ਚੰਡੀਗੜ੍ਹ (ਸੁਸ਼ੀਲ): ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪੰਜਾਬ ਯੂਨੀਵਰਸਿਟੀ (ਪੀ.ਯੂ.) ਦੀ 72ਵੀਂ ਕਨਵੋਕੇਸ਼ਨ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਆ ਰਹੇ ਹਨ। ਪ੍ਰੋਗਰਾਮ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿਚ ਹੋਵੇਗਾ। ਇਸ ਦੇ ਲਈ ਚੰਡੀਗੜ੍ਹ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪੁਲਸ ਦੀ ਮੰਨੀਏ ਤਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ 10 ਮਾਰਚ ਨੂੰ ਚੰਡੀਗੜ੍ਹ ਪਹੁੰਚ ਜਾਣਗੇ। ਉਹ 12 ਮਾਰਚ ਨੂੰ ਪੰਜਾਬ ਯੂਨੀਵਰਸਿਟੀ (ਪੀ.ਯੂ.) ਦੀ 72ਵੀਂ ਕਨਵੋਕੇਸ਼ਨ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਪੂਰੀ ਕੀਤੀ ਗਾਰੰਟੀ, ਮੁੱਖ ਮੰਤਰੀ ਨੇ ਖੁਦ ਦਿੱਤੀ ਜਾਣਕਾਰੀ
ਰਾਸ਼ਟਰਪਤੀ ਦੀ ਆਗਮਨ ਸਬੰਧੀ ਸੈਕਟਰ 9 ਦੇ ਪੁਲਸ ਹੈੱਡਕੁਆਰਟਰ ਵਿਖੇ ਐੱਸ.ਐੱਸ.ਪੀ. ਲਾਅ ਐਂਡ ਆਰਡਰ ਕੰਵਰਦੀਪ ਕੌਰ ਅਤੇ ਐੱਸ.ਐੱਸ.ਪੀ. ਟਰੈਫਿਕ ਸੁਮੇਰ ਪ੍ਰਤਾਪ ਨੇ ਮੀਟਿੰਗ ਕੀਤੀ। ਮੀਟਿੰਗ ਵਿਚ ਡੀ.ਐੱਸ.ਪੀ. ਅਤੇ ਥਾਣਾ ਇੰਚਾਰਜ ਮੌਜ਼ੂਦ ਸਨ। ਰਾਸ਼ਟਰਪਤੀ ਦੇ ਆਉਣ ’ਤੇ ਹਵਾਈ ਅੱਡੇ ਤੋਂ ਲੈ ਕੇ ਪੰਜਾਬ ਰਾਜ ਭਵਨ ਤੱਕ ਸੜਕ ਦੇ ਦੋਵੇਂ ਪਾਸੇ ਪੁਲਸ ਮੁਲਾਜ਼ਮ ਤਾਇਨਾਤ ਹੋਣਗੇ। ਮੁੱਖ ਇਮਾਰਤਾਂ ਦੇ ਉੱਪਰ ਸਨਾਈਪਰ ਦੇ ਨਾਲ ਜਵਾਨ ਤਾਇਨਾਤ ਕੀਤੇ ਜਾਣਗੇ। ਰਾਸ਼ਟਰਪਤੀ ਦੇ ਆਉਣ ਨੂੰ ਲੈ ਕੇ ਟ੍ਰੈਫਿਕ ਰੂਟ ਬਣਾਇਆ ਗਿਆ ਹੈ। ਰਾਸ਼ਟਰਪਤੀ ਦੇ ਕਾਫਲੇ ਦੌਰਾਨ ਆਮ ਲੋਕਾਂ ਦੀ ਆਵਾਜਾਈ ਨੂੰ ਰੋਕਿਆ ਜਾਵੇਗਾ। ਕਈ ਥਾਵਾਂ ’ਤੇ ਟਰੈਫਿਕ ਨੂੰ ਡਾਇਵਰਟ ਵੀ ਕੀਤਾ ਜਾਵੇਗਾ।
9 ਮਾਰਚ ਨੂੰ ਹੋਵੇਗੀ ਰਿਹਰਸਲ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਆਉਣ ਤੋਂ ਪਹਿਲਾਂ ਚੰਡੀਗੜ੍ਹ ਪੁਲਸ ਰਿਹਰਸਲ ਕਰੇਗੀ। ਰਿਹਰਸਲ 9 ਮਾਰਚ ਦਿਨ ਐਤਵਾਰ ਨੂੰ ਹੋਵੇਗੀ। ਏਅਰਪੋਰਟ ਤੋਂ ਲੈ ਕੇ ਪੰਜਾਬ ਰਾਜ ਭਵਨ ਤੱਕ ਰਿਹਰਸਲ ਹੋਵੇਗੀ। ਪੰਜਾਬ ਯੂਨੀਵਰਸਿਟੀ ਤੱਕ ਰਿਹਰਸਲ ਕੀਤੀ ਜਾਏਗੀ। ਚੰਡੀਗੜ੍ਹ ਪੁਲਸ ਨੇ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਨੇੜੇ ਫੋਰਸ ਤਾਇਨਾਤ ਕਰ ਦਿੱਤੀ ਹੈ।
