ਗੁਰਦਾਸਪੁਰ (ਵਿਨੋਦ) : ਇੱਥੇ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਸ ਚੁਣੌਤੀ ਪੂਰਨ ਸਮੇਂ ਦੌਰਾਨ ਨਸ਼ੇ ਦੇ ਪੀੜਤ ਮਰੀਜ਼ਾਂ ਲਈ ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ 198 ਓਟ ਕਲੀਨਿਕ, 35 ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਅਤੇ 108 ਲਾਈਸੈਂਸਸ਼ੁਦਾ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰਾਂ ਵਲੋਂ ਰਜਿਸਟਰਡ ਮਰੀਜ਼ਾਂ ਨੂੰ ਦੋ ਹਫਤੇ ਦੀ ਦਵਾਈ ਘਰ ਲਿਜਾਣ ਦੀ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, ਇੱਕੋ ਦਿਨ 4 ਪਾਜ਼ੇਟਿਵ ਕੇਸ, ਕੁੱਲ ਗਿਣਤੀ 45 'ਤੇ ਪੁੱਜੀ
ਇਹ ਕਦਮ ਇਨ੍ਹਾਂ ਕੇਂਦਰਾਂ 'ਚ ਨਸ਼ਿਆਂ ਦੇ ਮਰੀਜ਼ਾਂ ਦੇ ਆਉਣ-ਜਾਣ ਨੂੰ ਘੱਟ ਕਰਨ ਲਈ ਚੁੱਕੇ ਗਏ ਹਨ ਤਾਂ ਜੋ ਕੋਵਿਡ਼-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਟੋਲ ਫਰੀ ਹੈਲਪਲਾਈਨ ਨੰਬਰ 104 ਰਾਹੀਂ ਦਿਨ-ਰਾਤ ਡਾਕਟਰੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਓਟ ਸੈਂਟਰਾਂ 'ਚ ਲਾਈਨ 'ਚ ਖੜ੍ਹ ਕੇ 1 ਮੀਟਰ ਦੀ ਦੂਰੀ 'ਤੇ ਦਵਾਈ ਦਿੱਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੀ ਬੁਰਾਈ ਤੋਂ ਛੁਟਕਾਰਾ ਪਾਇਆ ਜਾ ਸਕੇ।
ਇਹ ਵੀ ਪੜ੍ਹੋ : ਕਰਫਿਊ ਨੇ ਤੋੜਿਆ ਨਸ਼ੇੜੀਆਂ ਦਾ ਸਬਰ, ਨਸ਼ਾ ਛੁਡਾਊ ਕੇਂਦਰ ਬਾਹਰ ਲੱਗੀਆਂ ਕਤਾਰਾਂ
ਓਟ ਸੈਂਟਰਾਂ 'ਚ ਨਸ਼ਾ ਛੱਡਣ ਦੀ ਮੁਫਤ ਦਵਾਈ ਖਾ ਰਹੇ ਨੌਜਵਾਨਾਂ ਨੇ ਆਪਣਾ ਨਾਂ ਗੁਪਤ ਰੱਖਦਿਆਂ ਦੱਸਿਆ ਕਿ ਉਹ ਜਿੱਥੇ ਪਿਹਲਾਂ ਸਮੈਕ ਤੇ ਹੈਰੋਇਨ ਵਰਗੇ ਮਹਿੰਗੇ ਨਸ਼ੇ ਦੀ ਚਪੇਟ 'ਚ ਆ ਕੇ ਰੋਜ਼ਾਨਾ 5 ਤੋਂ 10 ਹਜ਼ਾਰ ਰੁਪਏ ਤੱਕ ਦਾ ਨਸ਼ਾ ਕਰਕੇ ਘਰਾਂ ਨੂੰ ਕੰਗਾਲ ਅਤੇ ਆਪਣੀ ਸਿਹਤ ਨੂੰ ਬਰਬਾਦ ਕਰ ਚੁੱਕੇ ਹਨ, ਉੱਥੇ ਹੁਣ ਉਹ ਹਸਪਤਾਲ 'ਚ ਨਸ਼ੇ ਦੀ ਤੋੜ ਨੂੰ ਖਤਮ ਕਰਨ ਲਈ 14 ਦਿਨ ਦੀ ਦਵਾਈ ਮੁਫਤ ਲੈ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਪੰਜਾਬ ਸਰਕਾਰ ਵਲੋਂ 'ਨਸ਼ਾ ਪੀੜਤ ਮਰੀਜ਼ਾਂ' ਲਈ ਵੱਡੀ ਰਾਹਤ
ਬੇਗੋਵਾਲ ਦੇ ਨੇੜਲੇ ਪਿੰਡ 'ਚ ਮਿਲਿਆ ਕੋਰੋਨਾ ਦਾ ਸ਼ੱਕੀ ਮਰੀਜ਼
NEXT STORY