ਪਟਿਆਲਾ, (ਜੋਸਨ)- ਡੈਮੋਕ੍ਰੇਟਿਕ ਮੁਲਾਜ਼ਮ ਫੈੈੱਡਰੇਸ਼ਨ ਪੰਜਾਬ (ਡੀ. ਐੱਮ. ਐੱਫ.) ਦੀ ਪਟਿਆਲਾ ਇਕਾਈ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਕੱਚੇ, ਮਾਣਭੱਤਿਆਂ ਵਾਲੇ, ਠੇਕਾ ਅਾਧਾਰਤ ਅਤੇ ਪੱਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਵੱਲੋਂ ਅਪਣਾਏ ਜਾ ਰਹੇ ਨਾਂਹ-ਪੱਖੀ ਰਵੱਈਏ ਅਤੇ ਸਿੱਖਿਆ ਮੰਤਰੀ ਵੱਲੋਂ ਡੀ. ਐੱਮ. ਐੱਫ. ਦੇ ਜਨਰਲ ਸਕੱਤਰ ਜਰਮਨਜੀਤ ਛੱਜਲਵੱਡੀ ਤੇ ਅਸ਼ਵਨੀ ਅਵਸਥੀ ਸਮੇਤ ਅੰਮ੍ਰਿਤਸਰ ਜ਼ਿਲੇ ਦੇ 5 ਅਧਿਆਪਕ ਆਗੂਆਂ ਦੀ ਮੁਅੱਤਲੀ ਕਰਨ ਦੇ ਵਿਰੋਧ ਵਿਚ ਸਥਾਨਕ ਬੱਸ ਸਟੈਂਡ ਅੱਗੇ ਜ਼ਿਲਾ ਪੱਧਰੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਜਥੇਬੰਦੀ ਦੇ ਆਗੂਆਂ ਦਵਿੰਦਰ ਸਿੰਘ ਪੂਨੀਆ, ਪ੍ਰਵੀਨ ਸ਼ਰਮਾ, ਗੁਰਜੀਤ ਘੱਗਾ, ਵਿਕਰਮ ਦੇਵ ਸਿੰਘ, ਅਤਿੰਦਰਪਾਲ ਅਤੇ ਕੁਲਦੀਪ ਗੋਬਿੰਦਪੁਰਾ ਨੇ ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਮਿੱਡ-ਡੇਅ-ਮੀਲ ਕੁੱਕ ਵਰਕਰਾਂ, ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿੱਜੀਕਰਨ ਅਤੇ ਉਦਾਰੀਕਰਨ ਤਹਿਤ ਲਾਗੂ ਨਵੀਆਂ ਲੋਕ-ਵਿਰੋਧੀ ਆਰਥਕ ਨੀਤੀਆਂ ’ਤੇ ਚਲਦਿਆਂ ਜਨਤਕ ਅਦਾਰਿਆਂ ਨੂੰ ਸਹੂਲਤਾਂ ਤੋਂ ਸੱਖਣੇ ਰੱਖ ਕੇ, ਮੁਲਾਜ਼ਮਾਂ ਨੂੰ ਸਾਲਾਂਬੱਧੀ ਕੱਚੇ ਰੱਖ ਕੇ, ਮਿੱਡ-ਡੇਅ-ਮੀਲ ਕੁੱਕ ਵਰਕਰਾਂ ’ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਨਾ ਲਾਗੂ ਕਰ ਕੇ, ਮਹਿੰਗਾਈ ਦੀ ਮਾਰ ਹੋਣ ਦੇ ਬਾਵਜੂਦ ਮਹਿੰਗਾਈ ਭੱਤਾ ਜਾਮ ਕਰ ਕੇ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ ਦੀ ਥਾਂ ਬਾਜ਼ਾਰੂ ਜੋਖਮਾਂ ਨਾਲ ਜੁਡ਼ੀ ਨਵੀਂ ਪੈਨਸ਼ਨ ਪ੍ਰਣਾਲੀ ਲਾਗੂ ਕਰ ਕੇ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਨਾ ਜਾਰੀ ਕਰ ਕੇ ਮੁਲਾਜ਼ਮ ਵਰਗ ਦਾ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਸ ਮੌਕੇੇ ਪੰਜਾਬ ਸਰਕਾਰ ਦੇ ਜਮਹੂਰੀਅਤ ਵਿਰੋਧੀ ਅਕਸ ਦੀ ਨੁਮਾਇੰਦਗੀ ਕਰਨ ਵਾਲੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਅੰਮ੍ਰਿਤਸਰ ਜ਼ਿਲੇ ਤੋਂ 5 ਅਧਿਆਪਕ ਤੇ ਮੁਲਾਜ਼ਮ ਆਗੂਆਂ ਦੀ ਬਿਨਾਂ ਕਾਰਨ ਕੀਤੀ ਮੁਅੱਤਲੀ ਖਿਲਾਫ ਜੰਮ ਕੇ ਪਿੱਟ-ਸਿਆਪਾ ਕੀਤਾ ਗਿਆ ਅਤੇ ਮੰਤਰੀ ਦਾ ਹਰੇਕ ਪੱਧਰ ’ਤੇ ਡਟਵਾਂ ਵਿਰੋਧ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਸ ਸਮੇਂ ਅਧਿਆਪਕ ਆਗੂਆਂ ਹਰਦੀਪ ਸਿੰਘ ਟੋਡਰਪੁਰ ਤੇ ਅਮਨਦੀਪ ਦੇਵੀਗਡ਼੍ਹ ਤੋਂ ਇਲਾਵਾ ਰਾਮ ਸ਼ਰਨ ਨਾਭਾ, ਚਮਕੌਰ ਸਿੰਘ, ਹਰਵਿੰਦਰ ਰੱਖਡ਼ਾ, ਕਰਮਿੰਦਰ ਸਿੰਘ, ਊਸ਼ਾ ਰਾਣੀ, ਪਿੰਕੀ ਰਾਣੀ, ਹਰਿੰਦਰ ਸਿੰਘ, ਭੁਪਿੰਦਰ ਮਰਦਾਹੇਡ਼੍ਹੀ, ਸੁਖਦੇਵ ਰਾਜਪੁਰਾ, ਮਿੱਠੂ ਖਾਨ, ਬਲਕਾਰ ਲੁਬਾਣਾ, ਗਗਨ ਰਾਣੂ ਅਤੇ ਹਰਦੇਵ ਸਿੰਘ ਵੀ ਮੌਜੂਦ ਸਨ।
ਡੈਮੋਕ੍ਰੇਟਿਕ ਮੁਲਾਜ਼ਮ ਫੈੈੱਡਰੇਸ਼ਨ ਨੇ ਸਿੱਖਿਆ ਮੰਤਰੀ ਦੀ ਅਰਥੀ ਫੂਕੀ
ਸਮਾਣਾ, (ਦਰਦ)-ਡੈਮੋਕ੍ਰੇਟਿਕ ਮੁਲਾਜ਼ਮ ਫੈੈੱਡਰੇਸ਼ਨ ਪੰਜਾਬ (ਡੀ) ਦੀ ਸਮਾਣਾ ਇਕਾਈ ਦੁਆਰਾ ਸੂਬਾ ਕਮੇਟੀ ਦੇ ਸੱਦੇ ’ਤੇ ਸਰਕਾਰ ਦੇ ਨਾਂਹ-ਪੱਖੀ ਰਵੱਈਏ ਅਤੇ ਸਿੱਖਿਆ ਮੰਤਰੀ ਵੱਲੋਂ ਅੰਮ੍ਰਿਤਸਰ ਜ਼ਿਲੇ ਦੇ 5 ਅਧਿਆਪਕ ਆਗੂਆਂ ਦੀ ਮੁਅੱਤਲੀ ਕਰਨ ਦੇ ਵਿਰੋਧ ਵਿਚ ਸਥਾਨਕ ਬੱਸ ਸਟੈਂਡ ਅੱਗੇ ਅਰਥੀ ਫੂਕੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਮਿੱਡ-ਡੇਅ-ਮੀਲ ਕੁੱਕ ਵਰਕਰਾਂ, ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਅਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿੱਜੀਕਰਨ ਅਤੇ ਉਦਾਰੀਕਰਨ ਤਹਿਤ ਲਾਗੂ ਨਵੀਆਂ ਲੋਕ-ਵਿਰੋਧੀ ਆਰਥਕ ਨੀਤੀਆਂ ’ਤੇ ਚਲਦਿਆਂ ਜਨਤਕ ਅਦਾਰਿਆਂ ਨੂੰ ਸਹੂਲਤਾਂ ਤੋਂ ਸੱਖਣਾ ਰੱਖਿਆ ਜਾ ਰਿਹਾ ਹੈ।
ਮੁਲਾਜ਼ਮਾਂ ਨੂੰ ਸਾਲਾਂਬੱਧੀ ਕੱਚੇ ਰੱਖ ਕੇ, ਮਿੱਡ-ਡੇਅ-ਮੀਲ ਕੁੱਕ ਵਰਕਰਾਂ ’ਤੇ ਘੱਟੋ-ਘੱਟ ਉਜਰਤ ਕਾਨੂੰਨ ਨਾ ਲਾਗੂ ਕਰ ਕੇ ਅਤੇ ਮਹਿੰਗਾਈ ਦੀ ਮਾਰ ਹੋਣ ਦੇ ਬਾਵਜੂਦ ਮਹਿੰਗਾਈ ਭੱਤਾ ਜਾਮ ਕਰ ਕੇ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਨਾ ਕਰਨ ਦੀ ਥਾਂ ਬਾਜ਼ਾਰੂ ਜੋਖਮਾਂ ਨਾਲ ਜੁਡ਼ੀ ਨਵੀਂ ਪੈਨਸ਼ਨ ਪ੍ਰਣਾਲੀ ਲਾਗੂ ਕਰ ਕੇ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਜਾਰੀ ਕਰ ਕੇ ਮੁਲਾਜ਼ਮ ਵਰਗ ਦਾ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲਾ ਜਨਰਲ ਸਕੱਤਰ ਗੁਰਜੀਤ ਸਿੰਘ, ਊਸ਼ਾ ਰਾਣੀ, ਵਿਕਾਸ ਕੁਮਾਰ, ਸਤਪਾਲ ਸਿੰਘ, ਰਾਜਿੰਦਰ, ਜੀਵਨਜੋਤ ਸਿੰਘ, ਜਸਪਾਲ ਕੌਰ, ਹਮੀਰ ਕੌਰ, ਸੁਮਨ, ਸੀਮਾ ਰਾਣੀ, ਦਵਿੰਦਰ ਕੌਰ ਤੇ ਹੋਰ ਮੌਜੂਦ ਸਨ।
ਅਾਜ਼ਾਦੀ ਦਿਹਾਡ਼ੇ ਦੇ ਮੱਦੇੇਨਜ਼ਰ ਪੁਲਸ ਵੱਲੋਂ ਜ਼ਿਲੇ ’ਚ ਸੁਰੱਖਿਆ ਪ੍ਰਬੰਧ ਸਖਤ
NEXT STORY