ਕਿਸ਼ਨਗੜ੍ਹ, (ਬੈਂਸ)— ਜੇਕਰ ਕਿਧਰੇ ਛੋਟੀ ਪੱਧਰ ਦੇ ਮੁਲਾਜ਼ਮ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਥਾਣਾ ਜਾਂ ਚੌਕੀ ਲੈ ਆਉਂਦਾ ਹੈ ਤਾਂ ਥਾਣੇ ਪਹੁੰਚਦਿਆਂ ਹੀ ਕਈ ਵਾਰ ਅਜਿਹੇ ਦਬਾਅ ਪੈ ਜਾਂਦੇ ਹਨ ਕਿ ਸਬੰਧਤ ਐੱਸ. ਐੱਚ. ਓ. ਜਾਂ ਚੌਕੀ ਇੰਚਾਰਜ ਨੂੰ ਨਾ ਚਾਹੁੰਦੇ ਹੋਏ ਵੀ ਮੁਲਜ਼ਮ ਨੂੰ ਛੱਡਣ ਪੈਂਦਾ ਹੈ। ਅਜਿਹੀ ਹੀ ਘਟਨਾ ਬੀਤੇ ਦਿਨੀਂ ਸਥਾਨਕ ਪੁਲਸ ਪਾਰਟੀ ਨਾਲ ਵਾਪਰੀ ਹੈ। ਜ਼ਿਕਰਯੋਗ ਹੈ ਕਿ ਕਿਸ਼ਨਗੜ੍ਹ ਪੁਲਸ ਚੌਕੀ ਦੇ ਮੁਲਾਜ਼ਮਾਂ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਰੀਬ ਡੇਢ ਸਾਲ ਪਹਿਲਾਂ ਕਿਸ਼ਨਗੜ੍ਹ ਪਿੰਡ 'ਚ ਕਿਸੇ ਦੇ ਘਰ ਵਿਚ ਜਬਰੀ ਵੜ ਕੇ ਤੋੜ-ਭੰਨ ਕਰਨ ਅਤੇ ਉਕਤ ਘਰਦਿਆਂ ਦੇ ਪਰਿਵਾਰਕ ਮੈਂਬਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ਾਂ ਤਹਿਤ ਅਲਾਵਲਪੁਰ ਦੇ ਕੁਝ ਨੌਜਵਾਨਾਂ 'ਤੇ ਥਾਣਾ ਭੋਗਪੁਰ 'ਚ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ 'ਚ ਬਹੁਤ ਸਾਰੇ ਮੁਲਜ਼ਮਾਂ ਨੂੰ ਸਥਾਨਕ ਪੁਲਸ ਵਲੋਂ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ ਪਰ ਉਕਤ ਮਾਮਲੇ ਨਾਲ ਸਬੰਧਤ ਇਕ ਮੁਲਜ਼ਮ ਗੁਰਪ੍ਰੀਤ ਸਿੰਘ ਪੁੱਤਰ ਧਰਮਪਾਲ ਨਿਵਾਸੀ ਅਲਾਵਲਪੁਰ ਕਰੀਬ 9 ਮਹੀਨੇ ਪਹਿਲਾਂ ਅਦਾਲਤ ਵਲੋਂ ਭਗੌੜਾ ਐਲਾਨ ਦਿੱਤਾ ਗਿਆ ਸੀ। ਬੀਤੇ ਦਿਨੀਂ ਗੁਪਤ ਸੂਚਨਾ ਦੇ ਆਧਾਰ 'ਤੇ ਕਿਸ਼ਨਗੜ੍ਹ ਪੁਲਸ ਪਾਰਟੀ ਵਲੋਂ ਉਕਤ ਨੌਜਵਾਨ ਨੂੰ ਅਲਾਵਲਪੁਰ-ਆਦਮਪੁਰ ਰੋਡ ਤੋਂ ਗ੍ਰਿਫਤਾਰ ਕਰਕੇ ਕਿਸ਼ਨਗੜ੍ਹ ਚੌਕੀ ਲਿਆਂਦਾ ਗਿਆ। ਸਥਾਨਕ ਪੁਲਸ ਪਾਰਟੀ ਵਲੋਂ ਮੁਦਈ ਧਿਰ ਵਿਚੋਂ ਲਵਜੀਤ ਸਿੰਘ ਪੁੱਤਰ ਸੁਰਿੰਦਰਪਾਲ ਅਤੇ ਅਮਰਜੀਤ ਸਿੰਘ (ਦੋਨੋਂ ਨਿਵਾਸੀ ਕਿਸ਼ਨਗੜ੍ਹ) ਵਾਲਿਆਂ ਕੋਲੋਂ ਸ਼ਨਾਖਤ ਕਰਵਾਈ ਗਈ। ਜਿੱਥੇ ਮੁਦਈ ਧਿਰ ਦੇ ਦੋਨੋਂ ਨੌਜਵਾਨ ਲਵਜੀਤ ਅਤੇ ਅਮਰਜੀਤ ਨੇ ਸਥਾਨਕ ਪੁਲਸ ਪਾਰਟੀ ਨੂੰ ਦੱਸਿਆ ਕਿ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨਾਲ ਉਕਤ ਨੌਜਵਾਨ ਉਹੀ ਨੌਜਵਾਨ ਹੈ ਜੋ ਅਦਾਲਤ ਤੋਂ ਭਗੌੜਾ ਹੈ। ਮੁਦਈ ਧਿਰ ਵਲੋਂ ਮੁਲਜ਼ਮ ਦੀ ਪਛਾਣ ਕਰਨ ਉਪਰੰਤ ਸਥਾਨਕ ਪੁਲਸ ਪਾਰਟੀ ਅਤੇ ਥਾਣਾ ਭੋਗਪੁਰ ਵਲੋਂ ਪਤਾ ਨਹੀਂ ਕਿਹੜੇ ਦਬਾਅ ਹੇਠ ਆ ਕੇ ਨਾਟਕੀ ਢੰਗ ਨਾਲ ਉਕਤ ਨੌਜਵਾਨ ਇਹ ਕਹਿ ਕੇ ਛੱਡ ਦਿੱਤਾ ਕਿ ਫੜਿਆ ਗਿਆ ਨੌਜਵਾਨ ਗੁਰਪ੍ਰੀਤ ਪੁੱਤਰ ਧਰਮਪਾਲ ਨਹੀਂ ਸਗੋਂ ਇਹ ਮਨਿੰਦਰ ਪੁੱਤਰ ਧਰਮਪਾਲ ਨਿਵਾਸੀ ਅਲਾਵਲਪੁਰ ਹੈ, ਜਦਕਿ ਗੁਰਪ੍ਰੀਤ ਪੁੱਤਰ ਧਰਮਪਾਲ ਰਮਦਾਸਪੁਰ ਨਿਵਾਸੀ ਹੈ। ਮੁਦਈ ਧਿਰ ਦਾ ਕਹਿਣਾ ਹੈ ਕਿ ਗੁਰਪ੍ਰੀਤ ਉਰਫ ਮਨਿੰਦਰ ਪੁੱਤਰ ਧਰਮਪਾਲ ਨਿਵਾਸੀ ਅਲਾਵਲਪੁਰ ਜੋ ਕੁਝ ਸਮਾਂ ਪਹਿਲਾਂ ਕਿਸੇ ਭੰਗੜਾ ਗਰੁੱਪ ਨਾਲ ਸਬੰਧਤ ਸੀ। ਜਿਥੇ ਉਸਨੇ ਆਪਣਾ ਨਾਂ ਗੁਰਪ੍ਰੀਤ ਦੱਸਿਆ ਹੋਇਆ ਸੀ। ਮੁਦਈ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਸਲ ਦੋਸ਼ੀ ਮਨਿੰਦਰ ਉਰਫ ਗੁਰਪ੍ਰੀਤ ਸਿੰਘ ਪੁੱਤਰ ਧਰਮਪਾਲ ਨਿਵਾਸੀ ਅਲਾਵਲਪੁਰ ਹੀ ਹੈ। ਰਮਦਾਸਪੁਰ ਵਾਲੇ ਗੁਰਪ੍ਰੀਤ ਪੁੱਤਰ ਧਰਮਪਾਲ ਨਾਲ ਸਾਡਾ ਕੋਈ ਵਾਹ-ਵਾਸਤਾ ਨਹੀਂ।
ਅਸਲ ਦੋਸ਼ੀ ਮਨਿੰਦਰ ਉਰਫ ਗੁਰਪ੍ਰੀਤ ਨਿਵਾਸੀ ਅਲਾਵਲਪੁਰ ਨੂੰ ਮੁਦਈ ਧਿਰ ਵਲੋਂ ਗ੍ਰਿਫਤਾਰ ਕਰਨ ਦੀ ਗੁਹਾਰ ਆਈ. ਜੀ. ਅੱਗੇ ਲਗਾਈ ਗਈ ਹੈ। ਜਦੋਂਕਿ ਇਸ ਸਾਰੇ ਘਟਨਾਚੱਕਰ ਸਬੰਧੀ ਥਾਣਾ ਭੋਗਪੁਰ ਦੇ ਐੱਸ. ਐੱਚ. ਓ. ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਸ ਪਾਰਟੀ ਵਲੋਂ ਕਾਬੂ ਕੀਤਾ ਗਿਆ ਨੌਜਵਾਨ ਮਨਿੰਦਰ ਪੁੱਤਰ ਧਰਮਪਾਲ ਅਲਾਵਲਪੁਰ ਸੀ। ਜਦਕਿ ਅਦਾਲਤ ਦਾ ਭਗੌੜਾ ਗੁਰਪ੍ਰੀਤ ਸਿੰਘ ਪੁੱਤਰ ਧਰਮਪਾਲ ਅਲਾਵਲਪੁਰ ਹੈ। ਫਿਰ ਵੀ ਮੁਦਈ ਧਿਰ ਦੀ ਤਸੱਲੀ ਲਈ ਉਕਤ ਨੌਜਵਾਨ ਨੂੰ ਦੁਬਾਰਾ ਚੌਕੀ ਸੱਦ ਕੇ ਮੁਦਈ ਧਿਰ ਕੋਲੋਂ ਪਛਾਣ ਕਰਵਾ ਦਿੰਦੇ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਕਿਸੇ ਨਾਲ ਬੇਇਨਸਾਫੀ ਨਹੀਂ ਕਰਨਾ ਚਾਹੁੰਦੀ ਤੇ ਅਸਲ ਦੋਸ਼ੀ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਬੇਕਾਬੂ ਕਾਰ ਦੁਕਾਨ 'ਚ ਵੜੀ , ਵਾਲ-ਵਾਲ ਬਚਿਆ ਦੁਕਾਨਦਾਰ
NEXT STORY