ਮੋਗਾ (ਕਸ਼ਿਸ਼ ਸਿੰਗਲਾ) : ਅੰਮ੍ਰਿਤਸਰ ਵਿਚ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਵਾਲਾ ਵਿਅਕਤੀ ਆਕਾਸ਼ ਸਿੰਘ ਦਾ ਪਰਿਵਾਰ ਪੱਤਰਕਾਰਾਂ ਸਾਹਮਣੇ ਆਇਆ ਹੈ। ਮੁਲਜ਼ਮ ਦੀ ਮਾਤਾ ਨੇ ਰੋਂਦਿਆਂ ਕਿਹਾ ਕਿ ਜੋ ਮੇਰੇ ਪੁੱਤ ਨੇ ਕੀਤਾ ਹੈ ਉਹ ਸਰਾਸਰ ਗਲਤ ਹੈ ਜੇ ਗਲਤੀ ਕੀਤੀ ਹੈ ਤਾਂ ਸਜ਼ਾ ਵੀ ਜ਼ਰੂਰ ਮਿਲਣੀ ਚਾਹੀਦੀ ਹੈ। ਮੁਲਜ਼ਮ ਦੀ ਮਾਤਾ ਆਸ਼ਾ ਰਾਣੀ ਨੇ ਕਿਹਾ ਕਿ ਆਕਾਸ਼ ਸਿੰਘ ਤਿੰਨ ਚਾਰ ਸਾਲ ਪਹਿਲਾਂ ਦੁਬਈ ਜਾਣ ਤੋਂ ਪਹਿਲਾਂ ਮੈਨੂੰ ਮਿਲ ਕੇ ਗਿਆ ਸੀ ਪਰ ਉਸ ਤੋਂ ਬਾਅਦ ਉੱਥੇ ਜਾ ਕੇ ਸਾਨੂੰ ਕਿਹਾ ਕਿ ਮੈਂ ਤੁਹਾਡੇ ਮਰਨ 'ਤੇ ਵੀ ਤੁਹਾਨੂੰ ਚਿਤਾ ਦੇਣ ਨਹੀਂ ਆਵਾਂਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਲਕੇ ਜਲੰਧਰ ਅਤੇ ਲੁਧਿਆਣਾ ਵਿਚ ਬੰਦ ਦੀ ਕਾਲ, ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ
ਦੁਬਈ ਤੋਂ ਆ ਕੇ ਉਹ ਆਪਣੀ ਨਾਨੀ ਨੂੰ ਮਿਲ ਕੇ ਅੰਮ੍ਰਿਤਸਰ ਸਾਹਿਬ ਕਿਰਾਏ 'ਤੇ ਰਹਿਣ ਲੱਗ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਦੁਬਈ ਗਿਆ ਸੀ ਤਾਂ ਕਲੀਨ ਸ਼ੇਪ ਸੀ ਉੱਥੇ ਜਾ ਕੇ ਸਿੱਖੀ ਸਰੂਪ ਵਿਚ ਵਾਪਸ ਆਇਆ ਸੀ। ਉਨ੍ਹਾਂ ਕਿਹਾ ਕਿ ਜੇ ਉਸ ਨੇ ਗ਼ਲਤੀ ਕੀਤੀ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਮੁਲਜ਼ਮ ਆਕਾਸ਼ ਦਾ ਪਰਿਵਾਰ ਧਰਮਕੋਟ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਉਹ ਤਿੰਨ ਭਰਾ ਅਤੇ ਇਕ ਭੈਣ ਹੈ। ਉਹ ਅਤੇ ਉਸਦੇ ਭਰਾ ਅਣਵਿਆਹੇ ਹਨ। ਉਸਦਾ ਪਰਿਵਾਰ ਮਜ਼ਦੂਰੀ ਵਜੋਂ ਕੰਮ ਕਰਦਾ ਹੈ ਜੋ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਛੁੱਟੀ ਦੇ ਬਾਵਜੂਦ ਖੁੱਲ੍ਹੇ ਕਈ ਸਕੂਲ, ਹੋਵੇਗੀ ਕਾਰਵਾਈ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਅੰਮ੍ਰਿਤਸਰ ਨੂੰ ਮਿਲਿਆ ਮੇਅਰ
NEXT STORY