ਤਰਨਤਾਰਨ, (ਰਮਨ, ਆਹਲੂਵਾਲੀਆ)- ਅਸਲਾ ਲਾਇਸੈਂਸ ਲਈ ਪੰਜਾਬ ਸਰਕਾਰ ਵੱਲੋਂ ਡੋਪ ਟੈਸਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਸਬੰਧੀ ਹੁਣ ਜ਼ਿਲਾ ਪੱਧਰੀ ਹਸਪਤਾਲ ਵਿਚ 10 ਕਿਸਮ ਦੇ ਟੈਸਟਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਥਾਨਕ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਦੇ ਆਦੇਸ਼ਾਂ 'ਤੇ ਸਿਵਲ ਹਸਪਤਾਲ ਵਿਚ ਡੋਪ ਟੈਸਟ ਕਰਨ ਲਈ ਲੈਬਾਰਟਰੀ ਵਿਚ ਕਿੱਟਾਂ ਮੌਜੂਦ ਹੋ ਗਈਆਂ ਹਨ ਅਤੇ ਸਟਾਫ ਵੱਲੋਂ ਇਨ੍ਹਾਂ ਦੋ ਦਿਨਾਂ ਵਿਚ ਕੁਲ 92 ਡੋਪ ਟੈਸਟ ਕਰਨ ਦੌਰਾਨ 1 ਲੱਖ 38 ਹਜ਼ਾਰ ਰੁਪਏ ਵਸੂਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੀਤੇ ਗਏ ਡੋਪ ਟੈਸਟਾਂ 'ਚੋਂ 10 ਟੈਸਟ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚ ਇਹ ਵਿਅਕਤੀ ਵੱਖ-ਵੱਖ ਨਸ਼ੇ ਕਰਨ ਦੇ ਆਦੀ ਪਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੈਸਟਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ ਅਤੇ ਇਸ ਦੀ ਫੀਸ 1500 ਰੁਪਏ ਪ੍ਰਤੀ ਵਿਅਕਤੀ ਵਸੂਲ ਕਰ ਕੇ ਰਸੀਦ ਦਿੱਤੀ ਜਾਵੇਗੀ। ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਇਹ ਟੈਸਟ ਸਿਰਫ ਜ਼ਿਲਾ ਪੱਧਰੀ ਹਸਪਤਾਲ ਤਰਨਤਾਰਨ ਵਿਚ ਹੀ ਕੀਤੇ ਜਾਣਗੇ।
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਸ ਹਸਪਤਾਲ ਵਿਚ ਮਰੀਜ਼ਾਂ ਦੀ ਓ. ਪੀ. ਡੀ. ਜ਼ਿਆਦਾ ਹੋਣ ਕਾਰਨ ਡੋਪ ਟੈਸਟ ਨੂੰ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਲੈਬਾਰਟਰੀ ਟੈਕਨੀਸ਼ੀਅਨ ਪਰਮਜੀਤ ਸਿੰਘ, ਫਾਰਮਾਸਿਸਟ ਭੁਪਿੰਦਰ ਸਿੰਘ ਸੰਧੂ, ਡਾ. ਰਾਣਾ ਰਣਬੀਰ ਸਿੰਘ, ਡਾ. ਵੇਦ ਪ੍ਰਕਾਸ਼, ਡਾ. ਰਮਨਦੀਪ ਸਿੰਘ ਪੱਡਾ, ਡਾ. ਨੀਰਜ, ਗੁਰਦੇਵ ਸਿੰਘ ਢਿੱਲੋਂ ਐੱਸ. ਆਈ. ਆਦਿ ਹਾਜ਼ਰ ਸਨ।
ਰਾਤੋ-ਰਾਤ ਜੇ. ਸੀ. ਬੀ ਮਸ਼ੀਨ ਨਾਲ ਪਾਈਪਾਂ ਪਾਉਣ ਦਾ ਕੰਮ ਕਰਵਾਇਆ ਸ਼ੁਰੂ
NEXT STORY