ਅੰਮ੍ਰਿਤਸਰ (ਦਲਜੀਤ) - ਗੁਰੂ ਨਾਨਕ ਦੇਵ ਹਸਪਤਾਲ ਦੀ ਹਾਲਤ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਨਹੀਂ ਸੁਧਰੀ। ਹਸਪਤਾਲ ਵਿਚ ਸਥਿਤ ਗਾਇਨੀ ਵਾਰਡ ਵਿਚ ਬੀਤੀ ਸ਼ਾਮ ਕਾਫ਼ੀ ਹੰਗਾਮਾ ਹੋਇਆ, ਜਣੇਪੇ ਤੋਂ ਬਾਅਦ ਇਕ ਜਨਾਨੀ ਨੂੰ ਗਾਇਨੀ ਵਾਰਡ ਵਿਚ ਰੱਖਿਆ ਗਿਆ। ਦੋਸ਼ ਹੈ ਕਿ ਜਦੋਂ ਜਨਾਨੀ ਦੇ ਪਰਿਵਾਰਕ ਮੈਂਬਰਾਂ ਨੇ ਛੁੱਟੀ ਦੀ ਮੰਗ ਕੀਤੀ ਤਾਂ ਡਾਕਟਰਾਂ ਨੇ ਬੁਰਾ-ਭਲਾ ਕਿਹਾ। ਹੈਰਾਨੀ ਦੀ ਗੱਲ ਹੈ ਕਿ ਇਹ ਝਗੜਾ ਕਈ ਘੰਟੇ ਚੱਲਿਆ ਪਰ ਕੋਈ ਵੀ ਉੱਚ ਅਧਿਕਾਰੀ ਮੌਕੇ ’ਤੇ ਨਹੀਂ ਆਇਆ ਅਤੇ ਮੈਡੀਕਲ ਸੁਪਰਡੈਂਟ ਨੇ ਜਾਂਚ ਦਾ ਹਵਾਲਾ ਦੇ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਪੂਰੇ ਮਾਮਲੇ ਦੀ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਕਮਰੇ ਦੇ ਬੈੱਡ ਦੀ ਸਫ਼ਾਈ ਨਾ ਹੋਣ ’ਤੇ ਨਾਰਾਜ਼ ਹੋਏ CM ਮਾਨ, ਸੁਪਰਵਾਈਜ਼ਰ ਖ਼ਿਲਾਫ਼ ਲਿਆ ਐਕਸ਼ਨ
ਜਾਣਕਾਰੀ ਅਨੁਸਾਰ ਜੁਝਾਰ ਜੀਤ ਸਿੰਘ ਨਾਂ ਦੇ ਵਿਅਕਤੀ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਦੀ ਤਿੰਨ ਦਿਨ ਪਹਿਲਾਂ ਡਲਿਵਰੀ ਹੋਈ ਸੀ। ਬੁੱਧਵਾਰ ਸਵੇਰੇ ਉਸ ਨੇ ਡਾਕਟਰ ਨੂੰ ਛੁੱਟੀ ਦੇਣ ਲਈ ਕਿਹਾ। ਡਾਕਟਰ ਨੇ ਕਿਹਾ ਕਿ ਉਹ ਡਿਸਚਾਰਜ ਕਾਰਡ ਬਣਾ ਦੇਣਗੇ, ਉਸ ਤੋਂ ਬਾਅਦ ਅਸੀਂ ਛੁੱਟੀ ਲੈ ਲਵਾਂਗੇ। ਜੁਝਾਰ ਜੀਤ ਅਨੁਸਾਰ ਉਹ ਡਿਸਚਾਰਜ ਕਾਰਡ ਬਣਵਾਉਣ ਲਈ ਬੁੱਧਵਾਰ ਨੂੰ ਸਾਰਾ ਦਿਨ ਡਾਕਟਰਾਂ ਅੱਗੇ ਮਿੰਨਤਾਂ ਕਰਦਾ ਰਿਹਾ ਪਰ ਕਿਸੇ ਨੇ ਨਹੀਂ ਸੁਣੀ। ਜੁਝਾਰ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਜਦੋਂ ਮੈਂ ਇਸ ਦਾ ਰੋਸ ਪ੍ਰਗਟਾਇਆ ਤਾਂ ਡਾਕਟਰਾਂ ਨੇ ਮੇਰੀ ਪਤਨੀ ਅਤੇ ਬੱਚੇ ਨੂੰ ਵਾਰਡ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਜਦੋਂ ਮੈਂ ਡਾਕਟਰ ਨਾਲ ਗੱਲ ਕੀਤੀ ਤਾਂ ਉਸ ਨੇ ਮੈਨੂੰ ਬੁਰਾ-ਭਲਾ ਕਿਹਾ। ਮੇਰੇ ’ਤੇ ਸ਼ਰਾਬੀ ਹੋਣ ਦਾ ਦੋਸ਼ ਲਾਇਆ ਗਿਆ। ਮੈਂ ਅੰਮ੍ਰਿਤਧਾਰੀ ਸਿੱਖ ਹਾਂ। ਮੈਂ ਸ਼ਰਾਬ ਅਤੇ ਮਾਸ ਨੂੰ ਹੱਥ ਨਹੀਂ ਲਾਉਂਦਾ। ਗਾਇਨੀ ਵਾਰਡ ਵਿਚ ਡਾਕਟਰਾਂ ਨੇ ਮੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ, ਜਦੋਂ ਮੈਂ ਵੀਡੀਓ ਬਣਾਈ ਤਾਂ ਹਸਪਤਾਲ ਦੇ ਕਰਮਚਾਰੀ ਨੇ ਮੇਰਾ ਮੋਬਾਇਲ ਖੋਹ ਲਿਆ। ਉਸਨੇ ਕਿਹਾ ਕਿ ਇਹ ਪਵਿੱਤਰ ਹਸਪਤਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਬਣਾਇਆ ਗਿਆ ਹੈ ਪਰ ਇੱਥੇ ਜੂਨੀਅਰ ਡਾਕਟਰ ਆਪਣੀ ਮਰਜ਼ੀ ਕਰ ਰਹੇ ਹਨ, ਸੀਨੀਅਰ ਡਾਕਟਰ ਮੌਕੇ ’ਤੇ ਨਹੀਂ ਆਏ।
ਪੜ੍ਹੋ ਇਹ ਵੀ ਖ਼ਬਰ :ਹਰੀਕੇ ਪੱਤਣ ਵਿਖੇ ਦੋਹਰਾ ਕਤਲ, ਸਾਬਕਾ ਫ਼ੌਜੀ ਤੇ ਉਸ ਦੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ
ਪੀੜਤ ਪਰਿਵਾਰ ਦੀ ਮਦਦ ਲਈ ਪਹੁੰਚੇ ਸਮਾਜ ਸੇਵਕ ਨੂੰ ਬਣਾ ਲਿਆ ਬੰਧਕ
ਘਟਨਾ ਦੀ ਸੂਚਨਾ ਮਿਲਦਿਆਂ ਹੀ ਹਸਪਤਾਲ ਪਹੁੰਚੇ ਸਮਾਜ ਸੇਵੀ ਰਜਿੰਦਰ ਸਰਮਾ ਰਾਜੂ ਨੇ ਦੋਸ਼ ਲਾਇਆ ਕਿ ਡਾਕਟਰਾਂ ਨੇ ਉਸ ਨਾਲ ਮਾੜਾ ਵਿਵਹਾਰ ਕਰਦਿਆਂ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ। ਉਨ੍ਹਾਂ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਵੀ ਉਸ ਨਾਲ ਗੱਲ ਨਹੀਂ ਕੀਤੀ। ਦੂਜੇ ਪਾਸੇ ਗਾਇਨੀ ਵਾਰਡ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਡਿਸਚਾਰਜ਼ ਕਾਰਡ ਮੁਹੱਈਆ ਨਹੀਂ ਹੈ, ਜਿਸ ਕਾਰਨ ਛੁੱਟੀ ਨਹੀਂ ਦਿੱਤੀ ਗਈ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਸੇਵਾਵਾਂ ਵਿਚ ਸੁਧਾਰ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਜੂਨੀਅਰ ਡਾਕਟਰ ਆਪਣਾ ਕੰਮ ਕਰ ਰਹੇ ਹਨ ਅਤੇ ਸੀਨੀਅਰ ਡਾਕਟਰ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਵਿਖੇ ASI ਤੋਂ ਚੱਲੀ ਗੋਲੀ ਕਾਰਨ ਜ਼ਖ਼ਮੀ ਨੌਜਵਾਨ ਦੀ ਮੌਤ, ਮੁਅੱਤਲ ਕਰਨ ਮਗਰੋਂ ਪੁਲਸ ਮੁਲਾਜ਼ਮ ਗ੍ਰਿਫ਼ਤਾਰ
