ਜ਼ੀਰਾ, (ਗੁਰਮੇਲ)— ਪਿੰਡ ਸੇਖਵਾਂ ਵਿਖੇ ਕਰੀਬ ਅੱਧੀ ਰਾਤ ਨੂੰ ਸ਼ੱਕੀ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਕਾਬੂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੇਖਵਾਂ ਵਿਖੇ 2 ਮੋਟਰਸਾਈਕਲ ਸਵਾਰ ਪਿੰਡ ਵਿਚ ਘੁੰਮਦੇ ਦਿਖੇ। ਸ਼ੱਕੀ ਹਾਲਤ ਵਿਚ ਹੋਣ ਕਾਰਨ ਜਦ ਪਿੰਡ ਦੇ ਕੁਝ ਵਿਅਕਤੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਪਿੰਡ ਦੇ ਸੋਢੀਵਾਲਾ ਰੋਡ 'ਤੇ ਇਕ ਛੋਟਾ ਹਾਥੀ ਖੜ੍ਹਾ ਮਿਲਿਆ, ਜਿਸ ਵਿਚ ਡਰਾਉਣੇ ਨਕਾਬ, ਜ਼ਹਿਰੀਲੀ ਸਪਰੇਅ ਅਤੇ ਹੋਰ ਲੁੱਟਾਂ-ਖੋਹਾਂ ਕਰਨ ਵਾਲੇ ਔਜ਼ਾਰ ਤੇ ਹਥਿਆਰ ਵੀ ਮਿਲੇ, ਜਦੋਂ ਕਿ ਛੋਟੇ ਹਾਥੀ ਵਾਲੇ ਸ਼ੱਕੀ ਵਿਅਕਤੀ ਫਰਾਰ ਹੋ ਗਏ ਤੇ ਪਿੰਡ ਵਾਸੀਆਂ ਨੇ ਜ਼ੀਰਾ ਪੁਲਸ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ, ਜਿਸ 'ਤੇ ਜ਼ੀਰਾ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਇਸ ਗਿਰੋਹ ਕਾਰਨ ਹੋਣ ਵਾਲੀ ਵੱਡੀਆਂ ਵਾਰਦਾਤਾਂ, ਚੋਰੀਆਂ ਆਦਿ ਵੱਖ-ਵੱਖ ਥਿਊਰੀਆਂ 'ਤੇ ਪੁਲਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।
ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਸਾਰੀ ਸੱਚਾਈ ਲੋਕਾਂ ਸਾਹਮਣੇ ਆਵੇਗੀ। ਐੱਸ. ਐੱਚ. ਓ. ਥਾਣਾ ਸਦਰ ਜਤਿੰਦਰ ਸਿੰਘ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾਇਆ।
ਸਫਾਈ ਸੇਵਕਾਂ ਦੀ ਹੜਤਾਲ ਚੌਥੇ ਦਿਨ 'ਚ
NEXT STORY