ਲੁਧਿਆਣਾ (ਗਣੇਸ਼/ਰਾਜ/ਬੇਰੀ) : ਤਾਜਪੁਰ ਰੋਡ ਦੇ ਜਗਦੀਸ਼ਪੁਰਾ ਮੁਹੱਲੇ ’ਚ ਲਾਈਟਾਂ ਚੋਰੀ ਕਰਨ ਲਈ ਚੋਰ ਆਇਆ ਤਾਂ ਇਲਾਕੇ ’ਚ ਇਕ ਨੌਜਵਾਨ ਨੇ ਉਸ ਨੂੰ ਦੇਖ ਲਿਆ। ਜਦੋਂ ਉਹ ਉਸ ਨੂੰ ਇਕੱਲਿਆ ਫੜਨ ਲਈ ਗਿਆ ਤਾਂ ਉਸ ਨੇ ਆਪਣੇ ਥੈਲੇ ’ਚੋਂ ਦੇਸੀ ਕੱਟਾ ਕੱਢਿਆ ਅਤੇ ਗੋਲੀ ਚਲਾ ਦਿੱਤੀ ਤੇ ਇਕ ਗੋਲੀ ਨੌਜਵਾਨ ਦੇ ਪੇਟ ’ਚ ਜਾ ਕੇ ਲੱਗੀ, ਜਦੋਂਕਿ ਦੂਜੀ ਗੋਲੀ ਚੱਲੀ ਨਹੀਂ ਤੇ ਰੌਂਦ ਹੇਠਾਂ ਡਿੱਗ ਪਿਆ। ਨੌਜਵਾਨ ਦੇ ਰੌਲਾ ਪਾਉਣ ’ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਨੌਜਵਾਨ ਦੇ ਪਰਿਵਾਰ ਵਾਲੇ ਅਤੇ ਇਲਾਕੇ ਦੇ ਲੋਕਾਂ ਇਕੱਠੇ ਹੋ ਗਏ। ਉਨ੍ਹਾਂ ਨੇ ਜ਼ਖਮੀ ਪ੍ਰਿੰਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਅਤੇ ਸੂਚਨਾ ਪੁਲਸ ਨੂੰ ਦਿੱਤੀ।
ਮੌਕੇ ’ਤੇ ਥਾਣਾ ਡਵੀਜ਼ਨ ਨੰ. 7 ਦੇ ਅਧੀਨ ਚੌਕੀ ਤਾਜਪੁਰ ਤੋਂ ਸਬ-ਇੰਸਪੈਕਟਰ ਹਰਿੰਦਰਪਾਲ ਸਿੰਘ ਪਹੁੰਚ ਗਏ। ਉਨ੍ਹਾਂ ਨੂੰ ਮੌਕੇ ਤੋਂ ਇਕ ਗੋਲੀ ਦਾ ਖੋਲ੍ਹ ਮਿਲਿਆ ਅਤੇ ਇਕ ਜਿੰਦਾ ਰੌਂਦ ਵੀ ਮਿਲਿਆ। ਪੁਲਸ ਨੂੰ ਇਕ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵੀ ਮਿਲੀ ਹੈ, ਜਿਸ ’ਚ ਸਾਰੀ ਘਟਨਾ ਕੈਦ ਹੋ ਗਈ ਹੈ। ਉਸ ਫੁਟੇਜ ਦੇ ਆਧਾਰ ’ਤੇ ਪੁਲਸ ਨੂੰ ਮੁਲਜ਼ਮ ਦੀ ਪਛਾਣ ਹੋ ਗਈ ਹੈ।
ਇਹ ਘਟਨਾ ਤੜਕੇ ਕਰੀਬ ਸਾਢੇ 3 ਵਜੇ ਦੀ ਹੈ। ਮੁਹੱਲਾ ਜਗਦੀਸ਼ਪੁਰਾ ’ਚ ਪਿਛਲੇ ਕੁਝ ਦਿਨਾਂ ਤੋਂ ਦੀਵਾਲੀ ’ਤੇ ਘਰਾਂ ਦੇ ਬਾਹਰ ਲਗਾਈ ਗਈਆਂ ਲੜੀਆਂ ਚੋਰੀ ਹੋ ਰਹੀਆਂ ਸਨ, ਜਿਸ ਕਾਰਨ ਇਲਾਕੇ ਦੇ ਲੋਕ ਕਾਫੀ ਪ੍ਰੇਸ਼ਾਨ ਸੀ। ਜਦੋਂ ਉਨ੍ਹਾਂ ਨੇ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਉਨ੍ਹਾਂ ਨੂੰ ਇਕ ਵਿਅਕਤੀ ਨਜ਼ਰ ਆਇਆ, ਜੋ ਕਿ ਅਕਸਰ ਤੜਕੇ 3 ਤੋਂ 4 ਵਜੇ ਦੇ ਆਸਪਾਸ ਇਲਾਕੇ 'ਚ ਘੁੰਮਦਾ ਸੀ, ਇਸ ਲਈ ਸੋਮਵਾਰ ਦੀ ਸਵੇਰ ਪ੍ਰਿੰਸ ਅਤੇ ਉਸ ਦੇ ਗੁਆਢੀਆਂ ਨੇ ਨਜ਼ਰ ਰੱਖੀ।
ਇਹ ਵੀ ਪੜ੍ਹੋ- ਦੀਵਾਲੀ ਵਾਲੇ ਦਿਨ ਪਟਾਕੇ ਲੈਣ ਆਪਣੇ ਛੱਡ ਗੁਆਂਢੀਆਂ ਦੇ ਲੈ ਗਿਆ ਬੱਚੇ, ਹਾਲੇ ਤੱਕ ਵੀ ਨਾ ਮੁੜਿਆ
