ਗੁਰਦਾਸਪੁਰ (ਵਿਨੋਦ) : ਸੀ.ਆਈ.ਏ. ਸਟਾਫ ਗੁਰਦਾਸਪੁਰ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਨਸ਼ੇ ਲਈ ਵਲਤੇ ਜਾਣ ਵਾਲੇ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਆਂ ਹਨ। ਦੋਸ਼ੀ ਘਰ ਵਿਚ ਦਰਜੀ ਦੀ ਦੁਕਾਨ ਕਰਦਾ ਹੈ ਅਤੇ ਇਸ ਦੀ ਆੜ ਵਿਚ ਨੌਜਵਾਨਾਂ ਨੂੰ ਨਸ਼ਾ ਪੂਰਤੀ ਵਿਚ ਕੰਮ ਆਉਣ ਵਾਲੀਆਂ ਗੋਲੀਆਂ ਅਤੇ ਕੈਪਸੂਲ ਵੇਚਦਾ ਸੀ।
ਇਸ ਸੰਬੰਧੀ ਸੀ.ਆਈ.ਏ. ਸਟਾਫ ਗੁਰਦਾਸਪੁਰ ਦੇ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਡੀ.ਐੱਸ.ਪੀ ਸਪੈਸ਼ਲ ਬ੍ਰਾਂਚ ਗੁਰਬੰਸ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੀ.ਆਈ.ਏ. ਸਟਾਫ ਗੁਰਦਾਸਪੁਰ ਦੀ ਇਕ ਪੁਲਸ ਪਾਰਟੀ ਸਹਾਇਕ ਸਬ ਇੰਸਪੈਕਟਰ ਗੁਰਦਰਸ਼ਨ ਸਿੰਘ ਦੀ ਅਗਵਾਈ ਵਿਚ ਗਸ਼ਤ ਕਰ ਰਹੀ ਸੀ ਕਿ ਇਕ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਵਾਪਸ ਜਾਣ ਲੱਗਾ। ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਾਲਾਸ਼ੀ ਲਈ ਤਾਂ ਉਸ ਤੋਂ ਪਾਰਵਾਨ ਸਪਾਸ ਕੈਪਸੂਲ-110, ਐਲਪਲੇਸ ਗੋਲੀਆ-80 ਬਰਾਮਦ ਹੋਈਆਂ। ਦੋਸ਼ੀ ਦੀ ਪਹਿਚਾਣ ਸੁਲੱਖਣ ਰਾਜ ਉਰਫ਼ ਸੁੱਖਾ ਪੁੱਤਰ ਬਾਜੋ ਰਾਮ ਨਿਵਾਸੀ ਪਿੰਡ ਹੇਮਰਾਜਪੁਰ ਦੇ ਰੂਪ ਵਿਚ ਹੋਈ।
ਦੋਸ਼ੀ ਦੇ ਵਿਰੁੱਧ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਵਿਚ ਐੱਨ.ਡੀ.ਪੀ.ਐੱਸ ਐਕਟ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਸ ਦਾ ਮੋਟਰਸਾਈਕਲ ਨੰਬਰ ਪੀਬੀ-21ਈ-5268 ਵੀ ਪੁਲਸ ਨੇ ਕਬਜ਼ੇ ਵਿਚ ਲਿਆ ਹੈ। ਪੁੱਛਹੈੱਛ ਵਿਚ ਦੋਸ਼ੀ ਨੇ ਸਵੀਕਾਰ ਕੀਤਾ ਕਿ ਉਹ ਪਿੰਡ ਵਿਚ ਆਪਣੇ ਘਰ ਵਿਚ ਦਰਜੀ ਦਾ ਕੰਮ ਕਰਦਾ ਹੈ ਅਤੇ ਇਸ ਦੀ ਆੜ ਵਿਚ ਉਹ ਨੌਜਵਾਨਾਂ ਨੂੰ ਨਸ਼ਾ ਪੂਰਤੀ ਲਈ ਕੈਪਸੂਲ ਆਦਿ ਵੇਚਦਾ ਹੈ।
ਤਨਖ਼ਾਹਾਂ ਦਾ ਬਜਟ ਜਾਰੀ ਹੋਣ 'ਤੇ 10ਵੇਂ ਦਿਨ ਭੁੱਖ-ਹੜਤਾਲ ਖ਼ਤਮ
NEXT STORY