ਅੰਮ੍ਰਿਤਸਰ : ਪੰਜਾਬ ਦੀ ਸਿਆਸਤ 'ਚ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਮੁੜ ਸਰਗਰਮ ਹੋਣ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਅੰਦਰ ਫਿਰ ਤੋਂ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਡਾ. ਨਵਜੋਤ ਕੌਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਟਿਕਟ ਮਿਲੇ ਜਾਂ ਨਾ ਮਿਲੇ, ਉਹ ਅੰਮ੍ਰਿਤਸਰ ਈਸਟ ਤੋਂ ਜ਼ਰੂਰ ਚੋਣ ਲੜੇਗੀ। ਪਰ ਹੁਣ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂਆਂ 'ਤੇ ਸ਼ਰੇਆਮ ਨਿਸ਼ਾਨਾ ਸਾਧ ਕੇ ਕਾਂਗਰਸ ਦੀ ਅੰਦਰੂਨੀ ਲੜਾਈ ਨੂੰ ਸਿਖਰ 'ਤੇ ਪਹੁੰਚਾ ਦਿੱਤਾ ਹੈ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਪੜ੍ਹੋ ਖ਼ਬਰ
ਆਪਣੇ ਹੀ ਆਗੂਆਂ 'ਤੇ ਵੱਡਾ ਹਮਲਾ: 'ਅਕਾਲੀ ਦਲ, ਮਜੀਠੀਆ ਟੀਮ'
ਤਾਜ਼ਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕਾਂਗਰਸ ਵੱਲੋਂ ਅੰਮ੍ਰਿਤਸਰ ਈਸਟ ਹਲਕੇ ਦੀ ਕਮਾਨ ਸਾਬਕਾ ਸੰਸਦ ਮੈਂਬਰ ਜਸਬੀਰ ਡਿੰਪਾ ਨੂੰ ਸੌਂਪੀ ਗਈ। ਹਾਲ ਹੀ ਵਿੱਚ ਡਿੰਪਾ ਕਾਂਗਰਸ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼ਿਵਾਨੀ ਸ਼ਰਮਾ ਦੇ ਘਰ ਮੁਲਾਕਾਤ ਲਈ ਪਹੁੰਚੇ। ਇਸ ਮੁਲਾਕਾਤ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ 'ਤੇ ਪੋਸਟ ਹੋਈ ਤਾਂ ਡਾ. ਨਵਜੋਤ ਕੌਰ ਨੇ ਇਸ 'ਤੇ ਟਿੱਪਣੀ ਕਰਦਿਆਂ ਲਿਖਿਆ: "ਅਕਾਲੀ ਦਲ, ਮਜੀਠੀਆ ਟੀਮ"! ਉਨ੍ਹਾਂ ਦੀ ਇਸ ਤਿੱਖੀ ਟਿੱਪਣੀ ਨੇ ਸਿਆਸਤ ਵਿੱਚ ਭਾਰੀ ਹਲਚਲ ਮਚਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਲੋਕ ਸਵਾਲ ਕਰ ਰਹੇ ਹਨ ਕਿ ਮਹਿਲਾ ਮੋਰਚਾ ਪ੍ਰਧਾਨ ਕਿਸ ਪਾਰਟੀ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ CM ਮਾਨ ਦਾ ਵੱਡਾ ਤੋਹਫਾ, ਮੁਆਵਜ਼ਾ ਰਾਸ਼ੀ ਵੰਡਣ ਦੀ ਕੀਤੀ ਸ਼ੁਰੂਆਤ
ਇਕਜੁੱਟਤਾ ਦੇ ਯਤਨ ਫੇਲ੍ਹ
ਪਾਰਟੀ ਦੇ ਸੀਨੀਅਰ ਆਗੂ, ਜਿਵੇਂ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ, ਪਾਰਟੀ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਕਿਉਂਕਿ ਉਨ੍ਹਾਂ ਸਪੱਸ਼ਟ ਕਿਹਾ ਸੀ ਕਿ ਮੁੱਖ ਮੰਤਰੀ ਤਾਂ ਹੀ ਬਣੇਗਾ ਜੇ ਕਾਂਗਰਸ ਜਿੱਤੇਗੀ। ਪਰ ਜਿਉਂ ਹੀ ਸਿੱਧੂ ਪਰਿਵਾਰ ਨੇ ਵਾਪਸੀ ਕੀਤੀ, ਉਨ੍ਹਾਂ ਨੇ ਮੁੜ ਆਪਣੀ ਪਾਰਟੀ ਦੇ ਆਗੂਆਂ 'ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ-ਪੰਜਾਬ ਦਾ ਮੌਸਮ ਲੈ ਰਿਹਾ ਕਰਵਟ, ਪੜ੍ਹੋ ਵਿਭਾਗ ਦੀ ਨਵੀਂ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੈਂਗਸਟਰ ਵੱਲੋਂ ਕਾਰੋਬਾਰੀ 'ਤੇ ਜਾਨਲੇਵਾ ਹਮਲਾ, ਪਿਸਤੌਲ ਦੇ ਬੱਟ ਤੇ ਸੂਏ ਮਾਰ ਕੇ ਕੀਤਾ ਜ਼ਖ਼ਮੀ
NEXT STORY