ਲੁਧਿਆਣਾ (ਰਾਮ, ਮੋਹਿਨੀ) : ਸਰਕਾਰੀ ਕਾਲਜ ਅਤੇ ਚੰਡੀਗੜ੍ਹ ਰੋਡ, ਸੈਕਟਰ-32 ਸਥਿਤ ਆਟੋਮੈਟਿਡ ਡਰਾਈਵਿੰਗ ਲਾਈਸੈਂਸ ਸੈਂਟਰਾਂ 'ਤੇ ਇੰਟਰਨੈੱਸ ਸੇਵਾ ਅਤੇ ਹੋਰ ਸਿਸਟਮ ਦੇ ਬੰਦ ਰਹਿਣ ਨਾਲ ਡਰਾਈਵਿੰਗ ਲਾਈਸੈਂਸ ਦਾ ਟੈਸਟ ਦੇਣ ਆਏ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਹਾਂ ਟਰੈਕਾਂ 'ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਸੀ ਪਰ ਵਿਭਾਗ ਦੀ ਘਟੀਆ ਕਾਰਜ ਪ੍ਰਣਾਲੀ ਕਾਰਨ ਕਿਸੇ ਵੀ ਅਧਿਕਾਰੀ ਨੇ ਕੋਈ ਧਿਆਨ ਨਹੀਂ ਦਿੱਤਾ।
ਸੈਕਟਰ-32 'ਚ ਚਾਰ ਪਹੀਆ ਵਾਹਨ ਦਾ ਲਾਈਸੈਂਸ ਬਣਵਾਉਣ ਆਏ ਲੋਕਾਂ ਨੇ ਕਿਹਾ ਕਿ ਅਸੀਂ ਸਵੇਰ ਤੋਂ ਟਰੈਕ 'ਤੇ ਟੈਸਟ ਦੇਣ ਲਈ ਖੜ੍ਹੇ ਹਾਂ ਪਰ ਵਿਭਾਗ ਦਾ ਸਿਸਟਮ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਕਈ ਘੰਟੇ ਉਡੀਕ ਕਰਨੀ ਪਈ ਕਿਉਂਕਿ ਵਿਭਾਗ ਦੇ ਮੁਲਾਜ਼ਮ ਵੀ ਲੋਕਾਂ ਨੂੰ ਬਸ ਇਹੀ ਭਰੋਸਾ ਦਿੰਦੇ ਰਹੇ ਕਿ ਥੋੜ੍ਹੀ ਦੇਰ ਹੋਰ ਰੁਕੋ ਅਜੇ ਸਿਸਟਮ ਚੱਲ ਜਾਵੇਗਾ ਪਰ ਦੁਪਹਿਰ 2 ਵਜੇ ਤੱਕ ਵੀ ਸਿਸਟਮ 'ਚ ਕੋਈ ਹਲਚਲ ਨਹੀਂ ਹੋਈ, ਜਿਸ 'ਤੇ ਲੋਕਾਂ ਦਾ ਗੁੱਸਾ ਫੁੱਟਣ ਲੱਗਾ ਅਤੇ ਦੁਪਹਿਰ 3 ਵਜੇ ਦੇ ਕਰੀਬ ਸਿਸਟਮ ਚੱਲਣ 'ਤੇ ਕੁਝ ਲੋਕਾਂ ਦੇ ਹੀ ਲਾਈਸੈਂਸ ਦੀ ਫੋਟੋ ਹੋ ਸਕੀ।
ਅਧਿਆਪਕ ਮੋਮਬੱਤੀ ਵਾਂਗ ਦੂਜਿਆਂ ਦੀ ਜ਼ਿੰਦਗੀ ’ਚ ਭਰਦੈ ਪ੍ਰਕਾਸ਼
NEXT STORY