ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ ਤਨੇਜਾ)- ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਭੁੱਲਰ ਵਿਖੇ ਬੀਤੇ ਦਿਨ ਨਹਿਰ 'ਚੋਂ ਇਕ ਕਾਰ ਬਰਾਮਦ ਹੋਈ ਸੀ, ਜਿਸ 'ਚੋਂ ਇਕ ਲਾਸ਼ ਵੀ ਮਿਲੀ ਸੀ। ਇਹ ਲਾਸ਼ ਬੀਤੇ 2 ਦਿਨਾਂ ਤੋਂ ਲਾਪਤਾ ਚੱਲ ਰਹੇ ਬੈਂਕ ਮੈਨੇਜਰ ਸਿਮਰਨਦੀਪ ਸਿੰਘ ਦੀ ਸੀ। ਸ਼ੱਕੀ ਹਾਲਾਤਾਂ 'ਚ ਮਿਲੀ ਇਸ ਲਾਸ਼ ਤੋਂ ਬਾਅਦ ਪੁਲਸ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਸੀ ਕਿ ਸਿਮਰਨਦੀਪ ਸਿੰਘ ਆਪਣੇ ਦੋਸਤਾਂ, ਜਿਨ੍ਹਾਂ 'ਚ ਨਾਮਵਰ ਡਾਕਟਰ ਸ਼ਾਮਲ ਸਨ, ਨਾਲ ਪਾਰਟੀ ਦਾ ਕਹਿ ਗਿਆ ਸੀ, ਪਰ ਵਾਪਿਸ ਨਹੀਂ ਆਇਆ। ਇਸ ਉਪਰੰਤ ਉਸ ਦੀ ਕਾਰ ਅਤੇ ਲਾਸ਼ ਨਹਿਰ 'ਚੋਂ ਬਰਾਮਦ ਹੋਈ ਹੈ। ਐੱਨ.ਡੀ.ਆਰ.ਐੱਫ. ਅਤੇ ਗੋਤਾਖੋਰਾਂ ਵੱਲੋਂ ਕਾਰ ਅਤੇ ਲਾਸ਼ ਨੂੰ ਨਹਿਰ 'ਚੋਂ ਕੱਢਿਆ ਗਿਆ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨੇ ਕਿਹਾ ਕਿ ਉਸ ਦਾ ਪਤੀ ਅਤੇ ਉਸ ਦੇ ਦੋਸਤ ਉਨ੍ਹਾਂ ਦੇ ਇਕ ਦੋਸਤ ਕਾਕਾ ਸੰਧੂ ਦੀ ਕੋਠੀ 'ਚ ਪਾਰਟੀ ਲਈ ਬੈਠਦੇ ਸਨ। ਉਸ ਦੇ ਪਤੀ ਸਿਮਰਦੀਪ ਨੇ ਕਾਕਾ ਸੰਧੂ ਤੋਂ ਚਾਰ ਲੱਖ ਰੁਪਏ ਲੈਣੇ ਸਨ, ਜਿਸ ਸਬੰਧੀ ਕੁਝ ਸਮਾਂ ਪਹਿਲਾਂ ਉਸ ਦਾ ਕਾਕਾ ਸੰਧੂ ਨਾਲ ਕੁਝ ਲੜਾਈ ਝਗੜਾ ਵੀ ਹੋਇਆ ਸੀ।
ਇਹ ਵੀ ਪੜ੍ਹੋ- ਪੁਲਸ ਨੇ ਸਪਾ ਸੈਂਟਰ 'ਤੇ ਮਾਰੀ ਰੇਡ, ਦੇਖ ਕੇ ਭੱਜਣ ਲੱਗੀ ਕੁੜੀ ਚੌਥੀ ਮੰਜ਼ਿਲ ਤੋਂ ਡਿੱਗੀ ਹੇਠਾਂ