ਪਰਿਵਾਰਕ ਮੈਂਬਰਾਂ ਸਮੇਤ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਮੂਹਰੇ ਕਰਾਂਗੇ ਪ੍ਰਦਰਸ਼ਨ
ਆਰ. ਟੀ. ਆਈ. ਕਾਰਕੁੰਨ ਅਤੇ ਪ੍ਰਸਿੱਧ ਸਮਾਜ ਸੇਵਕ ਜੈ ਗੋਪਾਲ ਲਾਲੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਆਪਣੀ ਮਾੜੀ ਕਾਰਜਸ਼ੈਲੀ ਕਾਰਨ ਹਮੇਸ਼ਾ ਸੁਰਖੀਆਂ ਵਿਚ ਰਹਿੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਸਿਹਤ ਅਤੇ ਸਿੱਖਿਆ ਵਿਚ ਸੁਧਾਰ ਦੇ ਦਾਅਵੇ ਕਰ ਰਹੇ ਹਨ, ਜਦਕਿ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਹਸਪਤਾਲ ਵਿਚ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਜੂਨੀਅਰ ਡਾਕਟਰਾਂ ਦੇ ਹੱਥਾਂ ਵਿਚ ਐਮਰਜੈਂਸੀ ਚੱਲਦੀ ਹੈ, ਸੀਨੀਅਰ ਡਾਕਟਰ ਮੌਕੇ ’ਤੇ ਨਹੀਂ ਆਉਂਦੇ, ਗੁਰਸਿੱਖ ਨੂੰ ਸ਼ਰਾਬੀ ਕਹਿਣਾ ਬਹੁਤ ਮਾੜੀ ਗੱਲ ਹੈ। ਆਪਣੇ ਦੋਸ਼ਾਂ ਨੂੰ ਲੁਕਾਉਣ ਲਈ ਕਿਸੇ ਗੁਰਸਿੱਖ ਵਿਅਕਤੀ ’ਤੇ ਘਟੀਆ ਦੋਸ਼ ਲਗਾਉਣਾ ਗ਼ਲਤ ਹੈ। ਲਾਲੀ ਨੇ ਕਿਹਾ ਕਿ ਜੇਕਰ ਜਲਦੀ ਜੂਨੀਅਰ ਡਾਕਟਰਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ
ਮੈਡੀਕਲ ਸੁਪਰਡੈਂਟ ਘਟਨਾ ਤੋਂ ਅਣਜਾਣ
ਹਸਪਤਾਲ ਦੀ ਐਮਰਜੈਂਸੀ ਵਿਚ ਜੇਕਰ ਕੋਈ ਪੰਛੀ ਵੀ ਪਰ ਮਾਰ ਜਾਵੇ ਤਾਂ ਮੈਡੀਕਲ ਸੁਪਰਡੈਂਟ ਨੂੰ ਪਤਾ ਲੱਗ ਜਾਂਦਾ ਹੈ। ਹਸਪਤਾਲ ਦੀ ਐਮਰਜੈਂਸੀ ਵਿਚ ਕਈ ਘੰਟੇ ਤਕਰਾਰ ਹੁੰਦਾ ਰਿਹਾ ਪਰ ਮੈਡੀਕਲ ਸੁਪਰਡੈਂਟ ਕਰਮਜੀਤ ਸਿੰਘ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ‘ਜਗ ਬਾਣੀ’ ਨੇ ਜਦੋਂ ਉਨ੍ਹਾਂ ਨੂੰ ਮੋਬਾਇਲ ਰਾਹੀਂ ਇਸ ਘਟਨਾ ਬਾਰੇ ਪੁੱਛਿਆ ਤਾਂ ਉਸ ਨੇ ਅਣਜਾਣ ਹੁੰਦਿਆਂ ਕਿਹਾ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਮੈਨੂੰ ਭੇਜੀ ਜਾਵੇ, ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ।
ਚੌਰਾਹੇ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਖ਼ੌਫ਼ਨਾਕ ਸੀਨ ਦੇਖ ਸੁੰਨ ਹੋਇਆ ਪੂਰਾ ਪਿੰਡ
NEXT STORY