ਦੀਨਾਨਗਰ (ਕਪੂਰ) - ਬਾਈਪਾਸ 'ਤੇ ਛੀਨਾ ਫਿਲਿੰਗ ਸਟੇਸ਼ਨ ਨਾਮਕ ਪੈਟਰੋਲ ਪੰਪ 'ਤੇ ਕਾਰ ਸਵਾਰ ਪੈਟਰੋਲ ਪਵਾ ਕੇ ਬਿਨਾਂ ਪੈਸੇ ਦਿੱਤੇ ਭੱਜ ਗਏ।
ਪੰਪ ਦੇ ਮਾਲਕ ਹਰਮਨ ਛੀਨਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਪੰਪ 'ਤੇ ਇਕ ਲਾਲ ਰੰਗ ਦੀ ਮਾਰੂਤੀ ਸੁਜ਼ੂਕੀ ਬਰੈਜ਼ਾ ਕਾਰ ਆਈ, ਜਿਸ ਵਿਚ 2 ਨੌਜਵਾਨ ਸਵਾਰ ਸਨ। ਉਨ੍ਹਾਂ 2 ਹਜ਼ਾਰ ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ ਤੇ ਪੈਟਰੋਲ ਪੈਂਦਿਆਂ ਹੀ ਗੱਡੀ ਭਜਾ ਲੈ ਗਏ। ਉਸੇ ਵੇਲੇ ਸੀ. ਸੀ. ਟੀ. ਵੀ. ਫੁਟੇਜ ਲੈ ਕੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਪਾਰਟੀ ਨੇ ਉਸੇ ਵੇਲੇ ਹਰਕਤ ਵਿਚ ਆਉਂਦੇ ਹੋਏ ਟੋਲ ਪਲਾਜ਼ਾ ਪਹੁੰਚ ਕਿ ਕਾਰ ਦਾ ਨੰਬਰ ਟਰੇਸ ਕਰ ਲਿਆ ਅਤੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ।
ਸਾਬਕਾ ਮੀਤ ਪ੍ਰਧਾਨ ਮੁਨੀ ਲਾਲ ਵਰਮਾ ਦਾ ਹਜ਼ਾਰਾਂ ਨਮ ਅੱਖਾਂ ਨਾਲ ਕੀਤਾ ਅੰਤਿਮ ਸੰਸਕਾਰ
NEXT STORY