16 ਅਕਤੂਬਰ ਨੂੰ ਉਸ ਦੇ ਪਤੀ ਨੇ ਦੱਸਿਆ ਕਿ ਉਸ ਦੇ ਦੋਸਤ ਉਸ ਦਾ ਕਾਕਾ ਸੰਧੂ ਨਾਲ ਰਾਜ਼ੀਨਾਮਾ ਕਰਵਾ ਰਹੇ ਹਨ। ਉਨ੍ਹਾਂ ਨੇ ਕਾਕਾ ਸੰਧੂ ਦੀ ਕੋਠੀ 'ਚ 17 ਅਕਤੂਬਰ ਰਾਜ਼ੀਨਾਮੇ ਲਈ ਬੈਠਣਾ ਹੈ। ਬਿਆਨਕਰਤਾ ਅਨੁਸਾਰ 17 ਅਕਤੂਬਰ ਨੂੰ ਉਸ ਦਾ ਪਤੀ ਸ਼ਾਮ ਸਮੇਂ ਡਿਊਟੀ ਤੋਂ ਵਾਪਸ ਆ ਕੇ ਕਾਕਾ ਸੰਧੂ ਦੀ ਕੋਠੀ ਚਲਾ ਗਿਆ, ਜਿੱਥੇ ਇਹ ਸਾਰੇ 8 ਦੋਸਤ ਇਕੱਠੇ ਪਾਰਟੀ ਕਰਦੇ ਰਹੇ। ਰਾਤ ਸਮੇਂ ਉਸ ਦੀ ਇਕ ਵਾਰ ਆਪਣੇ ਪਤੀ ਨਾਲ ਗੱਲ ਹੋਈ ਅਤੇ ਉਸ ਨੇ ਜਲਦੀ ਘਰ ਮੁੜਨ ਲਈ ਕਿਹਾ।
ਇਸ ਉਪੰਰਤ ਉਸ ਦੇ ਪਤੀ ਦਾ ਫੋਨ ਬੰਦ ਆਉਣ ਲੱਗਾ ਅਤੇ ਉਸ ਦਾ ਪਤੀ ਵਾਪਸ ਘਰ ਨਾ ਆਇਆ। ਉਨ੍ਹਾਂ ਪੁਲਸ ਨੂੰ ਇਤਲਾਹ ਦਿੱਤੀ ਅਤੇ ਫ਼ਿਰ ਬੀਤੇ ਦਿਨ ਉਸ ਦੇ ਪਤੀ ਦੀ ਲਾਸ਼ ਅਤੇ ਕਾਰ ਨਹਿਰ 'ਚੋਂ ਮਿਲੀ। ਬਿਆਨ ਕਰਤਾ ਅਨੁਸਾਰ ਉਸ ਦੇ ਪਤੀ ਦਾ ਉਸ ਦੇ ਦੋਸਤਾਂ ਵੱਲੋਂ ਕਤਲ ਕੀਤਾ ਗਿਆ ਹੈ। ਪੁਲਸ ਨੇ ਇਸ ਸਬੰਧੀ ਕਾਕਾ ਸੰਧੂ, ਡਾ. ਸੰਦੀਪ ਸੰਧੂ, ਡਾ. ਗੁਰਰਾਜ ਸਿੰਘ, ਡਾ. ਅਮਨਿੰਦਰ ਸਿੰਘ, ਡਾ. ਉਪਮਿੰਦਰ ਸਿੰਘ, ਡਾ. ਗੁਰਪ੍ਰੀਤ ਬਰਾੜ, ਡਾ. ਮਹੇਸ਼ਇੰਦਰ ਸੰਧੂ ਅਤੇ ਰਿੰਕੂ ਬਾਵਾ 'ਤੇ ਬੀ.ਐੱਨ.ਐੱਸ. ਦੀ ਧਾਰਾ 103 (2) ਅਤੇ 190 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'15 ਦਿਨਾਂ ਵਿੱਚ ਹੋਵੇ ਕਾਰਪੋਰੇਸ਼ਨ ਚੋਣਾਂ ਦਾ ਐਲਾਨ'
NEXT STORY