ਚੰਡੀਗੜ੍ਹ (ਬਿਊਰੋ) - ਚੰਡੀਗੜ੍ਹ ਤੇ ਆਸ-ਪਾਸ ਵੀਰਵਾਰ ਸ਼ਾਮ ਨੂੰ ਹਲਕੀ ਬੂੰਦਾਬਾਂਦੀ ਨੇ ਮੌਸਮ ਵਿਚ ਠੰਡ ਦਾ ਅਹਿਸਾਸ ਕਰਵਾ ਦਿੱਤਾ ਅਤੇ ਤਾਪਮਾਨ ਵੀ ਡੇਗਿਆ। ਸ਼ਾਮ 5 ਵਜੇ ਦੇ ਲਗਭਗ ਇਕਦਮ ਬੱਦਲ ਛਾ ਗਏ ਅਤੇ ਹਵਾਵਾਂ ਦੇ ਨਾਲ-ਨਾਲ ਬੂੰਦਾਬਾਂਦੀ ਹੋਈ ਪਰ ਕੁਝ ਹੀ ਦੇਰ ਬਾਅਦ ਮੌਸਮ ਫਿਰ ਪਹਿਲਾਂ ਵਰਗਾ ਹੋ ਗਿਆ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਵੀ ਤੇਜ਼ ਹਵਾਵਾਂ ਚੱਲਣ ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਵੀ 2 ਤੋਂ 3 ਡਿਗਰੀ ਤੱਕ ਘੱਟ ਰਹੇਗਾ। ਸ਼ਹਿਰ ਵਿਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37.7 ਡਿਗਰੀ ਤੱਕ ਪਹੁੰਚ ਗਿਆ, ਜੋ ਕਿ ਇਸ ਸਾਲ ਦਾ ਵੱਧ ਤੋਂ ਵੱਧ ਤਾਪਮਾਨ ਸੀ।
ਰੇਲ ਮੰਤਰਾਲਾ ਸ਼ਿਕਾਇਤਕਰਤਾ ਨੂੰ ਅਦਾ ਕਰੇਗਾ 10 ਹਜ਼ਾਰ ਰੁਪਏ ਮੁਆਵਜ਼ਾ
NEXT STORY