ਫ਼ਰੀਦਕੋਟ, ( ਚਾਵਲਾ)-ਰੇਲਵੇ ਸਟੇਸ਼ਨ ਦੇ ਮੈਨਗੇਟ ਦੇ ਬਾਹਰ ਬਾਰਿਸ਼ ਦਾ ਪਾÎਣੀ ਕਈ ਦਿਨਾਂ ਤੋਂ ਖਡ਼ਾ ਹੋਣ ਕਰਕੇ ਯਾਤਰੀ ਪ੍ਰੇਸ਼ਾਨ ਹਨ। ਯਾਤਰੀਆ ਨੇ ਦੱਸਿਆ ਮੈਨਗੇਟ ’ਤੇ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰ ਕੇ, ਥੋਡ਼ੀ ਜਿਹੀ ਬਾਰਿਸ਼ ਹੋਣ ’ਤੇ ਪਾÎਣੀ ਮੈਨਗੇਟ ’ਚ ਖਡ਼੍ਹਾ ਹੋ ਜਾਂਦਾਂ ਹੈ, ਉਨ੍ਹਾਂ ਦੱਸਿਆ ਕਿ ਜਦ ਕੋਈ ਵੀ ਯਾਤਰੀ ਆਪਣਾ ਤਿਆਰ ਹੋ ਕੇ ਕਿਸੇ ਕੰਮ ਕਾਰ ਲਈ ਜਾਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਜਾਂਦਾ ਹੈ ਤਾਂ ਰੇਲਵੇ ਸਟੈਸ਼ਨ ਦੇ ਮੈਨਗੇਟ ਤੋਂ ਲੰਘਣ ਲਈ ਕੋਈ ਵੀ ਰਸਤਾ ਨਹੀ ਹੁੰਦਾ ਤੇ ਮਜ਼ਬੂਰਨ ਉਸ ਨੂੰ ਇਸ ਪਾਣੀ ਵਿੱਚੋਂ ਦੀ ਲੰਘਣਾ ਪੈਦਾਂ ਹੈ ਜਿਸ ਨਾਲ ਉਸ ਦੇ ਬੂਟ ਤੇ ਪਹਿਰਾਵਾ ਖਰਾਬ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਰੇਲਵੇ ਸਟੇਸ਼ਲ ਮਾਸਟਰ ਨੂੰ ਵੀ ਦੱਸ ਚੁੱਕੇ ਹਾਂ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਨ੍ਹਾਂ ਦੱਸਿਆ ਕਿ ਸਟੇਸ਼ਨ ਦੀ ਗਰਾਉਡ ਉੱਚੀ ਹੋਣ ਕਰ ਕੇ ਇਸ ਮੈਨਗੇਟ ’ਤੇ ਬਾਰਿਸ਼ ਦਾ ਪਾਣੀ ਕਈ-ਕਈ ਦਿਨ ਖਡ਼ਾ ਰਹਿੰਦਾ ਹੈ, ਜਿਸ ਕਰ ਕੇ ਯਾਤਰੀ ਪ੍ਰੇਸ਼ਾਨ ਹੁੰਦੇ ਹਨ। ਰੇਲਵੇ ਸਟੇਸ਼ਨ ’ਤੇ ਜਾਣ ਆਉਣ ਵਾਲੇ ਯਾਤਰੀਆਂ ਨੇ ਜ਼ਿਲਾ ਪ੍ਰਸਾਸ਼ਨ ਤੇ ਰੇਲਵੇ ਡਿਵੀਜ਼ਨ ਫਿਰੋਜ਼ਪੁਰ ਦੇ ਅਧਿਕਾਰੀਆ ਪਾਸੋ ਪੁਰਜ਼ੋਰ ਮੰਗ ਕੀਤੀ ਕਿ ਮੇਨ ਗੇਟ ’ਤੇ ਖਡ਼ੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਸ ਗੇਟ ਦਾ ਲੇਬਲ ਠੀਕ ਕਰਨ ਤਾਂ ਜੋ ਕਿ ਆਉਣ-ਜਾਣ ਵਾਲੇ ਯਾਤਰੀ ਪ੍ਰੇਸ਼ਾਨ ਨਾ ਹੋਣ। ਸਟੇਸ਼ਨ ਮਾਸਟਰ ਨੇ ਦੱਸਿਆ ਕਿ ਇਹ ਸਿਵਲ ਪ੍ਰਸਾਸ਼ਨ ਵੱਲੋਂ ਸਡ਼ਕ ਦਾ ਲੇਬਲ ਉੱਚਾ ਹੋਣ ਕਰਕੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਦੇ ਉੱਚ-ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾ ਕੇ ਸਟੇਸ਼ਨ ਦੇ ਬਾਹਰ ਮੈਨਗੇਟ ਦਾ ਲੇਬਲ ਠੀਕ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਕਿ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਡੀ. ਐੱਮ. ਐੱਫ. ਨੇ ਸਾਡ਼ੀ ਪੰਜਾਬ ਸਰਕਾਰ ਦੀ ਅਰਥੀ
NEXT STORY