ਚੰਡੀਗੜ੍ਹ (ਹਾਂਡਾ) : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਬਦਲੇ ਜਾਣ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰੀਤਮ ਸਿੰਘ ਦੀ ਮੌਤ ਯਕੀਨੀ ਬਣਾਉਣ ਲਈ ਅਸਥੀਆਂ ਦਾ ਡੀ. ਐੱਨ. ਏ. ਕਰਵਾਉਣ ਦੇ ਹੁਕਮ ਦਿੱਤੇ ਹਨ। ਮੁਕੇਰੀਆਂ ਨਿਵਾਸੀ ਪ੍ਰੀਤਮ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਪ੍ਰੀਤਮ ਸਿੰਘ ਜ਼ਿੰਦਾ ਹੈ, ਜੇਕਰ ਉਹ ਮਰ ਚੁੱਕਿਆ ਹੈ ਤਾਂ ਉਸ ਦੀ ਲਾਸ਼ ਕਿੱਥੇ ਹੈ, ਜਦਕਿ ਪੰਜਾਬ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਰੋਨਾ ਦੇ 2 ਮਰੀਜ਼ਾਂ ਦੀ ਹਸਪਤਾਲ 'ਚ ਮੌਤ ਤੋਂ ਬਾਅਦ ਲਾਸ਼ਾਂ ਬਦਲ ਗਈਆਂ ਸਨ। ਜੋ ਲਾਸ਼ ਪ੍ਰੀਤਮ ਸਿੰਘ ਦੀ ਦੱਸ ਕੇ ਮੁਕੇਰੀਆਂ ਭੇਜੀ ਗਈ ਸੀ, ਉਹ ਇਕ ਔਰਤ ਦੀ ਸੀ, ਜਿਸ ਨੂੰ ਮੌਰਚਰੀ 'ਚ ਰਖਵਾ ਦਿੱਤਾ ਗਿਆ ਸੀ, ਜਦਕਿ ਪ੍ਰੀਤਮ ਸਿੰਘ ਦੀ ਲਾਸ਼ ਔਰਤ ਦੇ ਘਰ ਅੰਮ੍ਰਿਤਸਰ ਭੇਜ ਦਿੱਤੀ ਗਈ ਸੀ, ਜਿਸ ਦਾ ਔਰਤ ਦੇ ਪਰਿਵਾਰ ਨੇ ਸਸਕਾਰ ਕਰ ਦਿੱਤਾ ਸੀ। ਹਾਈ ਕੋਰਟ ਨੇ ਮਾਮਲੇ ਦੀ ਜਾਂਚ ਲਈ ਕਮਿਸ਼ਨ ਦੇ ਗਠਨ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਇਸ ਮਾਮਲੇ ਨੂੰ ਲੈ ਕੇ ਨਿਆਂਇਕ ਜਾਂਚ ਦੇ ਹੁਕਮ ਵੀ ਪਾਸ ਕਰ ਚੁੱਕੀ ਹੈ ਪਰ ਵਧਦੀਆਂ ਸ਼ੰਕਾਵਾਂ ਦੇ ਮੱਦੇਨਜ਼ਰ ਸਰਕਾਰ ਚਾਹੁੰਦੀ ਸੀ ਕਿ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਕਮਿਸ਼ਨ ਦਾ ਗਠਨ ਕਰੇ, ਜਿਸ ਨੂੰ ਕੋਰਟ ਨੇ ਨਾਮਨਜ਼ੂਰ ਕਰ ਦਿੱਤਾ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖਬਰ : ਭਾਜਪਾ ਪ੍ਰਧਾਨ ਅਰੁਣ ਸੂਦ ਦੇ ਘਰ ਪੁੱਜਿਆ 'ਕੋਰੋਨਾ'
ਇਹ ਸੀ ਮਾਮਲਾ