ਤੜਕੇ ਇਕ ਵਿਅਕਤੀ ਇਲਾਕੇ ’ਚ ਘੁੰਮ ਰਿਹਾ ਸੀ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਵਿਅਕਤੀ ਨੂੰ ਫੜਿਆ ਅਤੇ ਉਸ ਕੋਲੋਂ ਇਲਾਕੇ ’ਚ ਘੁੰਮਣ ਦਾ ਕਾਰਨ ਪੁੱਛਿਆ, ਜਦੋਂ ਉਹ ਕੁਝ ਨਾ ਦੱਸ ਸਕਿਆ ਤਾਂ ਉਨ੍ਹਾਂ ਨੇ ਮੌਕੇ ’ਤੇ ਪੁਲਸ ਬੁਲਾਉਣ ਦੀ ਗੱਲ ਕੀਤੀ। ਪੁਲਸ ਬੁਲਾਉਣ ਦੀ ਗੱਲ ’ਤੇ ਵਿਅਕਤੀ ਨੇ ਆਪਣੇ ਥੈਲੇ ’ਚੋਂ ਦੇਸੀ ਕੱਟਾ ਕੱਢਿਆ ਅਤੇ ਨੌਜਵਾਨ ’ਤੇ ਗੋਲੀ ਚਲਾ ਦਿੱਤੀ। ਗੋਲੀ ਪ੍ਰਿੰਸ ਦੇ ਪੇਟ ’ਚ ਜਾ ਕੇ ਲੱਗੀ, ਜਦੋਂ ਉਹ ਦੂਜਾ ਫਾਇਰ ਕਰਨ ਲੱਗਾ ਤਾਂ ਗੋਲੀ ਹੇਠਾਂ ਡਿੱਗ ਪਈ ਤੇ ਇਹ ਦੇਖ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪ੍ਰਿੰਸ ਨੇ ਘਰ ਜਾ ਕੇ ਸਾਰੀ ਗੱਲ ਦੱਸੀ ਤਾਂ ਉਸ ਦੇ ਕੱਪੜਿਆ ’ਤੇ ਖੂਨ ਲੱਗਾ ਦੇਖ ਉਸ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੂਜੇ ਪਾਸੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਫੁਟੇਜ ਦੇਖਣ ’ਤੇ ਮੁਲਜ਼ਮ ਦੀ ਪਛਾਣ ਹੋ ਗਈ ਹੈ। ਮੁਲਜ਼ਮ ਟਿੱਬਾ ਇਲਾਕੇ ਦੇ ਕਿਸ਼ੋਰ ਨਗਰ ਦਾ ਰਹਿਣ ਵਾਲਾ ਰਾਮਾਨੰਦ ਹੈ, ਜੋ ਕਿ ਚੋਰੀਆਂ ਕਰਨ ਦਾ ਆਦੀ ਹੈ। 2 ਸਾਲ ਪਹਿਲਾਂ ਉਸ ’ਤੇ ਥਾਣਾ ਟਿੱਬਾ ’ਚ ਵੀ ਕੇਸ ਦਰਜ ਹੈ, ਜਿਸ ’ਚ ਉਸ ਨੇ ਸ਼ਿਵ ਸੈਨਾ ਦੇ ਵਰਕਰ ਨਾਲ ਬਹਿਸ ਤੋਂ ਬਾਅਦ ਹਵਾ ’ਚ ਫਾਇਰ ਕਰ ਦਿੱਤਾ ਸੀ, ਜੋ ਕਿ ਹੁਣ ਮੁਲਜ਼ਮ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆ ਚੁੱਕਾ ਹੈ। ਉਸ ਦੇ ਖਿਲਾਫ ਹੁਣ ਥਾਣਾ ਡਵੀਜ਼ਨ ਨੰ. 7 ’ਚ ਹਰਿੰਦਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੂਰਾ ਟੱਬਰ ਹੀ ਹੋ ਗਿਆ ਤਬਾਹ ; ਚੱਲਦੀ ਕਾਰ ਨੂੰ ਲੱਗ ਗਈ ਅੱਗ, 2 ਮਾਸੂਮ ਬੱਚੀਆਂ ਤੇ ਪਿਓ ਦੀ ਹੋਈ ਦਰਦਨਾਕ ਮੌ.ਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਡੀ ਤੋਂ ਸ਼ੈੱਲਰ ਜਾਂਦੇ ਸਮੇਂ ਵਾਪਰਿਆ ਹਾਦਸਾ, ਟਰਾਲੀ ਪਲਟਣ ਕਾਰਨ ਨਹਿਰ 'ਚ ਡਿੱਗੀਆਂ ਝੋਨੇ ਦੀਆਂ ਬੋਰੀਆਂ
NEXT STORY