ਦੀਨਾਨਗਰ (ਕਪੂਰ) : ਇਕ ਔਰਤ ਨਾਲ ਛੇੜਖਾਨੀ ਕਰ ਕੇ ਭੱਜੇ ਨੌਜਵਾਨ ਵੱਲੋਂ ਛੱਪੜ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਉਥੇ ਮ੍ਰਿਤਕ ਦੇ ਪਿਤਾ ਪ੍ਰੇਮ ਚੰਦ ਨੇ ਦੱਸਿਆ ਕਿ ਸਰਬਜੀਤ ਜੋਕਿ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ, ਅੱਜ ਸਵੇਰੇ 8 ਵਜੇ ਤੱਕ ਜਦੋਂ ਉਹ ਘਰ ਨਹੀਂ ਆਇਆ ਸੀ ਅਤੇ ਉਹ ਉਸ ਨੂੰ ਲੱਭਣ ਲਈ ਨਿਕਲ ਗਏ ਅਤੇ ਜਦੋਂ ਉਹ ਰੇਲਵੇ ਸਟੇਸ਼ਨ ਪਹੁੰਚੇ ਤਾਂ ਸਰਬਜੀਤ ਦੇ ਛੱਪੜ 'ਚ ਡੁੱਬਣ ਨਾਲ ਮੌਤ ਹੋ ਜਾਣ ਦਾ ਉਨ੍ਹਾਂ ਨੂੰ ਪਤਾ ਲੱਗਿਆ। ਜਾਣਕਾਰੀ ਮੁਤਬਾਕ ਪਿੰਡ ਅਵਾਂਖਾ ਸਥਿਤ ਖੇਤਾਂ ਵਿਚ ਪਖਾਨੇ ਲਈ ਗਈ ਇਕ ਔਰਤ ਨਾਲ ਉਕਤ ਨੌਜਵਾਨ ਨੇ ਅਸ਼ਲੀਲ ਹਰਕਤਾਂ ਕੀਤੀਆਂ ਤਾਂ ਰੌਲਾ ਪਾਉਣ 'ਤੇ ਲੋਕਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਭੱਜ ਕੇ ਸਥਾਨਕ ਰੇਲਵੇ ਸਟੇਸ਼ਨ ਕੋਲ ਗੰਦੇ ਪਾਣੀ ਦੇ ਇਕ ਛੱਪੜ 'ਤੇ ਪਹੁੰਚ ਗਿਆ ਅਤੇ ਲੋਕਾਂ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਨੌਜਵਾਨ ਨੇ ਛੱਪੜ 'ਚ ਛਾਲ ਮਾਰ ਦਿੱਤੀ ਤੇ ਗਹਿਰੇ ਪਾਣੀ 'ਚ ਚਲਾ ਗਿਆ ਅਤੇ ਜਦੋਂ ਤੱਕ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਉਸ ਵੇਲੇ ਤੱਕ ਉਹ ਦਮ ਤੋੜ ਚੁੱਕਾ ਸੀ।
ਮ੍ਰਿਤਕ ਦੇ ਪਿਤਾ ਪ੍ਰੇਮ ਚੰਦ ਨੇ ਦੱਸਿਆ ਕਿ ਸਰਬਜੀਤ ਜੋਕਿ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ ਅਤੇ ਅੱਜ ਸਵੇਰੇ 8 ਵਜੇ ਤੱਕ ਜਦੋਂ ਘਰ ਨਹੀਂ ਆਇਆ ਸੀ ਅਤੇ ਉਹ ਉਸ ਨੂੰ ਲੱਭਣ ਲਈ ਨਿਕਲ ਗਏ ਅਤੇ ਜਦੋਂ ਉਹ ਰੇਲਵੇ ਸਟੇਸ਼ਨ ਪਹੁੰਚੇ ਤਾਂ ਸਰਬਜੀਤ ਦੇ ਛੱਪੜ 'ਚ ਡੁੱਬਣ ਨਾਲ ਮੌਤ ਹੋ ਜਾਣ ਦਾ ਉਨਾਂ ਨੂੰ ਪਤਾ ਚੱਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਜੀ. ਆਰ. ਪੀ. ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਰਬਜੀਤ ਪੁੱਤਰ ਪ੍ਰੇਮ ਚੰਦ ਜੋ ਕਿ ਬਾਬਾ ਛੱਪੜ ਪੀਰ ਦਾ ਰਹਿਣ ਵਾਲਾ ਸੀ, ਦੇ ਪਿਤਾ ਨੇ ਦੱਸਿਆ ਕਿ ਸਰਬਜੀਤ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ ਅਤੇ ਅੱਜ ਉਹ ਗੰਦੇ ਪਾਣੀ ਦੇ ਛੱਪੜ ਵਿਚ ਚਲਾ ਗਿਆ। ਜੀ. ਆਰ. ਪੀ. ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਨੇ ਮ੍ਰਿਤਕ ਨੌਜਵਾਨ ਵਲੋਂ ਕਿਸੇ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਘਟਨਾ ਤੋਂ ਇਨਕਾਰ ਕੀਤਾ ਹੈ।
ਉਮੀਦਵਾਰਾਂ ਤੇ ਪਾਰਟੀਆਂ ਲਈ 'ਸੁਵਿਧਾ ਐਪ' ਜਾਰੀ
NEXT STORY