ਕੋਰੋਨਾ ਦੇ ਕਾਰਨ ਮੌਤ ਦਾ ਸ਼ਿਕਾਰ ਹੋਈ ਡੈਮਗੰਜ ਇਲਾਕੇ ਦੀ ਔਰਤ ਦੀ ਮ੍ਰਿਤਕ ਦੇਹ ਸਿਹਤ ਮਹਿਕਮੇ ਦੀ ਮਦਦ ਨਾਲ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਲਿਆਂਦਾ ਗਿਆ। ਗਲਤੀ ਕਰਨ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਵਲੋਂ ਮ੍ਰਿਤਕ ਦੇਹ ਦੀ ਪਹਿਲਾਂ ਪਰਿਵਾਰ ਵਾਲਿਆਂ ਵਲੋਂ ਹਸਪਤਾਲ ਕੰਪਲੈਕਸ 'ਚ ਪਛਾਣ ਕਰਵਾਈ ਗਈ, ਫਿਰ ਉਨ੍ਹਾਂ ਨੂੰ ਸੌਂਪਿਆ ਗਿਆ, ਉਥੇ ਹੀ ਪੀੜਤ ਪਰਿਵਾਰ ਵਲੋਂ ਹਸਪਤਾਲ ਪ੍ਰਸ਼ਾਸਨ ਦੀ ਨਾਲਾਇਕੀ ਦੀ ਨਿੰਦਾ ਕਰਦੇ ਹੋਏ ਡਾਕਟਰਾਂ 'ਤੇ ਮ੍ਰਿਤਕ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਲਾਏ ਗਏ। ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਦਾਖਲ ਕੋਰੋਨਾ ਪਾਜ਼ੇਟਿਵ ਡੈਮਗੰਜ ਦੀ ਰਹਿਣ ਵਾਲੀ ਪਦਮਾ ਦੀ ਮ੍ਰਿਤਕ ਦੇਹ 'ਤੇ ਗਲਤ ਟੈਗ ਲੱਗਣ ਦੇ ਕਾਰਨ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਸੀ ਅਤੇ ਉਸ ਦੌਰਾਨ ਮ੍ਰਿਤਕ ਹੁਸ਼ਿਆਰਪੁਰ ਦੇ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਪਦਮਾ ਦੇ ਪਰਿਵਾਰ ਨੂੰ ਸੌਂਪੀ ਗਈ ਸੀ ਅਤੇ ਉਨ੍ਹਾਂ ਨੇ ਪ੍ਰੀਤਮ ਦਾ ਸਸਕਾਰ ਵੀ ਕਰ ਦਿੱਤਾ ਸੀ। ਉੱਧਰ, ਪ੍ਰੀਤਮ ਸਿੰਘ ਦੇ ਘਰ ਵਾਲਿਆਂ ਨੇ ਲਾਸ਼ ਨੂੰ ਵੇਖਿਆ ਤਾਂ ਉਹ ਔਰਤ ਨਿਕਲੀ ਅਤੇ ਫਿਰ ਵਿਵਾਦ ਖੜ੍ਹਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਪ੍ਰੀਤਮ ਦੇ ਪਰਿਵਾਰਿਕ ਮੈਬਰਾਂ ਵਲੋਂ ਪਦਮਾ ਦੀ ਮ੍ਰਿਤਕ ਦੇਹ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਅਸਲ ਪ੍ਰਸ਼ਾਸਨ ਵਲੋਂ ਕੀਤੀ ਗਈ ਲਾਪਰਵਾਹੀ ਨੂੰ ਲੈ ਕੇ ਉਨ੍ਹਾਂ 'ਚ ਭਾਰੀ ਰੋਸ ਸੀ ਪਰ ਹੁਸ਼ਿਆਰਪੁਰ ਪ੍ਰਸ਼ਾਸਨ ਵਲੋਂ ਪਰਿਵਾਰਿਕ ਮੈਬਰਾਂ ਨੂੰ ਭਰੋਸੇ 'ਚ ਲੈਂਦੇ ਹੋਏ ਪਦਮਾ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਲਿਆਂਦੀ ਗਈ।
ਇਹ ਵੀ ਪੜ੍ਹੋ : ਕਰੋੜਾਂ ਦੀ ਠੱਗੀ ਮਾਰਨ ਵਾਲੇ OLS ਵ੍ਹਿਜ਼ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਭੱਜਣ ਦਾ ਕਾਰਨ
ਸ਼੍ਰੋਮਣੀ ਅਕਾਲੀ ਦਲ ਅਤੇ ਰਾਮ ਰਹੀਮ ਦੀ ਨੇੜਤਾ ਦਾ ਖੁਲਾਸਾ ਕਰਦੀ ਪੁਰਾਣੀ ਵੀਡੀਓ ਵਾਇਰਲ
NEXT STORY