ਚੰਡੀਗੜ੍ਹ (ਭੁੱਲਰ) : ਲੋਕਾਂ ਨੂੰ ਵੋਟਾਂ ਬਣਾਉਣ ਅਤੇ ਵੋਟਰ ਵਜੋਂ ਆਪਣੇ ਵੇਰਵਿਆਂ ਨੂੰ ਜਾਂਚਣ ਲਈ ਪ੍ਰੇਰਿਤ ਕਰਨ ਵਾਸਤੇ ਰਾਜ ਪੱਧਰੀ ਸਵੀਪ ਕੋਆਰਡੀਨੇਸ਼ਨ ਕੋਰ ਕਮੇਟੀ ਦੀ ਦਫਤਰ ਮੁੱਖ ਚੋਣ ਅਫਸਰ, ਪੰਜਾਬ, ਵਿਖੇ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਵੱਲੋਂ ਕੀਤੀ ਗਈ। ਮੀਟਿੰਗ 'ਚ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਸਥਾਨਕ ਸਰਕਾਰ, ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਈ-ਗਵਰਨਸ ਸੋਸਾਇਟੀ ਪੰਜਾਬ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ, ਲੋਕ ਸੰਪਰਕ ਵਿਭਾਗ, ਯੁਵਕ ਸੇਵਾਵਾਂ, ਡਾਇਰੈਕਟਰ, ਖੇਡਾਂ, ਸੱਭਿਆਚਾਰਕ ਮਾਮਲੇ, ਸਿਹਤ ਤੇ ਪਰਿਵਾਰ ਭਲਾਈ, ਡੀ. ਪੀ. ਆਈ. (ਕਾਲਜਾਂ), ਡੀ. ਪੀ. ਆਈ. (ਸੈਕੰਡਰੀ) ਅਤੇ ਡੀ. ਪੀ. ਆਈ. (ਐਲੀਮੈਂਟਰੀ) ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਮੌਜੂਦਾ ਸਮੇਂ ਸਾਨੂੰ ਸਵੀਪ ਗਤੀਵਿਧੀਆਂ ਅਧੀਨ ਵੋਟਰ ਐਨਰੋਲਮੈਂਟ ਅਤੇ ਵੋਟਰ ਵਜੋਂ ਚੋਣ ਵਿਭਾਗ ਦੀਆਂ ਸੂਚੀਆਂ 'ਚ ਦਰਜ ਵੇਰਵਿਆਂ ਦੀ ਜਾਂਚ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵੱਲ ਹੋਰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ 'ਚ ਦਰਜ ਵੇਰਵੇ ਦੀ ਜਾਂਚ ਕਰਨ ਲਈ ਬੀ. ਐੱਲ. ਓ. ਘਰ-ਘਰ ਜਾ ਰਹੇ ਹਨ ਪਰ ਇਸ ਨੂੰ ਸੌਖਾਲਾ ਬਣਾਉਣ ਲਈ ਵੋਟਰ ਚੋਣ ਕਮਿਸ਼ਨ ਦੀ ਵੈੱਬਸਾਈਟ ਐੱਨ. ਵੀ. ਐੱਸ. ਪੀ., ਮੋਬਾਇਲ ਐਪ ਵੋਟਰ ਹੈਲਪਲਾਈਨ, ਕਾਮਨ ਸਰਵਿਸ ਸੈਂਟਰ ਅਤੇ ਈ. ਆਰ. ਓ. ਰਾਹੀਂ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਰਾਜੂ ਨੇ ਮੀਟਿੰਗ 'ਚ ਹਾਜ਼ਰ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗ ਅਧੀਨ ਆਉਂਦੇ ਕਰਮਚਾਰੀਆਂ ਦੀ ਵੋਟਰ ਵਜੋਂ ਆਨਲਾਈਨ ਵੈਰੀਫਿਕੇਸ਼ਨ ਨੂੰ ਯਕੀਨੀ ਬਣਾਉਣ।
ਦੇਹ ਵਪਾਰ ਦੇ ਅੱਡੇ 'ਤੇ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜਾ
NEXT STORY