ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਆਯੁਰਵੈਦਿਕ ਡਾਕਟਰ ਦੇ ਲੜਕੇ ਨੂੰ ਡੀ. ਐੱਸ. ਪੀ. ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 2 ਵਿਅਕਤੀਆਂ ਵੱਲੋਂ ਇਕ ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਉਕਤ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਹਰਮਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਜਲਾਲਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਸੀਨੀਅਰ ਅਧਿਕਾਰੀਆਂ ਨੂੰ ਭੇਜੀਆਂ ਸ਼ਿਕਾਇਤਾਂ ’ਚ ਕਿਹਾ ਕਿ ਉਹ ਆਯੁਰਵੈਦਿਕ ਦੇ ਡਾਕਟਰ ਵਜੋਂ ਪ੍ਰੈਕਟਿਸ ਕਰਦਾ ਹੈ। ਪਵਨ ਕੁਮਾਰ ਸ਼ਰਮਾ ਪੁੱਤਰ ਮੇਹਰ ਚੰਦ ਵਾਸੀ ਫਰੀਦਕੋਟ ਉਸ ਕੋਲ ਦਵਾਈ ਲੈਣ ਆਉਂਦਾ ਸੀ। ਪਵਨ ਕੁਮਾਰ ਨੇ ਉਸ ਦੀ ਪਛਾਣ ਜਗਮੋਹਨ ਸਿੰਘ ਪੁੱਤਰ ਉਧਮ ਸਿੰਘ ਵਾਸੀ ਚੰਡੀਗੜ੍ਹ ਨਾਲ ਕਰਵਾ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਛੁੱਟੀ ਦੇ ਬਾਵਜੂਦ ਖੁੱਲ੍ਹੇ ਕਈ ਸਕੂਲ, ਹੋਵੇਗੀ ਕਾਰਵਾਈ!
ਪਵਨ ਕੁਮਾਰ ਨੇ ਦੱਸਿਆ ਕਿ ਜਗਮੋਹਨ ਸਿੰਘ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਹੈ ਤੇ ਇਸ ਦੀ ਮੰਤਰੀਆਂ ਤੇ ਅਧਿਕਾਰੀਆਂ ਨਾਲ ਬਹੁਤ ਨੇੜਤਾ ਹੈ। ਮੁਦਈ ਉਕਤਾਨ ਦੀਆਂ ਗੱਲਾਂ ’ਚ ਆ ਗਿਆ। ਮੁਦਈ ਨੇ ਕਿਹਾ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਪੀ. ਸੀ. ਐੱਸ. ਦੀ ਪ੍ਰਖਿਆ ਦੀ ਤਿਆਰੀ ਕਰ ਰਿਹਾ ਸੀ। ਜਿਸ ਸਬੰਧੀ ਮੁੱਢਲੀ ਪ੍ਰਖਿਆ 13/2/21 ਨੂੰ ਹੋਈ। ਉਕਤ ਪਵਨ ਕੁਮਾਰ ਤੇ ਜਗਮੋਹਨ ਸਿੰਘ ਨੇ ਕਿਹਾ ਕਿ ਇਸ ਭਰਤੀ ਲਈ ਇਕੱਲੀ ਤਿਆਰੀ ਨਹੀਂ ਸਗੋਂ ਪੈਸਾ ਤੇ ਸਿਫਾਰਿਸ਼ ਵੀ ਚੱਲਦੀ ਹੈ। ਜੇਕਰ ਹਰਮਿੰਦਰ ਸਿੰਘ 1 ਕਰੋੜ ਦੇਵੇ ਤਾਂ ਉਸ ਦੇ ਲੜਕੇ ਨੂੰ ਸਿੱਧਾ ਡੀ. ਐੱਸ. ਪੀ. ਭਰਤੀ ਕਰਵਾ ਦੇਣਗੇ। ਮੁਦਈ ਅਨੁਸਾਰ ਉਸ ਨੇ ਕੁਝ ਲੋਕਾਂ ਦੀ ਹਾਜ਼ਰੀ ’ਚ ਜਗਮੋਹਨ ਸਿੰਘ ਨੂੰ 3 ਕਿਸ਼ਤਾਂ ’ਚ 1 ਕਰੋੜ ਰੁਪਇਆ ਦੇ ਦਿੱਤਾ ਪਰ ਬਾਅਦ ’ਚ ਉਸ ਦੇ ਲੜਕੇ ਦਾ ਲਿਸਟ ’ਚ ਨਾਮ ਨਹੀਂ ਆਇਆ। ਇਸ ਸਬੰਧੀ ਉਸ ਵੱਲੋਂ ਵਾਰ-ਵਾਰ ਉਕਤ ਪਵਨ ਕੁਮਾਰ ਤੇ ਜਗਮੋਹਨ ਸਿੰਘ ਨਾਲ ਸੰਪਰਕ ਕਰਦਾ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ
ਇਸ ਸਬੰਧੀ ਪੰਚਾਇਤੀ ਤੌਰ ’ਤੇ ਵੀ ਗੱਲਬਾਤ ਕੀਤੀ, ਜਿਸ ਤਹਿਤ ਪਹਿਲਾਂ ਜਗਮੋਹਨ ਸਿੰਘ ਨੇ ਉਸ ਨੂੰ ਜ਼ਮੀਨ ਦੇਣ ਦਾ ਲਾਰਾ ਲਾਇਆ ਤੇ ਬਾਅਦ ’ਚ ਵੱਖ-ਵੱਖ ਤਰੀਕਾਂ ’ਤੇ 1 ਕਰੋੜ ਰਾਸ਼ੀ ਦੇ ਤਿੰਨ ਚੈੱਕ ਦਿੱਤੇ ਪਰ ਇਹ ਚੈੱਕ ਬੈਂਕ ’ਚੋਂ ਬਾਉਂਸ ਹੋ ਗਏ। ਮੁਦਈ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਸਾਜ਼ਬਾਜ਼ ਹੋ ਕੇ ਉਸ ਨਾਲ ਠੱਗੀ ਮਾਰੀ ਹੈ। ਇਸ ਮਾਮਲੇ ’ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਜਗਮੋਹਨ ਸਿੰਘ ਪੁੱਤਰ ਉਧਮ ਸਿੰਘ ਕੋਠੀ ਨੰਬਰ 703 ਸੈਕਟਰ 11 ਵੈਸਟ ਚੰਡੀਗੜ੍ਹ ਤੇ ਪਵਨ ਕੁਮਾਰ ਸ਼ਰਮਾ ਪੁੱਤਰ ਮੇਹਰ ਚੰਦ ਮਚਾਕੀ ਮੱਲ ਸਿੰਘ ਰੋਡ ਫਰੀਦਕੋਟ ਵਿਰੁੱਧ ਅ/ਧ 420, 406, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਲੈ ਕੇ ਅਹਿਮ ਖ਼ਬਰ, ਚੁੱਕਿਆ ਜਾ ਰਿਹਾ ਇਹ ਵੱਡਾ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੁੜੀਆਂ ਨਾਲ ਛੇੜਛਾੜ ਕਰਨੀ ਪਈ ਮਹਿੰਗੀ, ਹੋਈ ਅਜਿਹੀ ਛਿਤਰੌਲ ਕਿ...
NEXT STORY