨ.ਜੀ.ਟੀ.) ਦੀ ਸਖਤੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਕਿਸਾਨਾਂ ਵਲੋਂ ਰਹਿੰਦ-ਖੂੰਦ ਨੂੰ ਅੱਗ ਘੱਟ ਲਗਾਈ ਗਈ ਹੈ।
ਆਮ ਆਦਮੀ ਪਾਰਟੀ ਦਾ ਸਟਿੰਗ ਆਪਰੇਸ਼ਨ, ਦੇਖੋ ਵੀਡੀਓ
ਆਮ ਆਦਮੀ ਪਾਰਟੀ 'ਤੇ ਟਿਕਟਾਂ ਵੇਚਣ ਦੇ ਦੋਸ਼ਾਂ 'ਚ ਵੱਡਾ ਖੁਲਾਸਾ ਹੋਇਆ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਤਰਲੋਚਨ ਸਿੰਘ ਚੱਠਾ ਨੇ ਇਕ ਵੀਡੀਓ ਸਟਿੰਗ ਜਾਰੀ ਕੀਤਾ ਹੈ।
ਲੋਕ ਥੱਪੜ ਅਤੇ ਜੁੱਤੀਆਂ ਦੀ ਬਜਾਏ ਵੋਟਾਂ ਨਾਲ ਕੱਢਣ ਗੁੱਸਾ : ਪੁਰੀ
ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਲੀਡਰਾਂ ਦੇ ਵਿਰੋਧੀਆਂ 'ਤੇ ਹਮਲੇ ਵੀ ਤੇਜ਼ ਹੁੰਦੇ ਜਾ ਰਹੇ ਹਨ।
ਅਜਿਹਾ ਐੱਮ.ਪੀ. ਚਾਹੁੰਦੇ ਹਨ ਬਠਿੰਡਾ ਹਲਕੇ ਦੇ ਲੋਕ (ਵੀਡੀਓ)
NEXT STORY