ਬਮਿਆਲ(ਗੋਰਾਇਆ)- ਸਰਹੱਦੀ ਖੇਤਰ ਦੇ ਸੈਕਟਰ ਬਮਿਆਲ ਅੰਦਰ ਪਿਛਲੇ ਕੁਝ ਦਿਨਾਂ ਤੋਂ ਡਰੋਨ ਦੀ ਐਕਟੀਵਿਟੀ ਜਿੱਥੇ ਬਿਲਕੁਲ ਸ਼ਾਂਤ ਦਿਖਾਈ ਦੇ ਰਹੀ ਸੀ। ਅੱਜ ਮੁੜ ਸਵੇਰੇ ਤੜਕਸਾਰ ਡਰੋਨ ਦੀ ਹਰਕਤ ਵੇਖਣ ਨੂੰ ਮਿਲੀ ਹੈ। ਇਸ ਘਟਨਾ ਤੋਂ ਬਾਅਦ ਬੀ.ਐੱਸ.ਐੱਫ. ਅਤੇ ਪੁਲਸ ਵਲੋਂ ਪੂਰੇ ਇਲਾਕੇ 'ਚ ਸਰਚ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਜਥੇਦਾਰ ਦੇ ਅਹੁਦੇ ਤੋਂ ਹਟਾਏ ਗਏ ਗਿਆਨੀ ਰਘਬੀਰ ਸਿੰਘ
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ 6:10 ਵਜੇ ਦੇ ਕਰੀਬ ਬੀ.ਐੱਸ.ਐੱਫ. ਸੈਕਟਰ ਵਿਚ ਸ਼ਹੀਦ ਕਮਲਜੀਤ ਪੋਸਟ ਪਿੰਡ ਸਿੰਬਲ ਸਕੂਲ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਗਤੀਵਿਧੀ ਦੇਖ ਕੇ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਹਰਕਤ 'ਚ ਆਉਂਦਿਆਂ ਇਸ ਡਰੋਨ ਵੱਲ ਨੂੰ ਤਿੰਨ ਰਾਊਂਡ ਫਾਇਰ ਕੀਤੇ, ਜਿਸ ਉਪਰੰਤ ਇਹ ਡਰੋਨ ਪਾਕਿਸਤਾਨ ਵਾਲੀ ਸਾਈਡ ਨੂੰ ਜਾਣ ਲਈ ਮਜ਼ਬੂਰ ਹੋ ਗਿਆ । ਜਿਸ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਨੇ ਘਟਨਾ ਵਾਲੀ ਥਾਂ ਨੂੰ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ
ਇਸ ਤੋਂ ਤੁਰੰਤ ਬਾਅਦ ਪੁਲਸ ਮਾਰੂ ਕਮਾਂਡੋ ਅਤੇ ਬੀ.ਐੱਸ.ਐੱਫ਼. ਨੇ ਪੂਰੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ। ਜਿਸ ਦੀ ਸੂਚਨਾ ਥਾਣਾ ਸਦਰ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦਿੱਤੀ। ਪੁਲਸ ਕਮਾਂਡੋਜ਼ ਨੇ ਪੂਰੇ ਇਲਾਕੇ 'ਚ ਜਾਂਚ ਮੁਹਿੰਮ ਚਲਾਈ, ਜਿਸ 'ਚ ਕੋਈ ਸ਼ੱਕੀ ਗਤੀਵਿਧੀ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ ਜ਼ਿਲ੍ਹੇ ਦੇ ਇਸ ਸਰਹੱਦੀ ਖੇਤਰ 'ਚ ਪਿਛਲੇ ਸਮੇਂ ਦੌਰਾਨ 4 ਦੇ ਕਰੀਬ ਪਾਕਿਸਤਾਨੀ ਡਰੋਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ 'ਚੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਦੋਸਤਾਂ ਨਾਲ ਰਾਤ ਸਮੇਂ ਘਰੋਂ ਨਿਕਲੇ ਨੌਜਵਾਨ ਨੂੰ ਮਾਰੀਆਂ ਗੋਲੀਆਂ
ਇਲਾਕੇ 'ਚ ਇਕ ਵਾਰ ਫਿਰ ਡਰੋਨ ਗਤੀਵਿਧੀ ਦੇਖਣ ਤੋਂ ਪਤਾ ਲਗਦਾ ਹੈ ਕਿ ਸਰਹੱਦੀ ਇਲਾਕੇ 'ਚ ਨਸ਼ਾ ਤਸਕਰ ਅਜੇ ਵੀ ਸਰਗਰਮ ਹਨ ਜਾਂ ਫਿਰ ਨਸ਼ਾ ਤਸਕਰਾਂ ਨੇ ਇਸ ਇਲਾਕੇ 'ਚ ਆਪਣਾ ਨੈੱਟਵਰਕ ਤਿਆਰ ਕਰ ਲਿਆ ਹੈ, ਜਿਸ ਰਾਹੀਂ ਉਹ ਡਰੋਨ ਰਾਹੀਂ ਸਰਹੱਦ ਪਾਰ ਤੋਂ ਹੈਰੋਇਨ ਦੀ ਸਪਲਾਈ ਮੰਗਵਾਉਣ ਦੀ ਨਾਪਾਕ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਰਹੱਦ 'ਤੇ ਬੀ.ਐੱਸ.ਐੱਫ. ਨੇ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਹੋਈ ਹੈ। ਜਿਸ ਕਾਰਨ ਇਸ ਨਾਕਾਮ ਹਰਕਤਾਂ ਨੂੰ ਹਰ ਵਾਰੀ ਅਸਫ਼ਲ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪ੍ਰਧਾਨਗੀ ਤੋਂ ਅਸਤੀਫ਼ੇ 'ਤੇ ਐਡਵੋਕੇਟ ਧਾਮੀ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਹਿਰ ਵਿਚ ਸੀਵਰੇਜ ਪ੍ਰਬੰਧਨ ਨੂੰ ਲੈ ਕੇ ਵਿਧਾਇਕ ਉਗੋਕੇ ਦਾ ਉਪਰਾਲਾ
NEXT STORY