ਗੁਰਦਾਸਪੁਰ (ਹਰਮਨ, ਵਿਨੋਦ)-ਪੰਜਾਬ ਅੰਦਰ 17 ਮਾਰਚ ਨੂੰ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦਾ ਕੰਮ ਹੋਣ ਤੋਂ ਬਾਅਦ ਹੁਣ ਸ਼ਰਾਬ ਦੇ ਰੇਟ ਵਧਣੇ-ਘਟਣੇ ਸ਼ੁਰੂ ਹੋ ਗਏ ਹਨ। ਖਾਸ ਤੌਰ ’ਤੇ ਜਿਹੜੇ ਸਰਕਲਾਂ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਠੇਕੇਦਾਰਾਂ ਨੂੰ ਮੁੜ ਉਸੇ ਸਰਕਲ ਦੀ ਅਲਾਟਮੈਂਟ ਨਹੀਂ ਹੋਈ, ਉਨ੍ਹਾਂ ਵੱਲੋਂ ਹੁਣ ਸ਼ਰਾਬ ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਗੁਰਦਾਸਪੁਰ ਜ਼ਿਲ੍ਹੇ ਅੰਦਰ ਬਟਾਲਾ ਅਤੇ ਧਾਰੀਵਾਲ ਵਿਚ ਸ਼ਰਾਬ ਸਸਤੇ ਰੇਟਾਂ ’ਤੇ ਵਿਕ ਰਹੀ ਹੈ, ਜਦਕਿ ਅੰਮ੍ਰਿਤਸਰ ਵਿਚ ਵੀ ਇਕ ਸਰਕਲ ਅੰਦਰ ਸ਼ਰਾਬ ਦੀਆਂ ਕੀਮਤਾਂ ਘਟੀਆਂ ਹਨ।
ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਦੱਸਣਯੋਗ ਹੈ ਕਿ ਪੁਰਾਣੇ ਠੇਕੇਦਾਰ ਆਪਣੇ ਪਹਿਲੇ ਸਰਕਲਾਂ ਵਿਚ 31 ਮਾਰਚ ਤੱਕ ਕੰਮ ਕਰਨਗੇ ਜਿਸ ਦੇ ਬਾਅਦ 1 ਅਪ੍ਰੈਲ ਤੋਂ ਨਵੇਂ ਠੇਕੇਦਾਰ ਅਲਾਟ ਹੋਏ ਨਵੇਂ ਸਰਕਲਾਂ ਵਿਚ ਸ਼ਰਾਬ ਵੇਚਣ ਦਾ ਕੰਮ ਕਰਨਗੇ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਅੰਦਰ ਜਿਹੜੇ ਸ਼ਰਾਬ ਕਾਰੋਬਾਰੀਆਂ ਦਾ ਕੰਮ ਫਿਰ ਤੋਂ ਸ਼ੁਰੂ ਹੋ ਗਿਆ ਹੈ, ਉਨ੍ਹਾਂ ਵੱਲੋਂ ਆਪਣਾ ਸਾਮਾਨ ਘੱਟ ਕੀਮਤਾਂ ’ਤੇ ਨਹੀਂ ਵੇਚਿਆ ਜਾ ਰਿਹਾ ਅਤੇ ਜਿਹੜੇ ਠੇਕੇਦਾਰਾਂ ਨੂੰ ਨਵੇਂ ਸੈਸ਼ਨ 2025-26 ਵਿਚ ਕੰਮ ਨਹੀਂ ਮਿਲਿਆ, ਉਨ੍ਹਾਂ ਨੇ ਆਪਣਾ ਪੁਰਾਣਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੈ। ਇਸ ਸ਼ਰਾਬ ਨੂੰ ਖਰੀਦਣ ਲਈ ਲੋਕਾਂ ਵਿਚ ਦੌੜ ਲੱਗੀ ਹੋਈ ਹੈ।
ਇਹ ਵੀ ਪੜ੍ਹੋ- ਤਿੰਨ ਬੱਚਿਆਂ ਦੇ ਪਿਓ ਸਿਰ 'ਤੇ ਚੜੀ ਆਸ਼ਕੀ, ਪਤਨੀ ਨੇ ਰੰਗੇ ਹੱਥੀਂ ਫੜਿਆ ਤੇ ਫਿਰ...
ਇਥੋਂ ਤੱਕ ਹਾਲਾਤ ਬਣੇ ਹੋਏ ਹਨ ਕਿ ਮਹਿੰਗੇ ਰੇਟ ਵਾਲੀ ਸਕੌਚ ਵੀ ਬਹੁਤ ਘੱਟ ਰੇਟ ’ਤੇ ਵਿਕ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਗਰਮੀ ਵਧਣ ਦੀ ਸੂਰਤ ਵਿਚ ਜਿਥੇ ਹੋਰ ਠੰਡੀਆਂ ਚੀਜ਼ਾਂ ਦੀ ਵਿਕਰੀ ਵਧੇਗੀ ਉਥੇ ਬੀਅਰ ਦੀ ਵਿਕਰੀ ਵਿਚ ਵੀ ਭਾਰੀ ਵਾਧਾ ਹੋਵੇਗਾ, ਜਿਸ ਕਾਰਨ ਲੋਕ ਬੀਅਰ ਦਾ ਸਟਾਕ ਇਕੱਠਾ ਕਰਨ ਦੀ ਕੋਸ਼ਿਸ਼ ਵਿਚ ਵੀ ਲੱਗੇ ਹੋਏ ਹਨ ਪਰ ਦੂਜੇ ਪਾਸੇ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਨੇ ਅਜਿਹੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਵਿਭਾਗ ਵੱਲੋਂ ਜਾਰੀ ਕੀਤੇ ਪਰਮਿਟ ਤੋਂ ਬਗੈਰ ਸ਼ਰਾਬ ਸਟੋਰ ਕੀਤੀ ਜਾਂ ਇਸ ਦੀ ਟਰਾਂਸਪੋਰਟੇਸ਼ਨ ਕੀਤੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਵੱਖ-ਵੱਖ ਥਾਈਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਕੋਲੋਂ ਨਾਜਾਇਜ਼ ਅਤੇ ਨਿਰਧਾਰਿਤ ਮਾਤਰਾ ਤੋਂ ਜ਼ਿਆਦਾ ਸ਼ਰਾਬ ਬਰਾਮਦ ਹੋਈ ਤਾਂ ਐੱਫ.ਆਈ.ਆਰ. ਦਰਜ ਕਰਨ ਸਮੇਤ ਹੋਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ, 4 ਸਾਲਾ ਬੱਚੇ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭ੍ਰਿਸ਼ਟਾਚਾਰ ਨੂੰ ਲੈ ਕੇ ਅਫ਼ਸਰਾਂ ਨੂੰ ਸਿੱਧੀ ਹੋਈ ਪੰਜਾਬ ਸਰਕਾਰ, 26 ਮਾਰਚ ਤੱਕ ਦਿੱਤੀ Deadline
NEXT STORY