ਦੋ ਦਿਨ ਤੱਕ ਦੌੜਦੀ ਰਹੇਗੀ ਪੁਲਸ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੋ ਦਿਨ ਚੰਡੀਗੜ੍ਹ ’ਚ ਰਹਿਣਗੇ। ਇਸ ਦੌਰਾਨ ਚੰਡੀਗੜ੍ਹ ਪੁਲਸ ਦੌੜਦੀ ਰਹੇਗੀ। ਰਾਸ਼ਟਰਪਤੀ ਸ਼ਹਿਰ ਵਿਚ ਵੱਖ-ਵੱਖ ਪ੍ਰੋਗਰਾਮਾਂ ਵਿਚ ਜਾ ਸਕਦੀ ਹਨ। ਇਸ ਕਾਰਨ ਪੁਲਸ ਉਨ੍ਹਾਂ ਲਈ ਵਿਸ਼ੇਸ਼ ਰੂਟ ਬਣਾਏਗੀ। ਇਸ ਤੋਂ ਇਲਾਵਾ ਰਾਸ਼ਟਰਪਤੀ ਦੇ ਆਉਣ-ਜਾਣ ਈਸਟ ਅਤੇ ਸੈਂਟਰਲ ਡਿਵੀਜ਼ਨ ਵਿਚ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਤਹਿਸੀਲਦਾਰਾਂ ਦੀਆਂ ਬਦਲੀਆਂ ਮਗਰੋਂ ਨਵੇਂ ਹੁਕਮ ਜਾਰੀ, ਚੁੱਕਿਆ ਗਿਆ ਇਕ ਹੋਰ ਕਦਮ
1,000 ਵਿਦਿਆਰਥੀਆਂ ਨੂੰ ਰਾਸ਼ਟਰਪਤੀ ਦੇਣਗੇ ਡਿਗਰੀਆਂ
ਇਸ ਪ੍ਰੋਗਰਾਮ ਵਿਚ ਕਈ ਮੰਤਰੀ ਅਤੇ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਵੀ ਮੌਜੂਦ ਰਹਿਣਗੇ। ਇਸ ਮੌਕੇ ਓਲੰਪੀਅਨ ਨੀਰਜ ਚੋਪੜਾ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਲਗਭਗ 1,000 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। 2015 ਵਿਚ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਸੀ। ਮੁਰਮੂ ਰਾਜ ਭਵਨ ਵਿਖੇ ਵਿਸ਼ੇਸ਼ ਮਹਿਮਾਨ ਹੋਣਗੇ ਅਤੇ 10 ਮਾਰਚ ਨੂੰ ਰਾਸ਼ਟਰਪਤੀ ਚੰਡੀਗੜ੍ਹ ਪਹੁੰਚਣਗੇ। ਇਕ ਦਿਨ ਬਾਅਦ ਉਨ੍ਹਾਂ ਦਾ ਬਠਿੰਡਾ ਦੀ ਇਕ ਯੂਨੀਵਰਸਿਟੀ ਵਿਚ ਇਕ ਸਮਾਗਮ ਵਿਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ। ਰਾਜ ਭਵਨ ਵਿਚ ਉਨ੍ਹਾਂ ਦੇ ਠਹਿਰਨ ਦੀਆਂ ਤਿਆਰੀਆਂ ਪਹਿਲਾਂ ਹੀ ਚੱਲ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਚੂਹੜਵਾਲ 'ਚੋਂ ਨਾਜਾਇਜ਼ ਸ਼ਰਾਬ ਸਣੇ ਤਸਕਰ ਕਾਬੂ
NEXT STORY