ਪਟਿਆਲਾ (ਜੋਸਨ, ਰਾਣਾ) - ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਲ੍ਹਿੇ ਦੇ ਸਮੂਹ ਵਸਨੀਕਾਂ ਸਮੇਤ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਸਰਕਾਰ ਦੇ ਜਲ ਤੇ ਸਵੱਛਤਾ ਮੰਤਰਾਲੇ ਵੱਲੋਂ ਦੇਸ਼ ਦੇ ਸਾਰੇ ਸੂਬਿਆਂ ਤੇ ਜ਼ਿਲਿਆਂ ਦੀ ਗੁਣਾਤਮਕ ਤੇ ਗਿਣਾਤਮਕ ਅਾਧਾਰ ’ਤੇ ਦਰਜਾਬੰਦੀ ਕਰਨ ਲਈ ਕਰਵਾਏ ਜਾ ਰਹੇ ਪਹਿਲੇ ਸਵੱਛ ਸਰਵੇਖਣ ਗ੍ਰਾਮੀਣ-2018 ਦੀ ਸਫ਼ਲਤਾ ਲਈ ਆਪਣਾ ਯੋਗਦਾਨ ਪਾਉਣ। ਇਸ ਲਈ ਉਨ੍ਹਾਂ ਨੇ ਸਭ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਮੋਬਾਇਲ ਫੋਨ ’ਚ ਐੱਸ. ਐੱਸ. ਜੀ.18 ਐਪ ਡਾਊਨਲੋਡ ਕਰ ਕੇ ਫੀਡਬੈਕ ਦੇਣ ਤਾਂ ਜੋ ਪਟਿਆਲਾ ਜ਼ਿਲੇ ਦੇ ਪਿੰਡਾਂ ਨੂੰ ਸਵੱਛਤਾ ਸਰਵੇਖਣ ’ਚ ਪਹਿਲਾ ਦਰਜਾ ਮਿਲ ਸਕੇ। ਅੱਜ ਇਥੇ ਜ਼ਿਲੇ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ ਪਿੰਡਾਂ ਦੇ ਵਾਸੀਆਂ ਨੂੰ ਇਹ ਵੱਡਾ ਮੌਕਾ ਮਿਲ ਰਿਹਾ ਹੈ ਜਦੋਂ ਉਹ ਆਪਣੇ ਪਿੰਡ ਨੂੰ ਦੇਸ਼ ਦਾ ਸਭ ਤੋਂ ਸਾਫ਼ ਪਿੰਡ ਹੋਣ ਦਾ ਮਾਣ ਤੇ ਸਨਮਾਨ ਦਿਵਾ ਸਕਦੇ ਹਨ ਕਿਉਂਕਿ ਇਸ ਸਰਵੇਖਣ ਪਿਛੋਂ ਅੱਵਲ ਆਉਣ ਵਾਲੇ ਸੂਬਿਆਂ ਤੇ ਜ਼ਿਲਿਆਂ ਸਮੇਤ ਪਿੰਡਾਂ ਨੂੰ 2 ਅਕਤੂਬਰ 2018 ਨੂੰ ਇਨਾਮ ਦਿੱਤੇ ਜਾਣਗੇ।
ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਡਿਵੈਲਪਮੈਂਟ ਮੈਨੇਜਰ ਹਰਸ਼ ਗੋਇਲ ਨੇ ਇਸ ਐੱਸ. ਐੱਸ. ਜੀ. 18 ਮੋਬਾਇਲ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3.2 ਐੱਮ. ਬੀ. ਸਾਇਜ਼ ਦੇ ਇਸ ਐਪ ਰਾਹੀਂ ਸਿਰਫ ਚਾਰ ਆਸਾਨ ਪ੍ਰਸ਼ਨ ਪੁੱਛੇ ਜਾਂਦੇ ਹਨ ਤੇ ਇਨ੍ਹਾਂ ਦੇ ਜਵਾਬ ਨੂੰ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਫੀਡਬੈਕ ਦੇ ਜ਼ਿਲੇ ਨੂੰ 5 ਨੰਬਰ ਮਿਲਦੇ ਹਨ, ਇਸ ਲਈ ਪਟਿਆਲਾ ਜ਼ਿਲੇ ਨੂੰ ਇਕ ਨੰਬਰ ’ਤੇ ਲੈ ਕੇ ਆਉਣ ਲਈ ਵੱਧ ਤੋਂ ਵੱਧ ਲੋਕ ਇਸ ਐਪ ਰਾਹੀਂ ਫੀਡ ਬੈਕ ਦੇਣਾ ਯਕੀਨੀ ਬਣਾਉਣ। ਮੀਟਿੰਗ ਦੌਰਾਨ ਆਈ. ਏ. ਐੱਸ. ਆਧਿਕਾਰੀ (ਸਿਖਲਾਈ ਅਧੀਨ) ਰਾਹੁਲ ਸਿੰਧੂ, ਏ. ਡੀ. ਸੀ. (ਵਿਕਾਸ) ਪੂਨਮਦੀਪ ਕੌਰ, ਐੱਸ. ਡੀ. ਐੱਮ. ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਨਮਨ ਮਡ਼ਕਨ, ਐੱਸ. ਪੀ. ਸਿਟੀ ਕੇਸਰ ਸਿੰਘ, ਡੀ. ਐੱਸ. ਪੀ. ਯੋਗੇਸ਼ ਸ਼ਰਮਾ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਅਸੀਂ 10 ਸਾਲ ਖਜ਼ਾਨਾ ਭਰੀ ਰੱਖਿਆ, ਕਾਂਗਰਸ ਡੇਢ ਸਾਲ ਤੋਂ ਖਾਲੀ ਹੋਣ ਦੀ ਰੱਟ ਲਾ ਰਹੀ ਹੈ : ਢੀਂਡਸਾ
NEXT STORY