ਚੰਡੀਗੜ੍ਹ (ਦਰਪਣ): ਸ਼ਹਿਰ 'ਚ ਜਿੱਥੇ ਮੰਗਲਵਾਰ ਨੂੰ ਅਕਾਲੀਆਂ ਦੀ ਵੱਡੀ ਰੈਲੀ ਚੱਲ ਰਹੀ ਸੀ, ਉੱਥੇ ਹੀ ਦੂਜੇ ਪਾਸੇ ਇਸ ਰੈਲੀ 'ਚ ਪੰਜਾਬ ਤੋਂ ਆਏ ਲੋਕ ਠੇਕਿਆਂ 'ਤੇ ਸ਼ਰਾਬਾਂ ਪੀਂਦੇ ਹੋਏ ਨਜ਼ਰ ਆਏ।

ਸਿਰਫ ਇੰਨਾ ਹੀ ਨਹੀਂ, ਲੋਕਾਂ ਨੇ ਸੜਕਾਂ 'ਤੇ ਹੀ ਬੋਤਲਾਂ ਦੇ ਡਟ ਖੋਲ੍ਹਣੇ ਸ਼ੁਰੂ ਕਰ ਦਿੱਤੇ।

ਸ਼ਰਾਬ ਦੇ ਠੇਕੇ ਬਾਹਰ ਲੋਕਾਂ ਦੀ ਭਾਰੀ ਭੀੜ ਲੱਗ ਗਈ।

ਇਸ ਦਾ ਫਾਇਦਾ ਸ਼ਰਾਬ ਦੇ ਠੇਕੇਦਾਰਾਂ ਨੇ ਵੀ ਖੂਬ ਉਠਾਇਆ। ਧੜੱਲੇ ਨਾਲ ਸ਼ਰਾਬ ਵਿਕਦੀ ਦੇਖ ਦੇ ਉਨ੍ਹਾਂ ਨੇ ਸਸਤੀ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ। ਫਿਰ ਕੀ ਸੀ, ਚੰਡੀਗੜ੍ਹ ਦੇ ਠੇਕਿਆਂ ਦੇ ਬਾਹਰ ਜਮਾਵੜਾ ਲੱਗ ਗਿਆ ਅਤੇ ਲੋਕ ਸ਼ਰਾਬ ਪੀਣ 'ਚ ਮਸਤ ਹੋ ਗਏ।
4 ਸਾਲਾਂ ਤੋਂ ਪੁੱਤਾਂ ਦੀ ਉਡੀਕ 'ਚ ਬੈਠੇ ਪਰਿਵਾਰਾਂ ਦੀ ਟੁੱਟੀ ਆਸ, ਦੇਖੋ ਦਰਦ ਬਿਆਨ ਕਰਦੀਆਂ ਤਸਵੀਰਾਂ
NEXT STORY