ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋਂ ਦੀਵਾਲੀ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਜੋ ਤਿਆਰੀਆਂ ਕੀਤੀਆਂ ਗਈਆਂ ਹਨ, ਉਸ ਦੇ ਤਹਿਤ ਫਾਇਰ ਬ੍ਰਿਗੇਡ ਦੇ 920 ਮੁਲਾਜ਼ਮ 24 ਘੰਟੇ ਡਿਊਟੀ ’ਤੇ ਰਹਿਣਗੇ। ਨਗਰ ਨਿਗਮ ਕਮਿਸ਼ਨਰ ਆਦਿੱਤਿਆ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ’ਚ ਹੋਣ ਵਾਲੀਆਂ ਅੱਗ ਦੀਆਂ ਘਟਨਾਵਾਂ ਦੌਰਾਨ ਘੱਟ ਤੋਂ ਘੱਟ ਜਾਨ-ਮਾਲ ਦਾ ਨੁਕਸਾਨ ਹੋਣਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਰੂਪ-ਰੇਖਾ ਤਿਆਰ ਕੀਤੀ ਗਈ ਹੈ, ਜਿਸ ਦੇ ਤਹਿਤ 30 ਆਧੁਨਿਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ 56 ਮੀਟਰ ਉੱਚੀ ਹਾਈਡ੍ਰੋਲਿਕ ਪੌੜੀ ਵਾਲੀ ਗੱਡੀ ਅਤੇ ਰੈਸਕਿਊ ਵੈਨ ਵੀ ਹਰ ਸਮੇਂ ਅਲਰਟ ਮੋਡ ’ਤੇ ਰਹੇਗੀ, ਜਿਸ ਦੇ ਲਈ ਸਟਾਫ ਨੂੰ ਸੇਫਟੀ ਕਿੱਟ ਲਈ ਲਾਈਟਿੰਗ, ਕਟਰ ਆਦਿ ਅਤੇ ਵਾਧੂ ਫੋਮ ਲੈ ਕੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ਵਿਖੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ
4 ਅਸਥਾਈ ਸਬ-ਸਟੇਸ਼ਨ ਦੇ ਨਾਲ ਰੀ-ਫਿਲਿੰਗ ਪੁਆਇੰਟ ’ਤੇ ਲਗਾਏ ਗਏ ਹਨ ਜਨਰੇਟਰ
ਨਗਰ ਨਿਗਮ ਵਲੋਂ ਆਗਜਨੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਰਿਸਪਾਂਸ ਲਈ ਮਾਡਲ ਟਾਊਨ, ਸਮਰਾਲਾ ਚੌਕ, ਜਲੰਧਰ, ਬਾਈਪਾਸ ਚੌਕ ਅਤੇ ਸ਼ੇਰਪੁਰ ਚੌਕ ਨੇੜੇ 4 ਅਸਥਾਈ ਸਬ-ਸਟੇਸ਼ਨ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੀ-ਫਿਲਿੰਗ ਪੁਆਇੰਟ ਮਾਰਕ ਕਰ ਕੇ ਬਿਜਲੀ ਬੰਦ ਹੋਣ ਦੀ ਹਾਲਤ ’ਚ ਪਾਣੀ ਦੀ ਪੂਰੀ ਸਪਲਾਈ ਜਾਰੀ ਰੱਖਣ ਲਈ ਉਨ੍ਹਾਂ ਟਿਊਬਵੈੱਲਾਂ ’ਤੇ ਜਨਰੇਟਰ ਲਗਾਏ ਗਏ ਹਨ।
ਇਹ ਹਨ ਨਗਰ ਨਿਗਮ ਦੇ ਪੁਆਇੰਟ
ਲਕਸ਼ਮੀ ਸਿਨੇਮਾ ਨੇੜੇ ਸੈਂਟਰਲ ਫਾਇਰ ਸਟੇਸ਼ਨ:
-ਸੁੰਦਰ ਨਗਰ
-ਫੋਕਲ ਪੁਆਇੰਟ
-ਤਾਜਪੁਰ ਰੋਡ
-ਹੰਬੜਾਂ ਰੋਡ
-ਗਿੱਲ ਰੋਡ
-ਰਾਹੋਂ ਰੋਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰਾਂ ’ਚ ਕਈ ਟਰੇਨਾਂ ਰੱਦ : ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਮਾਲਵਾ ਐਕਸਪ੍ਰੈੱਸ ਸਵਾ 4 ਘੰਟੇ ਲੇਟ
NEXT STORY