ਫ਼ਰੀਦਕੋਟ(ਚਾਵਲਾ)- ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਆਉਣ ਵਾਲੇ ਮਰੀਜ਼ ਇਥੋਂ ਦੇ ਡਾਕਟਰਾਂ ਦੀ ਲੇਟ ਲਫ਼ੀਤੀ ਕਰਕੇ ਪ੍ਰੇਸ਼ਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਕਿਉਂਕਿ ਡਾਕਟਰਾਂ ਨੂੰ ਮਰੀਜ਼ਾਂ ਤੋਂ ਇਲਾਵਾ ਹੋਰ ਪ੍ਰਬੰਧਕੀ ਡਿਊਟੀਆਂ 'ਤੇ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਹਸਪਤਾਲ ਤੋਂ ਸਮੇਂ ਸਿਰ ਪੂਰੀਆਂ ਦਵਾਈਆਂ ਨਾ ਮਿਲਣ ਅਤੇ ਲੈਬਾਰਟਰੀ ਵਿੱਚੋਂ ਟੈਸਟ ਕਰਵਾਉਣ ਲਈ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਣਕਾਰੀ ਮਿਲੀ ਹੈ ਕਿ ਪ੍ਰਤੀਨਿਧੀ ਵੱਲੋਂ ਹਸਪਤਾਲ ਦਾ ਦੌਰਾ ਕਰਕੇ ਕਈ ਖਾਮੀਆਂ ਵੇਖਣ ਨੂੰ ਮਿਲੀਆਂ ਅਤੇ ਉਸ ਨੇ ਕਈ ਲੋਕਾਂ ਨਾਲ ਗੱਲਬਾਤ ਵੀ ਕੀਤੀ। ਮੈਡੀਸਨ, ਓ. ਪੀ. ਡੀ., ਹੱਡੀਆਂ ਅਤੇ ਸਰਜੀਕਲ ਵਾਰਡ, ਟੀ. ਬੀ. ਵਾਰਡ, ਗਾਇਨੀ ਓ. ਪੀ. ਡੀ., ਅਲਟਰਾਸਾਊਡ ਤੋਂ ਇਲਾਵਾ ਬਾਥਰੂਮ ਵਾਰਡ ਅਤੇ ਮਰੀਜ਼ਾਂ ਲਈ ਸੁਵਿਧਾ ਸੈਂਟਰ ਖਿੜਕੀ ਅਤੇ ਹਸਪਤਾਲ ਦੀ ਗਰਾਉਡ 'ਤੇ ਆਉਣ ਜਾਣ ਵਾਲੇ ਰਸਤੇ ਦਾ ਦੌਰਾ ਕੀਤਾ ਗਿਆ। ਹਸਪਤਾਲ ਦੇ ਲੈਬਾਰਟਰੀ ਸਟਾਫ਼ ਦੇ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਲੈਬਾਰਟਰੀ ਸਟਾਫ਼ ਵੱਲੋਂ ਮਰੀਜ਼ਾਂ ਦੇ ਟੈਸਟ ਸਮੇਂ ਸਿਰ ਨਹੀਂ ਕੀਤੇ ਜਾਂਦੇ ਅਤੇ ਇਕ ਹੀ ਮਰੀਜ਼ ਦੇ ਕਈ ਕਈ ਵਾਰ ਸੈਂਪਲ ਲਏ ਜਾਂਦੇ ਹਨ। ਲੈਬਾਰਟਰੀ ਸਟਾਫ਼ ਤੋਂ ਆਸ਼ਾ ਵਰਕਰਾਂ ਵੀ ਬਹੁਤ ਪ੍ਰੇਸ਼ਾਨ ਹਨ, ਜਿਸ ਕਾਰਨ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਸਿਵਲ ਹਸਪਤਾਲ ਦੇ ਮੈਡੀਸਨ ਦੀ ਓ. ਪੀ. ਡੀ. ਅੰਦਰ ਵਾਰਡ ਨੰ: 2 ਕਮਰੇ ਦੇ ਬਾਹਰ ਖੜ੍ਹੇ ਮਰੀਜ਼ ਪਰਮਜੀਤ ਸਿੰਘ ਫ਼ਰੀਦਕੋਟ, ਅਜੈਬ ਸਿੰਘ ਪਿੰਡ ਢੁੱਡੀ, ਜਸਬੀਰ ਕੌਰ ਅਰਾਈਆਂ ਵਾਲਾ ਨੇ ਦੱਸਿਆ ਕਿ ਅਸੀਂ ਅੱਜ ਸਵੇਰ ਤੋਂ ਡਾਕਟਰ ਦੇ ਕਮਰੇ ਦੇ ਬਾਹਰ ਆਪਣਾ ਚੈਕਅਪ ਕਰਵਾਉਣ ਲਈ ਖੜੇ ਸਨ। ਡਾਕਟਰ ਨੇ ਸਾਨੂੰ ਕੁਝ ਟੈਸਟ ਲਿਖ ਕੇ ਦਿੱਤੇ। ਟੈਸਟ ਕਰਵਾਉਣ ਤੋਂ ਬਾਅਦ ਅਸੀਂ ਫਿਰ ਡਾਕਟਰ ਸਾਹਿਬ ਨੂੰ ਦਿਖਾਉਣ ਲਈ ਆਏ ਹਾਂ। ਕਈ ਘੰਟੇ ਬਾਅਦ ਸੀਟ 'ਤੇ ਡਾਕਟਰ ਸਾਹਿਬ ਆਏ ਹਨ, ਜਿਸ ਕਰਕੇ ਮਰੀਜ਼ਾਂ ਦਾ ਇਕੱਠ ਹੋ ਗਿਆ ਹੈ। ਅਲਟਰਾਸਾਊਡ ਕਰਵਾਉਣ ਆਏ ਮਰੀਜ਼ਾਂ ਨੇ ਦੱਸਿਆ ਕਿ ਸਵੇਰ ਤੋਂ ਹੀ ਆਪਣੀ ਅਲਟਰਾਸਾਊਡ ਕਰਵਾਉਣ ਲਈ ਕਮਰੇ ਦੇ ਬਾਹਰ ਖੜੇ ਹਨ ਅਤੇ ਵਾਰੀ ਹੁਣ ਕਰੀਬ 1 ਤੋਂ 2 ਵਜੇ ਤੱਕ ਆਈ ਹੈ। ਮਰੀਜ਼ਾਂ ਨੇ ਦੱਸਿਆ ਕਿ ਭੁੱਖਣ ਭਾਣੇ ਸਵੇਰ ਤੋਂ ਇੱਥੇ ਹੀ ਖੜ੍ਹੇ ਪਰਚੀਆਂ ਫ਼ੜੀ ਖੜੇ ਹਾਂ, ਪਰ ਵਾਰੀ ਕਈ ਘੰਟੇ ਬਾਅਦ ਆਉਂਦੀ ਹੈ।
ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਵਾਲੀ ਖਿੜਕੀ, ਸੁਵਿਧਾ ਖਿੜਕੀ ਦੇ ਦੋ ਚਾਰ ਮਰੀਜ਼ ਹੀ ਨਜਰ ਆਏ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਚਾਹੇ ਫਰੀ ਇਲਾਜ ਅਤੇ ਦਵਾਈਆਂ ਮਿਲਦੀਆਂ ਹਨ, ਇਸ ਸਬੰਧੀ ਲੋਕਾਂ ਨੂੰ ਘੱਟ ਪਤਾ ਹੋਣ ਕਰਕੇ ਇਸ ਖਿੜਕੀ 'ਤੇ ਮਰੀਜ਼ਾਂ ਦਾ ਇਕੱਠ ਘੱਟ ਹੈ। ਸਿਵਲ ਹਸਪਤਾਲ ਦੇ ਗੇਟ ਦੇ ਬਾਹਰ ਅਤੇ ਅੰਦਰ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਸਬੰਧੀ ਬੋਰਡ ਲਗਾਏ ਹੋਏ ਹਨ।
ਹਸਪਤਾਲ ਵਿੱਚ ਆਏ ਮਰੀਜ਼ਾਂ ਨੇ ਸਰਕਾਰ ਅਤੇ ਜ਼ਿਲਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਹਸਪਤਾਲ ਦੀ ਹਰੇਕ ਓ. ਪੀ. ਡੀ. ਵਿੱਚ ਡਾਕਟਰ ਆਪਣੀ ਡਿਊਟੀ ਸਵੇਰ ਤੋਂ ਹੀ ਲਗਾਤਾਰ ਦੇਣ ਤਾਂ ਜੋ ਕਿ ਆਏ ਹੋਏ ਮਰੀਜ਼ਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਪਠਾਨਕੋਟ : ਟਰੱਕ ਨੇ ਸਕੂਟਰੀ ਸਵਾਰ ਦੋ ਕੁੜੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ
NEXT STORY